ਅਨਮੋਲ ਕਵਾਤਰਾ ਦੀ ਐਨਜੀਓ ਏਕ ਜ਼ਰੀਆ ਪੁੱਜੇ ਬੱਬਲ ਰਾਏ, ਕੀਤੀ ਲੋੜਵੰਦਾਂ ਦੀ ਮਦਦ
Babbal Rai visits Ek Zaria Ngo : ਮਸ਼ਹੂਰ ਪੰਜਾਬੀ ਅਦਾਕਾਰ ਬੱਬਲ ਰਾਏ ਇੰਨ੍ਹੀਂ ਦਿਨੀਂ ਆਪਣੀ ਫਿਲਮ ਲੰਬੜਾਂ ਦਾ ਲਾਣਾ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਬੱਬਲ ਰਾਏ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ (Anmol Kawatra) ਦੀ ਐਨਜੀਓ ਏਕ ਜ਼ਰੀਆ ਪੁੱਜੇ ਤੇ ਉਨ੍ਹਾਂ ਨੇ ਲੋੜਵੰਦ ਲੋਕਾਂ ਦੀ ਮਦਦ ਕੀਤੀ।
ਦੱਸ ਦਈਏ ਕਿ ਬੱਬਲ ਰਾਏ (Babbal Rai) ਤੇ ਸਾਰਾ ਗੁਰਪਾਲ (Sara Gurpal) ਦੀ ਬੀਤੇ ਦਿਨੀਂ ਫਿਲਮ 'ਲੰਬੜਾਂ ਦਾ ਲਾਣਾ' ਰਿਲੀਜ਼ ਹੋਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਮਗਰੋਂ ਬੱਬਲ ਰਾਏ ਪੰਜਾਬ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਦੀ ਐਨਜੀਓ ਐਨਜੀਓ ਏਕ ਜ਼ਰੀਆ ਪੁੱਜੇ।
ਐਨਜੀਓ ਏਕ ਜ਼ਰੀਆ ਪੁੱਜੇ ਬੱਬਲ ਰਾਏ
ਇਸ ਦੌਰਾਨ ਬੱਬਲ ਰਾਏ ਦੇ ਨਾਲ ਉਨ੍ਹਾਂ ਦੀ ਫਿਲਮ ਦੀ ਟੀਮ ਦੇ ਕੁੱਝ ਲੋਕ ਵੀ ਨਾਲ ਪਹੁੰਚੇ। ਅਦਾਕਾਰ ਨੇ ਇੱਥੇ ਪਹੁੰਚ ਕੇ ਲੋੜਵੰਦ ਲੋਕਾਂ ਦਾ ਹਾਲ ਚਾਲ ਪੁੱਛਿਆ ਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ। ਇਸ ਦੇ ਨਾਲ ਹੀ ਸਾਰਾ ਗੁਰਪਾਲ ਵੀ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਵੰਡਦੀ ਹੋਈ ਨਜ਼ਰ ਆਈ।
ਸਮਾਜ ਸੇਵੀ ਅਨਮੋਲ ਕਵਾਤਰਾ ਨੇ ਬੱਬਲ ਰਾਏ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦਾ ਲੋੜਵੰਦ ਲੋਕਾਂ ਦੀ ਮਦਦ ਕਰਨ 'ਤੇ ਧੰਨਵਾਦ ਕੀਤਾ। ਇਸ ਮੌਕੇ ਅਨਮੋਲ ਕਵਾਤਰਾ ਨੇ ਗਾਇਕ ਵਾਂਗ ਹੀ ਹੋਰ ਲੋਕਾਂ ਨੂੰ ਵੀ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਬੱਬਲ ਰਾਏ ਨੇ ਇਸ ਮੌਕੇ ਕਿਹਾ ਕਿ ਮੈਂਨੂੰ ਅੱਜ ਸੇਵਾ ਕਰਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਮੈਂ ਇਹ ਸੋਚ ਰਿਹਾ ਕਿ ਅਸੀਂ ਪਹਿਲਾਂ ਇੱਥੇ ਕਿਉਂ ਨਹੀਂ ਆ ਸਕੇ। ਇਸ ਦੌਰਾਨ ਗਾਇਕ ਨੇ ਕਿਹਾ ਕਿ ਇਸ ਕੰਮ ਨੂੰ ਕਰਨ ਵਿੱਚ ਕਈ ਦਿੱਕਤਾਂ ਵੀ ਆਉਂਦੀਆਂ ਹਨ, ਪਰ ਜੇਕਰ ਤੁਸੀਂ ਇੱਥੇ ਆ ਕੇ ਵੇਖੋਗੇ ਤਾਂ ਫਿਰ ਤੁਹਾਨੂੰ ਪਤਾ ਲਗੇਗਾ ਇਹ ਸਮਾਜ ਸੇਵੀ ਟੀਮ ਕਿਵੇਂ ਕੰਮ ਕਰਦੀ ਹੈ। ਇਸ ਦੌਰਾਨ ਬੱਬਲ ਰਾਏ ਨੇ ਨੌਜਵਾਨਾਂ ਨੂੰ ਇਸ ਫਾਊਂਡੇਸ਼ਨ ਦੀ ਟੀਮ ਨਾਲ ਜੁੜ ਕੇ ਬਤੌਰ ਵਲੰਟੀਅਰ ਵਜੋਂ ਸਾਹਮਣੇ ਆਉਣ ਦੀ ਅਪੀਲ ਕੀਤੀ।
ਇਸ ਐਨਜੀਓ ਵਿੱਚ ਦੌਰੇ ਦੇ ਦੌਰਾਨ ਬੱਬਲ ਰਾਏ ਤੇ ਉਨ੍ਹਾਂ ਦੀ ਟੀਮ ਨੇ ਸਮਾਜ ਦੇ ਉਹ ਪੱਖ ਨੂੰ ਵੀ ਉਜਾਗਰ ਕੀਤਾ ਹੈ ਜੋ ਅਕਸਰ ਅਣਦੇਖਾ ਰਹਿ ਜਾਂਦਾ ਹੈ। ਉਨ੍ਹਾਂ ਦਾ ਇਹ ਕਦਮ ਨਾਂ ਮਹਿਜ਼ ਲੋਕਾਂ ਲਈ ਮਦਦ ਦਾ ਜਰੀਆ ਹੈ, ਬਲਕਿ ਇਸ ਨਾਲ ਉਹ ਹੋਰਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਸਮਾਜ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਦੀ ਲੋੜ ਹੈ।
ਹੋਰ ਪੜ੍ਹੋ: ਗੁਰੂ ਰੰਧਾਵਾ ਫਿਲਮ 'ਕੁਝ ਖੱਟਾ ਹੋ ਜਾਏ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ
ਅਨਮੋਲ ਕਵਾਤਰਾ ਨੇ ਆਪਣੀ ਪਹਿਲੀ ਤੇ ਆਖਰੀ ਫਿਲਮ ਬੱਬਲ ਰਾਏ ਨਾਲ ਕੀਤੀ। ਇਸ ਦੌਰਾਨ ਦੋਹਾਂ ਵਿਚਾਲੇ ਚੰਗੀ ਦੋਸਤੀ ਵੀ ਵੇਖਣ ਨੂੰ ਮਿਲੀ। ਅਨਮੋਲ ਕਵਾਤਰਾ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਸਮਾਜ ਸੇਵਾ ਲਈ ਆਪਣਾ ਸਫਲ ਕਰੀਅਰ ਛੱਡਿਆ ਅਤੇ ਅੱਜ ਉਹ ਨਿਰਸੁਆਰਥ ਮਨ ਦੇ ਨਾਲ ਗਰੀਬਾਂ ਦਾ ਮਸੀਹਾ ਬਣ ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਦਰਮਿਆਨ ਅਨਮੋਲ ਦੀ ਐਨਜੀਓ ਨੂੰ ਕਾਫੀ ਥਾਵਾਂ ਤੋਂ ਮਾਲੀ ਸਹਾਇਤਾ ਵੀ ਮਿਲਦੀ ਰਹਿੰਦੀ ਹੈ।
-