ਪਿਤਾ ਦੀ ਮੌਤ ਤੋਂ ਬਾਅਦ ਇੱਕਲੇ ਰਹਿ ਗਏ ਸਿੱਖ ਬੱਚੇ ਜਸਪ੍ਰੀਤ ਸਿੰਘ ਦੀ ਮਦਦ ਲਈ ਅੱਗੇ ਆਏ ਅਰਜੁਨ ਕਪੂਰ, ਪੜ੍ਹਾਈ ਦੀ ਜ਼ਿੰਮੇਵਾਰੀ ਲੈਣ ਦੀ ਆਖੀ ਗੱਲ
ਬੀਤੇ ਕਈ ਦਿਨਾਂ ਤੋਂ ਦਿੱਲੀ ਦੇ ਤਿਲਕ ਨਗਰ ਇਲਾਕੇ ‘ਚ ਰਹਿਣ ਵਾਲੇ ਜਸਪ੍ਰੀਤ ਸਿੰਘ (Jaspreet Singh) ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ । ਬੀਤੇ ਦਿਨ ਅਨੰਦ ਮਹਿੰਦਰਾ ਨੇ ਵੀ ਮਦਦ ਦਾ ਭਰੋਸਾ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਅਦਾਕਾਰ ਅਰਜੁਨ ਕਪੂਰ ਵੀ ਉਸ ਦੀ ਮਦਦ ਦੇ ਲਈ ਅੱਗੇ ਆਏ ਹਨ ।ਅਦਾਕਾਰ ਨੇ ਬੁੱਧਵਾਰ ਨੂੰ ਦਸ ਸਾਲ ਦੇ ਜਸਪ੍ਰੀਤ ਨੂੰ ਮਦਦ ਦਾ ਭਰੋਸਾ ਦਿਵਾਇਆ ਹੈ।
ਹੋਰ ਪੜ੍ਹੋ : ਟ੍ਰੈਂਡਿੰਗ ‘ਚ ਚੱਲ ਰਿਹਾ ਐਮੀ ਵਿਰਕ ਦਾ ਗੀਤ ‘ਦਰਸ਼ਨ’, ਫੈਨਸ ਨੂੰ ਆਇਆ ਪਸੰਦ
ਪਿਤਾ ਦੀ ਤਪਦਿਕ ਕਾਰਨ ਹੋਈ ਮੌਤ
ਜਸਪ੍ਰੀਤ ਦਸ ਸਾਲ ਦਾ ਹੈ ਅਤੇ ਉਹ ਰੇਹੜੀ ਲਗਾ ਕੇ ਰੋਲਸ ਵੇਚਦਾ ਹੈ। ਉਹ ਸਕੂਲ ਜਾਂਦਾ ਹੈ ਅਤੇ ਸ਼ਾਮ ਵੇਲੇ ਰੇਹੜੀ ਲਗਾਉਂਦਾ ਹੈ। ਉਸ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਤਪਦਿਕ ਕਾਰਨ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਉਸ ਦੀ ਮਾਂ ਵੀ ਉਸ ਨੂੰ ਇੱਕਲਿਆਂ ਛੱਡ ਕੇ ਚਲੀ ਗਈ ।
ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਰੇਹੜੀ ਲਗਾ ਕੇ ਆਪਣਾ ਅਤੇ ਆਪਣੀ ਭੈਣ ਦਾ ਗੁਜ਼ਾਰਾ ਕਰਦਾ ਹੈ। ਇਸ ਤੋਂ ਪਹਿਲਾਂ ਵਿਧਾਇਕ ਜਰਨੈਲ ਸਿੰਘ ਅਤੇ ਭਾਜਪਾ ਆਗੂ ਰਾਜੀਵ ਬੱਬਰ ਤੋਂ ਇਲਾਵਾ ਕਈ ਲੋਕ ਦੋਵਾਂ ਭੈਣ ਭਰਾਵਾਂ ਦੀ ਮਦਦ ਲਈ ਅੱਗੇ ਆਏ ਸਨ ।ਜਿਸ ਤੋਂ ਬਾਅਦ ਅਰਜੁਨ ਕਪੂਰ ਵੀ ਜਸਪ੍ਰੀਤ ਦੀ ਮਦਦ ਲਈ ਅੱਗੇ ਆਏ ਹਨ ।ਅਰਜੁਨ ਕਪੂਰ ਨੇ ਆਪਣੀ ਇੰਸਟਾ ਸਟੋਰੀ ‘ਚ ਖਬਰ ਵੀ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਜਸਪ੍ਰੀਤ ਦੇ ਹੌਸਲੇ ਦੀ ਸ਼ਲਾਘਾ ਕੀਤੀ ਹੈ।
- PTC PUNJABI