ਅਰਸ਼ਦੀਪ ਸਿੰਘ ਅਤੇ ਵਿਰਾਟ ਕੋਹਲੀ ਨੇ ਜਿੱਤ ਤੋਂ ਬਾਅਦ ਦਲੇਰ ਮਹਿੰਦੀ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਗੱਲ ਜਸ਼ਨ ਮਨਾਉਣ ਦੀ ਹੋਵੇ ਤਾਂ ਫਿਰ ਪੰਜਾਬੀ ਮੁੰਡੇ ਅਰਸ਼ਦੀਪ ਤੇ ਵਿਰਾਟ ਕੋਹਲੀ ਭਲਾ ਕਿਵੇਂ ਪਿੱਛੇ ਰਹਿ ਸਕਦੇ ਸਨ । ਦੋਵਾਂ ਨੇ ਦਲੇਰ ਮਹਿੰਦੀ ਦੇ ਗੀਤ ‘ਤੇ ਖੂਬ ਭੰਗੜਾ ਪਾਇਆ ਅਤੇ ਹੋਰਨਾਂ ਕ੍ਰਿਕੇਟਰਾਂ ਨੇ ਵੀ ਪੂਰਾ ਸਾਥ ਦਿੱਤਾ ।ਸਾਰੇ ਖਿਡਾਰੀ ਗਲਾਂ ‘ਚ ਮੈਡਲ ਪਾ ਕੇ ਡਾਂਸ ਕਰਦੇ ਹੋਏ ਨਜ਼ਰ ਆਏ ।

Reported by  PTC Punjabi Desk | Edited by  Shaminder  |  July 01st 2024 11:46 AM |  Updated: July 01st 2024 02:25 PM

ਅਰਸ਼ਦੀਪ ਸਿੰਘ ਅਤੇ ਵਿਰਾਟ ਕੋਹਲੀ ਨੇ ਜਿੱਤ ਤੋਂ ਬਾਅਦ ਦਲੇਰ ਮਹਿੰਦੀ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਬਾਰਬਾਡੋਸ ਦੇ ਮੈਦਾਨ ‘ਚ ਸ਼ਨੀਵਾਰ ਨੂੰ ਖੇਡੇ ਗਏ ਟੀ-੨੦ ਦੇ ਫਾਈਨਲ ਮੁਕਾਬਲਿਆਂ ‘ਚ ਭਾਰਤ ਨੇ ਦੱਖਣ ਅਫਰੀਕਾ ਨੂੰ ਸੱਤ ਰਨਾਂ ਨਾਲ ਹਰ ਦਿੱਤਾ । ਇਦ ਦੇ ਨਾਲ ਹੀ ਭਾਰਤ ਨੇ ਆਈਸੀਸੀ ਟ੍ਰਾਫੀ ਜਿੱਤਣ ਦੇ ਗਿਆਰਾਂ ਸਾਲਾਂ ਦੇ ਇੰਤਜ਼ਾਰ ਨੁੰ ਵੀ ਖਤਮ ਕਰ ਦਿੱਤਾ । ਆਖਰੀ ਵਾਰ ਭਾਰਤ ਨੇ 2013 ‘ਚ ਮਹੇਂਦਰ ਸਿੰਘ ਧੋਨੀ ਦੀ ਕਪਤਾਨੀ ‘ਚ ਚੈਂਪੀਅਨ ਟਰਾਫੀ ਜਿੱਤੀ ਸੀ।

ਹੋਰ ਪੜ੍ਹੋ : ਅਦਾਕਾਰ ਰਣਦੀਪ ਭੰਗੂ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ   

ਹਾਲਾਂਕਿ ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਦੂਜੀ ਵਾਰ ਟੀ 20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ । ਭਾਰਤ ਦੀ ਇਸ ਜਿੱਤ ਦੇ ਨਾਲ ਹੀ ਸਾਰੇ ਖਿਡਾਰੀਆਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਸਨ । ਹਾਲਾਂਕਿ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਟੀਮ ਇੰਡੀਆ ਨੇ ਜ਼ੋਰ ਸ਼ੋਰ ਦੇ ਨਾਲ ਇਸ ਜਿੱਤ ਦਾ ਜਸ਼ਨ ਮਨਾਇਆ ।

ਅਰਸ਼ਦੀਪ ਤੇ ਵਿਰਾਟ ਕੋਹਲੀ ਨੇ ਪਾਇਆ ਭੰਗੜਾ 

ਗੱਲ ਜਸ਼ਨ ਮਨਾਉਣ ਦੀ ਹੋਵੇ ਤਾਂ ਫਿਰ ਪੰਜਾਬੀ ਮੁੰਡੇ ਅਰਸ਼ਦੀਪ ਤੇ ਵਿਰਾਟ ਕੋਹਲੀ ਭਲਾ ਕਿਵੇਂ ਪਿੱਛੇ ਰਹਿ ਸਕਦੇ ਸਨ । ਦੋਵਾਂ ਨੇ ਦਲੇਰ ਮਹਿੰਦੀ ਦੇ ਗੀਤ ‘ਤੇ ਖੂਬ ਭੰਗੜਾ ਪਾਇਆ ਅਤੇ ਹੋਰਨਾਂ ਕ੍ਰਿਕੇਟਰਾਂ ਨੇ ਵੀ ਪੂਰਾ ਸਾਥ ਦਿੱਤਾ ।ਸਾਰੇ ਖਿਡਾਰੀ ਗਲਾਂ ‘ਚ ਮੈਡਲ ਪਾ ਕੇ ਡਾਂਸ ਕਰਦੇ ਹੋਏ ਨਜ਼ਰ ਆਏ । ਬੁਮਰਾਹ, ਅਕਸ਼ਰ ਪਟੇਲ, ਰਿੰਕੂ ਸਿੰਘ ਨੇ ਵੀ ਖੂਬ ਧਮਾਲ ਪਾਈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network