ਕੁੱਲ੍ਹੜ ਪੀਜ਼ਾ ਜੋੜੀ ਦੀ ਕਾਰ ‘ਤੇ ਹੋਇਆ ਹਮਲਾ, ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਵਾਰਦਾਤ

ਕੁੱਲ੍ਹੜ ਪੀਜ਼ਾ ਜੋੜੀ ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਈ ਹੈ। ਇਸ ਵਾਰ ਇਹ ਜੋੜੀ ਕਿਸੇ ਵੀਡੀਓ ਦੇ ਕਾਰਨ ਨਹੀਂ ਬਲਿਕ ਇਨ੍ਹਾਂ ਨਾਲ ਹੋਈ ਇੱਕ ਵਾਰਦਾਤ ਦੇ ਕਾਰਨ ਚਰਚਾ ‘ਚ ਆਈ ਹੈ।

Reported by: PTC Punjabi Desk | Edited by: Shaminder  |  July 08th 2024 04:02 PM |  Updated: July 08th 2024 04:02 PM

ਕੁੱਲ੍ਹੜ ਪੀਜ਼ਾ ਜੋੜੀ ਦੀ ਕਾਰ ‘ਤੇ ਹੋਇਆ ਹਮਲਾ, ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਵਾਰਦਾਤ

 ਕੁੱਲ੍ਹੜ ਪੀਜ਼ਾ ਕਪਲ (Kulhad Pizza Couple) ਦੀ ਕਾਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਸ਼ਰਾਰਤੀ ਅਨਸਰ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਫਰਾਰ ਹੋ ਗਏ । ਇਸ ਦੇ ਨਾਲ ਹੀ ਕਾਰ ਦੀ ਬੈਕ ਸਾਈਡ ‘ਤੇ ਵੀ ਪੱਥਰ ਮਾਰੇ ਗਏ । ਜਿਸ ਕਾਰਨ ਕਾਰ ਨੁਕਸਾਨੀ ਗਈ । ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ।

ਹੋਰ ਪੜ੍ਹੋ  : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਗੁਰਚਰਨ ਸਿੰਘ ਪੁੱਜੇ ਮੁੰਬਈ, ਕਈ ਦਿਨਾਂ ਤੋਂ ਘਰ ਤੋਂ ਰਹੇ ਸਨ ਲਾਪਤਾ

ਜੋੜੀ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ।ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ।ਹੁਣ ਪੁਲਿਸ ਸੀਸੀਟੀਵੀ ਫੁਟੇਜ ਦੀ ਬਾਰੀਕੀ ਦੇ ਨਾਲ ਜਾਂਚ ਕਰਕੇ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਘਟਨਾ ਦਾ ਕੁੱਲ੍ਹੜ ਪੀਜ਼ਾ ਮਾਲਕ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਉਸ ਨੇ ਬਾਹਰ ਹੁੰਦਾ ਸ਼ੋਰ ਸੁਣਿਆ । ਸਹਿਜ ਅਰੋੜਾ ਬਾਹਰ ਆਇਆ ਤਾਂ ਜਿਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ।   

ਕੁਝ ਸਮਾਂ ਪਹਿਲਾਂ ਦੁਬਈ ਗਈ ਸੀ ਜੋੜੀ 

ਕੁਝ ਦਿਨ ਪਹਿਲਾਂ ਇਹ ਜੋੜੀ ਦੁਬਈ ਵੀ ਗਈ ਸੀ ।ਜਿੱਥੋਂ ਇਸ ਜੋੜੀ ਨੇ ਕਈ ਵੀਡੀਓ ਸਾਂਝੇ ਕੀਤੇ ਸਨ ।ਇਹ ਜੋੜੀ ਕੁੱਲ੍ਹੜ ਪੀਜ਼ੇ ਦੇ ਕਾਰਨ ਪੂਰੇ ਦੇਸ਼ ‘ਚ ਮਸ਼ਹੂਰ ਹੈ ਤੇ ਵੱਡੀ ਗਿਣਤੀ ‘ਚ ਲੋਕ ਕੁਲੱ੍ਹੜ ਪੀਜ਼ਾ ਖਾਣ ਦੇ ਲਈ ਆਉਂਦੇ ਹਨ । ਕਈ ਸੈਲੀਬ੍ਰੇਟੀਜ਼ ਵੀ ਇਨ੍ਹਾਂ ਦੀ ਦੁਕਾਨ ‘ਤੇਕੁੱਲ੍ਹੜ ਪੀਜ਼ਾ  ਖ਼ਾਣ ਦੇ ਲਈ ਪਹੁੰਚੇ ਸਨ ।

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network