ਬੱਬੂ ਮਾਨ ਬ੍ਰਿਸਬੇਨ ‘ਚ ਸੁਹਾਵਣੇ ਮੌਸਮ ਦਾ ਅਨੰਦ ਲੈਂਦੇ ਆਏ ਨਜ਼ਰ, ਵੇਖੋ ਵੀਡੀਓ

ਗਾਇਕ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਬ੍ਰਿਸਬੇਨ ‘ਚ ਇੱਕ ਨਦੀ ਦੇ ਕਿਨਾਰੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਬ੍ਰਿਸਬੇਨ ਦੀ ਖੂਬਸੂਰਤੀ ਦਾ ਜ਼ਿਕਰ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਬ੍ਰਿਸਬੇਨ ਦੇ ਸੁਹਾਵਣੇ ਮੌਸਮ ‘ਤੇ ਇੱਕ ਗਾਣਾ ਵੀ ਬਣਾਉਂਦੇ ਹੋਏ ਨਜ਼ਰ ਆਏ ।

Reported by: PTC Punjabi Desk | Edited by: Shaminder  |  August 09th 2024 11:30 AM |  Updated: August 09th 2024 11:30 AM

ਬੱਬੂ ਮਾਨ ਬ੍ਰਿਸਬੇਨ ‘ਚ ਸੁਹਾਵਣੇ ਮੌਸਮ ਦਾ ਅਨੰਦ ਲੈਂਦੇ ਆਏ ਨਜ਼ਰ, ਵੇਖੋ ਵੀਡੀਓ

ਬੱਬੂ ਮਾਨ (Babbu Maan) ਇਨ੍ਹੀਂ ਦਿਨੀਂ ਵਿਦੇਸ਼ ‘ਚ ਹਨ ਅਤੇ ਲਗਾਤਾਰ ਵਿਦੇਸ਼ ਦੇ ਵੱਖ ਵੱਖ ਸ਼ਹਿਰਾਂ ‘ਚ ਪਰਫਾਰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਉੱਥੋਂ ਦੀਆਂ ਹੁਸੀਨ ਵਾਦੀਆਂ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ । ਗਾਇਕ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਬ੍ਰਿਸਬੇਨ ‘ਚ ਇੱਕ ਨਦੀ ਦੇ ਕਿਨਾਰੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਬ੍ਰਿਸਬੇਨ ਦੀ ਖੂਬਸੂਰਤੀ ਦਾ ਜ਼ਿਕਰ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਬ੍ਰਿਸਬੇਨ ਦੇ ਸੁਹਾਵਣੇ ਮੌਸਮ ‘ਤੇ ਇੱਕ ਗਾਣਾ ਵੀ ਬਣਾਉਂਦੇ ਹੋਏ ਨਜ਼ਰ ਆਏ । ਸੋਸ਼ਲ ਮੀਡੀਆ ‘ਤੇ ਬੱਬੂ ਮਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਤੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਨਜ਼ਰ ਆਏ ।

ਹੋਰ ਪੜ੍ਹੋ : ਪੈਰਿਸ ਓਲੰਪਿਕ ‘ਚ ਖੇਡ ਰਿਹਾ ਸੀ ਹਾਕੀ ਕਪਤਾਨ ਹਰਮਨਪ੍ਰੀਤ ਤੇ ਘਰ ‘ਚ ਮਾਂ ਕਰ ਰਹੀ ਸੀ ਪਾਠ, ਖੁਸ਼ੀ ‘ਚ ਪੱਬਾਂ ਭਾਰ ਹੋਇਆ ਹਰਮਨਪ੍ਰੀਤ ਦਾ ਪਰਿਵਾਰ

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਸੁੱਚਾ ਸੂਰਮਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।ਇਸ ਫ਼ਿਲਮ ਦਾ ਉਨ੍ਹਾਂ ਦੇ ਫੈਨਸ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

ਇਸ ਤੋਂ ਪਹਿਲਾਂ ਵੀ ਬੱਬੂ ਮਾਨ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਹਵਾਏਂ, ਹਸ਼ਰ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ।ਬੱਬੂ ਮਾਨ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਅਦਾਕਾਰ ਅਤੇ ਗੀਤਕਾਰ ਵੀ ਹਨ । ਉਨ੍ਹਾਂ ਨੇ ਕਈ ਗੀਤ ਵੀ ਲਿਖੇ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network