ਪੰਜ ਤੱਤਾਂ ‘ਚ ਵਿਲੀਨ ਹੋਏ ਮਾਸਟਰ ਤਰਲੋਚਨ ਸਿੰਘ, ਬੱਬੂ ਮਾਨ ਨੇ ਆਪਣੇ ਉਸਤਾਦ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦੀ ਬੀਤੇ ਦਿਨ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ । ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਪਹੁੰਚ ਕੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ । ਗਾਇਕ ਅਤੇ ਅਦਾਕਾਰ ਬੱਬੂ ਮਾਨ ਵੀ ਆਪਣੇ ਉਸਤਾਦ ਦੇ ਅੰਤਿਮ ਸਸਕਾਰ ‘ਤੇ ਪਹੁੰਚੇ ਅਤੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।

Reported by: PTC Punjabi Desk | Edited by: Shaminder  |  August 12th 2023 05:28 PM |  Updated: August 12th 2023 05:28 PM

ਪੰਜ ਤੱਤਾਂ ‘ਚ ਵਿਲੀਨ ਹੋਏ ਮਾਸਟਰ ਤਰਲੋਚਨ ਸਿੰਘ, ਬੱਬੂ ਮਾਨ ਨੇ ਆਪਣੇ ਉਸਤਾਦ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

  ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦੀ ਬੀਤੇ ਦਿਨ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ । ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਪਹੁੰਚ ਕੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ । ਗਾਇਕ ਅਤੇ ਅਦਾਕਾਰ ਬੱਬੂ ਮਾਨ (Babbu Maan) ਵੀ ਆਪਣੇ ਉਸਤਾਦ ਦੇ ਅੰਤਿਮ ਸਸਕਾਰ ‘ਤੇ ਪਹੁੰਚੇ ਅਤੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।

ਹੋਰ ਪੜ੍ਹੋ :  ਕੈਰੀ ਮੈਨਾਤੀ ਉਰਫ ਅਜੈ ਨਾਗਰ ਬਣਿਆ 40 ਮਿਲੀਅਨ ਸਬਸਕ੍ਰਾਈਬਰ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਯੂਟਿਊਬਰ

ਬੱਬੂ ਮਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ‘ਚ ਤੁਸੀਂ ਵੇਖ ਸਕਦੇ ਹੋi ਕ ਮਾਸਟਰ ਤਰਲੋਚਨ ਸਿੰਘ ਦੇ ਪਰਿਵਾਰ ਨੂੰ ਉਹ ਸੰਭਾਲਦੇ ਹੋਏ ਦਿਖਾਈ ਦੇ ਰਹੇ ਹਨ । 

ਮਾਸਟਰ ਤਰਲੋਚਨ ਸਿੰਘ ਨੇ ਲਿਖੀਆਂ ਕਈ ਫ਼ਿਲਮਾਂ 

ਮਾਸਟਰ ਤਰਲੋਚਨ ਸਿੰਘ ਨੇ ਕਈ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਸਨ । ਉਹ ਇੱਕ ਉੱੱਘੇ ਰੰਗਕਰਮੀ ਵੀ ਸਨ ।ਉਨ੍ਹਾਂ ਨੇ ਬੱਬੂ ਮਾਨ ਦੀ ਫ਼ਿਲਮ ‘ਹਸ਼ਰ’ ਵੀ ਲਿਖੀ ਸੀ ।ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਵੀ ਕੀਤਾ ਸੀ ।ਉਹਨਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network