ਏ.ਪੀ ਢਿੱਲੋਂ ਦੇ ਵੈਨਕੂਵਰ ਵਾਲੇ ਘਰ ਤੇ ਫਾਇਰਿੰਗ ਦੀ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਕ ਹੋਰ ਵੀਡੀਓ ਹੋਈ ਵਾਇਰਲ
AP Dhillon residence firing: ਕੈਨੇਡਾ 'ਚ ਮਸ਼ਹੂਰ ਗਾਇਕ ਏ.ਪੀ. ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ। ਸੁਰੱਖਿਆ ਏਜੰਸੀਆਂ ਗੋਲੀਬਾਰੀ ਦੀ ਵੀਡੀਓ ਦੀ ਜਾਂਚ ਕਰ ਰਹੀਆਂ ਹਨ, ਹਾਲਾਂਕਿ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਕੈਨੇਡਾ 'ਚ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲੀਬਾਰੀ ਮਸ਼ਹੂਰ ਗਾਇਕ ਏ.ਪੀ. ਢਿੱਲੋਂ ਦੇ ਬੰਗਲੇ 'ਤੇ ਹੋਈ ਹੈ। ਕੁਝ ਮਹੀਨੇ ਪਹਿਲਾਂ ਸਲਮਾਨ ਖਾਨ ਦੇ ਘਰ ਦੇ ਬਾਹਰ ਵੀ ਇਸ ਤਰ੍ਹਾਂ ਦੀ ਗੋਲੀਬਾਰੀ ਹੋਈ ਸੀ।
ਮਸ਼ਹੂਰ ਗਾਇਕ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਤੋਂ ਇਲਾਵਾ ਕੈਨੇਡਾ 'ਚ ਇਕ ਹੋਰ ਥਾਂ 'ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਲਾਰੈਂਸ ਵਿਸ਼ਨੋਈ-ਰੋਹਿਤ ਗੋਦਾਰਾ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਪੋਸਟ 'ਚ ਲਿਖਿਆ ਗਿਆ ਹੈ ਕਿ 1 ਸਤੰਬਰ ਦੀ ਰਾਤ ਨੂੰ ਕੈਨੇਡਾ 'ਚ ਦੋ ਥਾਵਾਂ 'ਤੇ ਗੋਲੀਬਾਰੀ ਹੋਈ ਹੈ, ਜਿਨ੍ਹਾਂ 'ਚੋਂ ਇਕ ਵਿਕਟੋਰੀਆ ਆਈਲੈਂਡ ਅਤੇ ਵੁਡਬ੍ਰਿਜ ਟੋਰਾਂਟੋ ਹੈ, ਜਿਸ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ- ਰੋਹਿਤ ਗੋਦਾਰਾ, ਲੋਰੇਸ਼ ਵਿਸ਼ਨੋਈ।
ਏਪੀ ਢਿੱਲੋਂ ਤੇ ਸਲਮਾਨ ਖਾਨ ਨਾਲ ਸਬੰਧਾਂ ਦਾ ਜ਼ਿਕਰ
ਪੋਸਟ ਵਿੱਚ ਏਪੀ ਢਿੱਲੋਂ ਦੇ ਸਲਮਾਨ ਖਾਨ ਨਾਲ ਸਬੰਧਾਂ ਦਾ ਜ਼ਿਕਰ ਹੈ। ਏਪੀ ਢਿੱਲੋਂ ਇੱਕ ਮਸ਼ਹੂਰ ਕੈਨੇਡੀਅਨ ਗਾਇਕ ਹੈ, ਜਿਸਦਾ ਵਿਕਟੋਰੀਆ ਆਈਲੈਂਡ ਵਿੱਚ ਇੱਕ ਘਰ ਹੈ। ਏਪੀ ਢਿੱਲੋਂ ਨੂੰ ਸੰਬੋਧਿਤ ਪੋਸਟ ਵਿੱਚ ਲਿਖਿਆ ਹੈ ਕਿ ਤੁਸੀਂ ਅੰਡਰਵਰਲਡ ਲਾਈਫ ਦੀ ਨਕਲ ਕਰਦੇ ਹੋ। ਅਸਲ ਵਿੱਚ ਅਸੀਂ ਉਹ ਜੀਵਨ ਜੀ ਰਹੇ ਹਾਂ। ਆਪਣੀ ਸੀਮਾ ਵਿੱਚ ਰਹੋ, ਨਹੀਂ ਤਾਂ ਤੁਸੀਂ ਕੁੱਤੇ ਦੀ ਮੌਤ ਮਰੋਗੇ।
ਹੋਰ ਪੜ੍ਹੋ : ਅਨੰਨਿਆ ਪਾਂਡੇ 'ਤੇ ਟੁੱਟਿਆ ਦੁਖਾਂ ਦਾ ਪਹਾੜ, 16 ਸਾਲਾਂ ਬਾਅਦ ਇਸ ਕਰੀਬੀ ਨੇ ਦੁਨੀਆ ਨੂੰ ਕਿਹਾ ਅਲਵਿਦਾ
ਗਿੱਪੀ ਗਰੇਵਾਲ ਦੇ ਘਰ 'ਤੇ ਵੀ ਹੋਈ ਸੀ ਗੋਲੀਬਾਰੀ
ਸੁਰੱਖਿਆ ਏਜੰਸੀਆਂ ਨੇ ਇਸ ਪੋਸਟ ਅਤੇ ਗੋਲੀਬਾਰੀ ਨਾਲ ਜੁੜੇ ਤੱਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਗੋਲਡੀ ਲਾਰੈਂਸ ਗੈਂਗ ਨੇ ਕੁਝ ਮਹੀਨੇ ਪਹਿਲਾਂ ਵਿਦੇਸ਼ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਕੈਨੇਡੀਅਨ ਪੁਲਿਸ ਨੇ ਅਜੇ ਤੱਕ ਇਸ ਘਟਨਾ 'ਤੇ ਆਪਣੀ ਵੈੱਬਸਾਈਟ ਜਾਂ ਅਧਿਕਾਰਤ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
- PTC PUNJABI