ਬੀ ਪਰਾਕ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਗਾਇਕ ਬੀ ਪਰਾਕ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇੱਕ ਲੰਮਾ ਚੌੜਾ ਕੈਪਸ਼ਨ ਵੀ ਆਪਣੀ ਪਤਨੀ ਦੇ ਲਈ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਪਤਨੀ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।

Reported by: PTC Punjabi Desk | Edited by: Shaminder  |  April 05th 2024 11:24 AM |  Updated: April 05th 2024 11:24 AM

ਬੀ ਪਰਾਕ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਗਾਇਕ ਬੀ ਪਰਾਕ (B Praak) ਨੇ ਆਪਣੀ ਵੈਡਿੰਗ ਐਨੀਵਰਸਰੀ (Wedding Anniversary)  ‘ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇੱਕ ਲੰਮਾ ਚੌੜਾ ਕੈਪਸ਼ਨ ਵੀ ਆਪਣੀ ਪਤਨੀ ਦੇ ਲਈ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਪਤਨੀ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਬੀ ਪਰਾਕ ਨੇ ਲਿਖਿਆ 2017ਤੋਂ 2024 ਤੱਕ ਇਹ ਪੰਜ ਸਾਲ ਅਤੇ ਆਉਣ ਵਾਲੇ ਕਿੰਨੇ ਹੀ ਸਾਲ ਮੈਨੂੰ ਸਿਰਫ਼ ਤੁਹਾਡਾ ਹੀ ਬਣ ਕੇ ਰਹਿਣਾ ਹੈ ਅਤੇ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੋ ਤੁਸੀਂ ਅਤੇ ਬਹੁਤ ਹੀ ਕਮਾਲ ਹੋ ਤੁਸੀਂ ਮੀਰੂ।

ਹੋਰ ਪੜ੍ਹੋ : ਸਟੇਜ ‘ਤੇ ਪਰਫਾਰਮ ਕਰਦੇ ਹੋਏ ਪੰਜਾਬੀ ਕਲਾਕਾਰ ਦੀ ਹੋਈ ਮੌਤ

ਮੈਂ ਤੁਹਾਨੂੰ ਬਹੁਤ ਤੰਗ ਕੀਤਾ ਅਤੇ ਮੈਂ ਸਾਰੀ ਉਮਰ ਇਸੇ ਤਰ੍ਹਾਂ ਤੈਨੂੰ ਤੰਗ ਕਰਦਾ ਰਹਾਂਗਾ ਅਤੇ ਇਸ ਤੋਂ ਵੀ ਜ਼ਿਆਦਾ ਪਿਆਰ ਕਰਦਾ ਰਹਾਂਗਾ।ਕ੍ਰਿਸ਼ਨ ਪ੍ਰਿਆ ਜੀ ਨਾਲ ਜਿੰਨਾ ਪਿਆਰ ਹੈ । ਓਨਾਂ ਹੀ ਤੁਹਾਡੇ ਨਾਲ ਕਰਦਾ ਰਹਾਂਗਾ ।ਬਸ ਅਖੀਰ ‘ਚ ਇਹੀ ਕਹਾਂਗਾ ਕਿ ‘ਹਮ ਕੋ ਹਮ ਜੈਸੇ ਬਹੁਤ ਮਿਲੇਂਗੇ, ਪਰ ਹਮਕੋ ਹਮ ਨਹੀਂ ਮਿਲੇਂਗੇ’। ਲਵ ਯੂ ਹੈਪੀ ਪੰਜਵੀਂ ਐਨੀਵਰਸਰੀ । ਜੈ ਜੈ ਸ਼੍ਰੀ ਰਾਧੇ’। ਬੀ ਪਰਾਕ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।  

ਬੀ ਪਰਾਕ ਦਾ ਵਰਕ ਫ੍ਰੰਟ 

ਬੀ ਪਰਾਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਤੇਰੀ ਮਿੱਟੀ, ਫ਼ਿਲਹਾਲ, ਦਿਲ ਤੋੜ ਕੇ, ਜੰਨਤ, ਕਿਸਮਤ, ਮਸਤਾਨੀ, ਮਨ ਭਰਿਆ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network