ਬੱਬੂ ਮਾਨ ਦੀ ਫ਼ਿਲਮ ‘ਸੁੱਚਾ ਸੂਰਮਾ’ ਦਾ ਮੋਸ਼ਨ ਪੋਸਟਰ ਆਇਆ ਸਾਹਮਣੇ, ਜਾਣੋ ਕਦੋਂ ਹੋ ਰਹੀ ਰਿਲੀਜ਼
ਬੱਬੂ ਮਾਨ (Babbu Maan) ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸੁੱਚਾ ਸੂਰਮਾ’ ਮੋਸ਼ਨ ਪੋਸਟਰ ਸਾਹਮਣੇ ਆਇਆ ਹੈ। ਜਿਸ ਨੂੰ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇਸ ਦੀ ਰਿਲੀਜ਼ ਡੇਟ ਦੇ ਬਾਰੇ ਵੀ ਖੁਲਾਸਾ ਕੀਤਾ ਹੈ। ਗਾਇਕ ਨੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਪੰਜਾਬ ਦਾ ਕਿੱਸਾ, ਸੁੱਚਾ ਸੂਰਮਾ, ਮਸ਼ਹੂਰ ਵਾਗੀ ਦੀ ਸੌ ਸਾਲ ਪੁਰਾਣੀ ਕਹਾਣੀ’। ਇਹ ਫ਼ਿਲਮ ੨੦ ਸਤੰਬਰ ੨੦੨੪ ਨੂੰ ਰਿਲੀਜ਼ ਹੋ ਰਹੀ ਹੈ’। ਬੱਬੂ ਮਾਨ ਨੇ ਜਿਉਂ ਹੀ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਫੈਨਸ ਵੀ ਐਕਸਾਈਟਡ ਹੋ ਗਏ ।
ਹੋਰ ਪੜ੍ਹੋ : ਕੈਂਸਰ ਦੇ ਨਾਲ ਜੂਝ ਰਹੀ ਹਿਨਾ ਖ਼ਾਨ ਨੇ ਸਾਂਝਾ ਕੀਤਾ ਨਵਾਂ ਵੀਡੀਓ, ਕਿਹਾ ‘ਮੈਂਟਲੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ’
ਗਾਇਕ ਦੀ ਇਸ ਫ਼ਿਲਮ ਦੀ ਲੰਮੇ ਸਮੇਂ ਤੋਂ ਚਰਚਾ ਹੋ ਰਹੀ ਸੀ । ਪਰ ਨਾਂ ਤਾਂ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਕੋਈ ਖ਼ਬਰ ਸਾਹਮਣੇ ਆਈ ਸੀ ਤੇ ਨਾਂ ਹੀ ਗਾਇਕ ਨੇ ਖੁਦ ਹੀ ਇਸ ਫ਼ਿਲਮ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕੀਤੀ । ਪਰ ਆਖਿਰਕਾਰ ਇਸ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ ਤੇ ਜਲਦ ਹੀ ਬੱਬੂ ਮਾਨ ਆਪਣੀ ਇਸ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
ਬੱਬੂ ਮਾਨ ਦਾ ਵਰਕ ਫ੍ਰੰਟ
ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ।ਜਿਸ ‘ਚ ਪਿੰਡ ਪਹਿਰਾ ਲੱਗਦਾ, ਤੁਪਕਾ ਤੁਪਕਾ, ਪੱਕੀ ਕਣਕ ਨੂੰ ਅੱਗ ਲੱਗ ਜਾਊਗੀ, ਸੱਜਣ ਰੁਮਾਲ ਦੇ ਗਿਆ, ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ ਸਣੇ ਕਈ ਗੀਤ ਸ਼ਾਮਿਲ ਹਨ।
- PTC PUNJABI