ਬਾਣੀ ਸੰਧੂ ਨੇ ਵੀਡੀਓ ਸ਼ੇਅਰ ਕਰ ਦਿਖਾਈ ਘਰ ਦੀ ਝਲਕ, ਇਸ ਆਲੀਸ਼ਾਨ ਘਰ 'ਚ ਰਹਿੰਦੀ ਹੈ ਗਾਇਕਾ

ਮਸ਼ਹੂਰ ਪੰਜਾਬੀ ਗਾਇਕਾ ਬਾਣੀ ਸੰਧੂ ਜਲਦ ਹੀ ਆਪਣੀ ਫ਼ਿਲਮ 'ਮੈਡਲ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਵੇਗੀ। ਫ਼ਿਲਮ ਤੋਂ ਪਹਿਲਾਂ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਕਰਦੇ ਹੋਏ ਆਪਣੇ ਘਰ ਦਾ ਟੂਰ ਕਰਵਾਇਆ ਹੈ। ਬਾਣੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਆਪਣਾ ਆਲੀਸ਼ਾਨ ਘਰ ਵਿਖਾਇਆ ਹੈ।

Reported by: PTC Punjabi Desk | Edited by: Pushp Raj  |  May 31st 2023 12:12 PM |  Updated: May 31st 2023 12:12 PM

ਬਾਣੀ ਸੰਧੂ ਨੇ ਵੀਡੀਓ ਸ਼ੇਅਰ ਕਰ ਦਿਖਾਈ ਘਰ ਦੀ ਝਲਕ, ਇਸ ਆਲੀਸ਼ਾਨ ਘਰ 'ਚ ਰਹਿੰਦੀ ਹੈ ਗਾਇਕਾ

Baani Sandhu Video: ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ। ਜਲਦ ਹੀ ਬਾਣੀ ਫ਼ਿਲਮ  'ਮੈਡਲ' ਰਾਹੀਂ ਅਦਾਕਾਰੀ ਦੀ ਦੁਨੀਆ 'ਚ ਵੀ ਕਦਮ ਰੱਖਣ ਜਾ ਰਹੀ ਹੈ। ਇਸ ਦੇ ਨਾਲ ਨਾਲ ਹੁਣ ਬਾਣੀ ਕਾਰੋਬਾਰੀ ਵੀ ਬਣ ਗਈ ਹੈ। ਇੰਨੀਂ ਦਿਨੀਂ ਗਾਇਕਾ ਆਪਣੀ ਡੈਬਿਊ ਫ਼ਿਲਮ 'ਮੈਡਲ' ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ।

ਬਾਣੀ ਸੰਧੂ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਾ ਰੱਜ ਕੇ ਪ੍ਰਚਾਰ ਕਰ ਰਹੀ ਹੈ। ਇਸ ਦਰਮਿਆਨ ਬਾਣੀ ਸੰਧੂ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਗਾਇਕਾ ਨੇ ਇੱਕ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਆਪਣੇ ਘਰ ਦੀ ਝਲਕ ਦਿਖਾਈ ਹੈ। 

 ਬਾਣੀ ਸੰਧੂ ਦਾ ਘਰ ਬਹੁਤ ਹੀ ਖੂਬਸੂਰਤ ਹੈ। ਉਹ ਆਲੀਸ਼ਾਨ ਘਰ ਵਿੱਚ ਰਹਿੰਦੀ ਹੈ। ਉਸ ਦੇ ਘਰ ਦੀ ਵੀਡੀਓ ਦੇਖ ਫੈਨਜ਼ ਵੀ ਖੂਬ ਤਾਰੀਫ ਕਰ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਾਣੀ ਸੰਧੂ ਆਪਣੇ ਘਰ ਦੇ ਬਾਹਰ ਖੜੀ ਨਜ਼ਰ ਆਈ ਹੈ। ਇਸ ਤੋਂ ਬਾਅਦ ਉਹ ਫੈਨਜ਼ ਨੂੰ ਆਪਣੇ ਘਰ ਦੇ ਅੰਦਰ ਦਾ ਟੂਰ ਕਰਵਾ ਰਹੀ ਹੈ।

ਇਸ ਦਰਮਿਆਨ ਬਾਣੀ ਸੰਧੂ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਗਾਇਕਾ ਨੇ ਇੱਕ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਆਪਣੇ ਘਰ ਦੀ ਝਲਕ ਦਿਖਾਈ ਹੈ। ਦੱਸ ਦਈਏ ਕਿ ਬਾਣੀ ਸੰਧੂ ਦਾ ਘਰ ਬਹੁਤ ਹੀ ਖੂਬਸੂਰਤ ਹੈ। ਉਹ ਆਲੀਸ਼ਾਨ ਘਰ ਵਿੱਚ ਰਹਿੰਦੀ ਹੈ। ਉਸ ਦੇ ਘਰ ਦੀ ਵੀਡੀਓ ਦੇਖ ਫੈਨਜ਼ ਵੀ ਖੂਬ ਤਾਰੀਫ ਕਰ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਾਣੀ ਸੰਧੂ ਆਪਣੇ ਘਰ ਦੇ ਬਾਹਰ ਖੜੀ ਹੈ। ਇਸ ਤੋਂ ਬਾਅਦ ਉਹ ਫੈਨਜ਼ ਨੂੰ ਆਪਣੇ ਘਰ ਦੇ ਅੰਦਰ ਦੀ ਝਲਕ ਦਿਖਾਉਂਦੀ ਹੈ।

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਾਣੀ ਸੰਧੂ  ਦਾ ਘਰ ਬੇਹੱਦ ਸ਼ਾਨਦਾਰ ਹੈ। ਉਸ ਕੋਲ ਇੱਕ ਪਿਆਰਾ ਜਿਹਾ ਕੁੱਤਾ ਹੈ ਤੇ ਉਹ ਆਪਣੀ ਇਸ ਵੀਡੀਓ ਰਾਹੀਂ ਫੈਨਜ਼ ਨੂੰ ਆਪਣੇ ਘਰ ਦਾ ਹਰ ਇੱਕ ਹਿੱਸਾ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ। 

ਦੱਸਣਯੋਗ ਹੈ ਕਿ ਬਾਣੀ ਸੰਧੂ ਜਲਦ ਹੀ ਫ਼ਿਲਮ 'ਮੈਡਲ' ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ। ਇਸ ਫ਼ਿਲਮ 'ਚ ਉਹ ਜੈ ਰੰਧਾਵਾ ਦੇ ਨਾਲ ਐਕਟਿੰਗ ਕਰਦੀ ਨਜ਼ਰ ਆਵੇਗੀ। ਹਾਲ ਹੀ 'ਚ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਹੋਰ ਪੜ੍ਹੋ: ਕੀ ਤੁਸੀਂ ਵੀ ਫ੍ਰਿਜ਼ 'ਚ ਰੱਖਦੇ ਹੋ ਖਾਣ ਦੀਆਂ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਸਿਹਤ ਨੂੰ ਸਕਦਾ ਹੈ ਵੱਡਾ ਨੁਕਸਾਨ 

 ਫ਼ਿਲਮ ਦੀ ਕਹਾਣੀ ਇੱਕ ਕਾਲਜ ਸਟੂਡੈਂਟ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਐਥਲੈਟਿਕਸ 'ਚ ਗੋਲਡ ਮੈਡਲ ਲਿਆਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ, ਪਰ ਫਿਰ ਅਜਿਹਾ ਕੀ ਹੁੰਦਾ ਹੈ ਕਿ ਉਹ ਹੋਣਹਾਰ ਵਿੱਦਿਆਰਥੀ ਗੈਂਗਸਟਰ ਬਨਣ 'ਤੇ ਮਜਬੂਰ ਹੋ ਜਾਂਦਾ ਹੈ। ਦੱਸ ਦਈਏ ਕਿ ਫ਼ਿਲਮ 2 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network