ਬਿੱਗ ਬੌਸ ਓਟੀਟੀ 3 ‘ਚ ਅਰਮਾਨ ਮਲਿਕ ਨੇ ਵਿਸ਼ਾਲ ਨੂੰ ਮਾਰਿਆ ਥੱਪੜ, ਵਿਸ਼ਾਲ ਨੇ ਅਰਮਾਨ ਦੀ ਪਤਨੀ ਨੂੰ ਲੈ ਕੇ ਆਖੀ ਸੀ ਇਸ ਤਰ੍ਹਾਂ ਦੀ ਗੱਲ
ਬਿੱਗ ਬੌਸ ਓਟੀਟੀ 3 ‘ਚ ਅਰਮਾਨ ਮਲਿਕ (Armaan Malik) ਤੇ ਉਨ੍ਹਾਂ ਦੀ ਪਤਨੀ ਕ੍ਰਿਤਿਕਾ ਛਾਏ ਹੋਏ ਹਨ । ਬੀਤੇ ਦਿਨ ਅਰਮਾਨ ਮਲਿਕ ਸ਼ੋਅ ਦੇ ਪ੍ਰਤੀਭਾਗੀ ਵਿਸ਼ਾਲ ਪਾਂਡੇ ਨੂੰ ਥੱਪੜ ਜੜ ਦਿੱਤਾ । ਵਿਸ਼ਾਲ ਨੇ ਅਰਮਾਨ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ‘ਤੇ ਵਿਵਾਦਿਤ ਕਮੈਂਟ ਕਰ ਦਿੱਤਾ ਸੀ । ਜਿਸ ਤੋਂ ਬਾਅਦ ਅਰਮਾਨ ਮਲਿਕ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਵਿਸ਼ਾਲ ਨੂੰ ਥੱਪੜ ਜੜ ਦਿੱਤਾ ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਦੁੱਖਦਾਇਕ ਖ਼ਬਰ, ਪੰਜਾਬੀ ਗਾਇਕ ਦਲਵੀਰ ਸ਼ੋਂਕੀ ਦੀ ਸੜਕ ਹਾਦਸੇ ‘ਚ ਮੌਤ
ਦਰਅਸਲ ਵਿਸ਼ਾਲ ਨੇ ਕਿਹਾ ਸੀ ਕਿ ਕ੍ਰਿਤਿਕਾ ਮਲਿਕ ਨੂੰ ਉਹ ਪਸੰਦ ਕਰਦੇ ਹਨ । ਹਾਲਾਂਕਿ ਇਸ ਗੱਲ ‘ਤੇ ਗਿਲਟੀ ਫੀਲ ਕਰਦੇ ਹਨ । ਜਿਸ ‘ਤੇ ਅਰਮਾਨ ਮਲਿਕ ਨੇ ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਨਰਾਜ਼ਗੀ ਜਤਾਈ ਅਤੇ ਵਿਸ਼ਾਲ ਨੂੰ ਥੱਪੜ ਵੀ ਰਸੀਦ ਕਰ ਦਿੱਤਾ ਸੀ ।ਸ਼ੋਅ ਦੇ ਹੋਸਟ ਅਨਿਲ ਕਪੂਰ ਦੇ ਸਾਹਮਣੇ ਵਿਸ਼ਾਲ ਨੇ ਕਿਹਾ ਸੀ ਕਿ ਉਸ ਨੇ ਇਸ ਗੱਲ ਨੂੰ ਵੱਖਰੇ ਤਰੀਕੇ ਦੇ ਨਾਲ ਕਿਹਾ ਸੀ, ਪਰ ਉਨ੍ਹਾਂ ਦੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਹਾਲਾਂਕਿ ਅਨਿਲ ਕਪੂਰ ਨੇ ਵੀ ਇਸ ਮੁੱਦੇ ‘ਤੇ ੳੇੁਨ੍ਹਾਂ ਨੂੰ ਫਟਕਾਰ ਲਗਾਈ ਹੈ।ਹਾਲ ਹੀ ‘ਚ ਇਸ ਸ਼ੋਅ ਦਾ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਜਿਸ ‘ਚ ਅਰਮਾਨ ਮਲਿਕ ਵਿਸ਼ਾਲ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ ।ਇਸ ਝਗੜੇ ਦੀ ਸ਼ੁਰੂਆਤ ਅਰਮਾਨ ਤੇ ਵਿਸ਼ਾਲ ਦੀ ਬਹਿਸ ਦੇ ਨਾਲ ਹੋਈ ਸੀ । ਜਿਸ ਤੋਂ ਬਾਅਦ ਗੱਲ ਦੋਨਾਂ ਦੀ ਹੱਥੋਪਾਈ ਤੱਕ ਪਹੁੰਚ ਗਈ ਸੀ।
- PTC PUNJABI