HB'Day Shivjot: ਗਾਇਕ ਸ਼ਿਵਜੋਤ ਆਪਣੇ ਜਨਮਦਿਨ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ , ਸਾਂਝੀਆਂ ਕੀਤੀਆਂ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਜੋ ਕਿ ਅੱਜ ਆਪਣਾ 30ਵਾਂ ਜਨਮ ਦਿਨ ਮਨਾ ਰਹੇ ਨੇ । ਹਾਲ ਹੀ ਵਿੱਚ ਸ਼ਿਵਜੋਤ ਆਪਣੇ ਜਨਮਦਿਨ ਦੇ ਮੌਕੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਗਾਇਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

Reported by: PTC Punjabi Desk | Edited by: Pushp Raj  |  August 21st 2023 01:37 PM |  Updated: August 21st 2023 01:39 PM

HB'Day Shivjot: ਗਾਇਕ ਸ਼ਿਵਜੋਤ ਆਪਣੇ ਜਨਮਦਿਨ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ , ਸਾਂਝੀਆਂ ਕੀਤੀਆਂ ਤਸਵੀਰਾਂ

 Happy Birthday Shivjot: ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਜੋ ਕਿ ਅੱਜ ਆਪਣਾ 30ਵਾਂ ਜਨਮ ਦਿਨ ਮਨਾ ਰਹੇ ਨੇ । ਹਾਲ ਹੀ ਵਿੱਚ ਸ਼ਿਵਜੋਤ ਆਪਣੇ ਜਨਮਦਿਨ ਦੇ ਮੌਕੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਗਾਇਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। 

ਸ਼ਿਵਜੋਤ ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ  ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਆਪਣਾ ਜਨਮਦਿਨ ਮੌਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਹੋਏ ਨਜ਼ਰ ਆ ਰਹੇ ਹਨ। 

ਆਪਣੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਸ਼ਿਵਜੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਗਾਇਕ ਨੇ ਸਟੋਰ 'ਤੇ ਕੈਪਸ਼ 'ਚ ਲਿਖਿਆ, 'ਬਰਥਡੇਅ ਵਾਈਬਸ , ‘ਹੈਪੀ ਬਰਥਡੇਅ ਟੂ ਮੀ । ਸ਼ੁਕਰ ਆ ਪਰਮਾਤਮਾ ਦਾ ਇੰਨੀ ਸੋਹਣੀ ਜ਼ਿੰਦਗੀ ਦਾ ਮੌਕਾ ਦੇਣ ਦੇ ਲਈ ।'

ਇਸ ਦੇ ਨਾਲ ਹੀ ਸ਼ਿਵਜੋਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਤਸਵੀਰ ਸ਼ੇਅਰ ਕੀਤੀ ਹੈ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ , 'ਮੈਨੂੰ ਆਪਣਾ ਜਨਮ ਦਿਨ 🥳 ਸ਼ੁਰੂ ਕਰਨ ਲਈ ਇਸ ਸੰਸਾਰ ਵਿੱਚ ਇਸ ਤੋਂ ਵਧੀਆ  ਕੋਈ ਹੋਰ ਥਾਂ ਨਹੀਂ ਮਿਲੀ, ਸੁੰਦਰ ਜੀਵਨ ਲਈ ਵਾਹਿਗੁਰੂ ਜੀ ਦਾ ਧੰਨਵਾਦ ਅਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਇਸ ਦਿਨ ਮੈਨੂੰ ਆਪਣੇ ਸਥਾਨ ਵਿੱਚ ਦਾਖਲਾ ਦੇਣ ਲਈ 🙏🏻😇 ਹਰ ਚੀਜ਼ ਲਈ ਬਹੁਤ ਸਾਰਾ ਸ਼ੁਕਰਾਨਾ, ਕਿਰਪਾ ਕਰਕੇ ਅਸੀਸ ਰੱਖੋ ਮੈਨੂੰ ਤੁਹਾਡੇ ਸਿਮਰਨ ਅਤੇ ਪਿਆਰ ਨਾਲ 💕 ਮੇਰੇ 'ਤੇ ਮਿਹਰ ਰੱਖਣਾ! ਤੁਹਾਡੀਆਂ ਅਨਮੋਲ ਸ਼ੁਭਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ 🥰 ਵਾਹਿਗੁਰੂ ਤੁਹਾਨੂੰ ਸਭ ਦਾ ਭਲਾ ਕਰੇ 🙏🏻' ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਵੀ ਕਮੈਂਟਸ ਕਰਕੇ ਸ਼ਿਵਜੋਤ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ।

ਹੋਰ ਪੜ੍ਹੋ: Ninja: ਪੰਜਾਬੀ ਗਾਇਕ ਨਿੰਜਾ ਨੇ ਫਿਲਮ 'ਫੇਰ ਮਾਮਲਾ ਗੜਬੜ ਹੈ' ਤੋਂ ਸਾਂਝਾ ਕੀਤਾ ਨਵਾਂ ਲੁੱਕ, ਫਿਲਮ 'ਚ ਨਿਭਾਉਣਗੇ ਇਹ ਕਿਰਦਾਰ

ਸ਼ਿਵਜੋਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਲਾਜ਼ੋ, ਪਲਾਜ਼ੋ 2, ਆਈ ਕੈਂਡੀ, ਦਿਲਬਰੀਆਂ, ਰਿਸਕ, ਮੋਟੀ ਮੋਟੀ ਅੱਖ, ਵਾਲੀਆਂ ਵਰਗੇ ਸੁਣੇ ਹੋਰਨਾਂ ਕਈ ਸੁਪਰਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਰਹੇ ਹਨ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network