ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਟੇਜ ਤੋਂ ਮਾਰੀ ਛਾਲ, ਗਾਇਕ ਨੂੰ ਲੋਕ ਕੱਢਣ ਲੱਗੇ ਗਾਲ੍ਹਾਂ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਆਪਣੀ ਹੀ ਮੌਜ ‘ਚ ਰਹਿਣ ਵਾਲੇ ਇਸ ਫ਼ਨਕਾਰ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਆਪਣੀ ਗਾਇਕੀ ਦੇ ਨਾਲ ਉਹ ਹਰ ਕਿਸੇ ਨੂੰ ਦੀਵਾਨਾ ਬਣਾ ਲੈਂਦੇ ਹਨ । ਉਨ੍ਹਾਂ ਨੇ ਜਿੱਥੇ ਰੋਮਾਂਸ ਦੇ ਨਾਲ ਭਰਪੂਰ ਗੀਤ ਗਾਏ । ਉੱਥੇ ਹੀ ਆਪਣੇ ਗੀਤਾਂ ‘ਚ ਖੇਤੀ ਕਿਰਸਾਨੀ ਨੂੰ ਬਚਾਉਣ ਦੇ ਲਈ ਵੀ ਹੰਭਲਾ ਮਾਰਿਆ ਹੈ। ਇਸੇ ਲਈ ਉਨ੍ਹਾਂ ਦੇ ਗੀਤਾਂ ਨੂੰ ਸਮਾਜ ਦੇ ਹਰ ਵਰਗ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ।

Reported by: PTC Punjabi Desk | Edited by: Shaminder  |  July 17th 2024 11:56 AM |  Updated: July 17th 2024 04:56 PM

ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਟੇਜ ਤੋਂ ਮਾਰੀ ਛਾਲ, ਗਾਇਕ ਨੂੰ ਲੋਕ ਕੱਢਣ ਲੱਗੇ ਗਾਲ੍ਹਾਂ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

  ਬੱਬੂ ਮਾਨ (Baabu Maan)ਪੰਜਾਬੀ ਇੰਡਸਟਰੀ ਦੇ ਸਿਰਮੌਰ ਗਾਇਕਾਂ ‘ਚੋਂ ਇੱਕ ਹਨ । ਆਪਣੀ ਹੀ ਮੌਜ ‘ਚ ਰਹਿਣ ਵਾਲੇ ਇਸ ਫ਼ਨਕਾਰ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਆਪਣੀ ਗਾਇਕੀ ਦੇ ਨਾਲ ਉਹ ਹਰ ਕਿਸੇ ਨੂੰ ਦੀਵਾਨਾ ਬਣਾ ਲੈਂਦੇ ਹਨ । ਉਨ੍ਹਾਂ ਨੇ ਜਿੱਥੇ ਰੋਮਾਂਸ ਦੇ ਨਾਲ ਭਰਪੂਰ ਗੀਤ ਗਾਏ । ਉੱਥੇ ਹੀ ਆਪਣੇ ਗੀਤਾਂ ‘ਚ ਖੇਤੀ ਕਿਰਸਾਨੀ ਨੂੰ ਬਚਾਉਣ ਦੇ ਲਈ ਵੀ ਹੰਭਲਾ ਮਾਰਿਆ ਹੈ। ਇਸੇ ਲਈ ਉਨ੍ਹਾਂ ਦੇ ਗੀਤਾਂ ਨੂੰ ਸਮਾਜ ਦੇ ਹਰ ਵਰਗ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ। ਬੀਤੇ ਦਿਨ ਬੱਬੂ ਮਾਨ ਕਿਸੇ ਸ਼ੋਅ ਦੇ ਵਿੱਚ ਪਰਫਾਰਮ ਕਰ ਰਹੇ ਸਨ । ਇਸੇ ਦੌਰਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਆਪਣੇ ਲਾਈਵ ਸ਼ੋਅ ਦੌਰਾਨ ਹੋਏ ਭਾਵੁਕ, ਕਿਹਾ ‘ਕਦੇ ਕਾਮਾਗਾਟਾ ਮਾਰੂ ਜਹਾਜ਼ ਚੋਂ ਸਾਡੇ ਬੰਦਿਆਂ ਨੂੰ ਨਹੀਂ ਸੀ ਉਤਰਨ ਦਿੱਤਾ, ਉੱਥੇ ਅੱਜ 550000 ਦਾ ਹੋਇਐ ਇੱਕਠ’

ਜਿਸ ‘ਚ ਉਹ ਸਟੇਜ ਤੋਂ ਛਾਲ ਮਾਰਦੇ ਹੋਏ ਦਿਖਾਈ ਦੇ ਰਹੇ ਹਨ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਬੱਬੂ ਮਾਨ ਦੀ ਅਜਿਹੀ ਕੀ ਮਜ਼ਬੂਰੀ ਰਹੀ ਹੋਵੇਗੀ ਕਿ ਉਨ੍ਹਾਂ ਨੂੰ ਸਟੇਜ ਤੋਂ ਛਾਲ ਮਾਰਨੀ ਪਈ ! ਪਰ ਅਜਿਹੀ ਕੋਈ ਮਜਬੂਰੀ ਨਹੀਂ ਸੀ ।ਬਲਕਿ ਉਹ ਆਪਣੀ ਮਾਂ ਸਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਂ ਨੂੰ ਸ਼ੋਅ ‘ਚ ਮੌਜੂਦ ਵੇਖ ਕੇ ਖੁਦ ਨੂੰ ਰੋਕ ਨਹੀਂ ਸਕੇ ਅਤੇ ਸਟੇਜ ਤੋਂ ਛਾਲ ਮਾਰ ਦਿੱਤੀ ।

ਦਰਅਸਲ ਮੁੱਖ ਮੰਤਰੀ ਦੀ ਮਾਤਾ ਸ਼ੋਅ ‘ਚ ਆਏ ਸਨ ਤਾਂ ਬੱਬੂ ਮਾਨ ਨੇ ਸਿੱਧਾ ਸਟੇਜ ਤੋਂ ਛਾਲ ਮਾਰ ਦਿੱਤੀ ਤੇ ਉਨ੍ਹਾਂ ਨੂੰ ਮਿਲਣ ਲੱਗੇ । ਮਾਤਾ ਨੇ ਵੀ ਉਨ੍ਹਾਂ ‘ਤੇ ਖੂਬ ਪਿਆਰ ਵਰਸਾਇਆ । ਬੱਬੂ ਮਾਨ ਦਾ ਮੱਥਾ ਚੁੰਮਿਆ ਅਤੇ ਉਸ ਨੂੰ ਪੁੱਤਰਾਂ ਵਾਂਗ ਦੁਲਾਰਿਆ ।

ਬੱਬੂ ਮਾਨ ਨੂੰ ਕੀਤਾ ਟਰੋਲ

ਬੱਬੂ ਮਾਨ ਦੀ ਇਸ ਹਰਕਤ ‘ਤੇ ਕਈ ਲੋਕ ਉਸ ਨੂੰ ਟਰੋਲ ਕਰ ਰਹੇ ਹਨ।ਕੋਈ ਇਸ ਨੂੰ ਪਬਲਿਕ ਸਟੰਟ ਦੱਸ ਰਿਹਾ ਹੈ। ਕੋਈ ਗਾਇਕ ਦੇ ਲਈ ਅਪਸ਼ਬਦਾਂ ਦਾ ਇਸਤੇਮਾਲ ਕਰ ਰਿਹਾ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network