ਪੰਮੀ ਬਾਈ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਪਹੁੰਚੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਘਰ, ਭਾਈ ਸਾਹਿਬ ਦੇ ਮਾਤਾ ਜੀ ਦੇ ਦਿਹਾਂਤ ‘ਤੇ ਪ੍ਰਗਟਾਇਆ ਸੋਗ

ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿਨ੍ਹਾਂ ਦੇ ਮਾਤਾ ਜੀ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਉਨ੍ਹਾਂ ਦੇ ਘਰ ਸੋਗ ਜਤਾਉਣ ਦੇ ਲਈ ਪਹੁੰਚ ਰਹੇ ਹਨ ।

Reported by: PTC Punjabi Desk | Edited by: Shaminder  |  September 14th 2023 06:30 PM |  Updated: September 14th 2023 06:30 PM

ਪੰਮੀ ਬਾਈ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਪਹੁੰਚੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਘਰ, ਭਾਈ ਸਾਹਿਬ ਦੇ ਮਾਤਾ ਜੀ ਦੇ ਦਿਹਾਂਤ ‘ਤੇ ਪ੍ਰਗਟਾਇਆ ਸੋਗ

ਭਾਈ ਰਣਜੀਤ ਸਿੰਘ ਜੀ ਢੱਡਰੀਆਂ (Bhai Ranjit Singh ji) ਵਾਲੇ ਜਿਨ੍ਹਾਂ ਦੇ ਮਾਤਾ ਜੀ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਉਨ੍ਹਾਂ ਦੇ ਘਰ ਸੋਗ ਜਤਾਉਣ ਦੇ ਲਈ ਪਹੁੰਚ ਰਹੇ ਹਨ ।

ਹੋਰ ਪੜ੍ਹੋ :  ਦੀਪ ਢਿੱਲੋਂ ਕੈਨੇਡਾ ਤੋਂ ਪੰਜਾਬ ਪਰਤੇ, ਬੀਤੇ ਦਿਨੀਂ ਕੈਨੇਡਾ ਵਾਲਾ ਘਰ ਵੇਚਣ ਬਾਰੇ ਪਾਈ ਸੀ ਪੋਸਟ

ਗਾਇਕ ਪੰਮੀ ਬਾਈ (Pammi Bai) ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਘਰ ਪਹੁੰਚੇ ਅਤੇ ਭਾਈ ਸਾਹਿਬ ਦੀ ਮਾਤਾ ਜੀ ਦੇ ਦਿਹਾਂਤ ‘ਤੇ ਦੁੱਖ ਜਤਾਇਆ । ਬਲਕੌਰ ਸਿੰਘ ਵੀ ਮਾਤਾ ਜੀ ਦੇ ਦਿਹਾਂਤ ‘ਤੇ ਭਾਈ ਸਾਹਿਬ ਦੇ ਨਾਲ ਹਮਦਰਦੀ ਜਤਾਉਣ ਦੇ ਲਈ ਪਹੁੰਚੇ ਸਨ । 

ਮਾਂ ਦੇ ਦਿਹਾਂਤ ਵੇਲੇ ਭਾਈ ਸਾਹਿਬ ਵਿਦੇਸ਼ ‘ਚ ਸਨ 

 ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਮਾਤਾ ਦਾ ਜਿਸ ਵੇਲੇ ਦਿਹਾਂਤ ਹੋਇਆ ਤਾਂ ਉਹ ਵਿਦੇਸ਼ ‘ਚ ਮੌਜੂਦ ਸਨ ।ਜਿਸ ਤੋਂ ਬਾਅਦ ਉਹ ਤੁਰੰਤ ਵਿਦੇਸ਼ ਤੋਂ ਪੰਜਾਬ ਪਰਤੇ ਅਤੇ ਮਾਤਾ ਜੀ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ ਸੀ । 

17 ਸਤੰਬਰ ਨੂੰ ਮਾਤਾ ਪ੍ਰਮਿੰਦਰ ਕੌਰ ਜੀ ਦਾ ਭੋਗ ਅਤੇ ਅੰਤਿਮ ਅਰਦਾਸ 

ਮਾਤਾ ਪ੍ਰਮਿੰਦਰ ਕੌਰ ਜੀ ਦਾ ਭੋਗ ਅਤੇ ਅੰਤਿਮ ਅਰਦਾਸ 17 ਸਤੰਬਰ ਨੂੰ ਹੋਵੇਗੀ । ਗੁਰਦੁਆਰਾ ਪ੍ਰਮੇਸ਼ਵਰ ਦੁਆਰ ਸਥਿਤ ਗੁਰਦੁਆਰਾ ਸਾਹਿਬ ‘ਚ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਗਿਆਰਾਂ ਤੋਂ ਦੋ ਵਜੇ ਦਰਮਿਆਨ ਹੋਵੇਗੀ । ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network