ਅਬੂ ਧਾਬੀ ਸਥਿਤ ਮਸਜਿਦ ‘ਚ ਪੁੱਜੇ ਏ.ਪੀ. ਢਿੱਲੋਂ, ਤਸਵੀਰਾਂ ਕੀਤੀਆਂ ਸਾਂਝੀਆਂ
ਏ.ਪੀ. ਢਿੱਲੋਂ (AP Dhillon) ਆਪਣੇ ਗੀਤਾਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ । ਪਰ ਹੁਣ ਉਹ ਆਪਣੀਆਂ ਤਸਵੀਰਾਂ ਦੇ ਕਾਰਨ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਆਬੂ ਧਾਬੀ (Abu Dhabi) ਸਥਿਤ ਸ਼ੇਖ ਜ਼ਾਇਦ ਮਸਜਿਦ (Masjid) ‘ਚ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਜੰਨਤ’। ਸੋਸ਼ਲ ਮੀਡੀਆ ‘ਤੇ ਗਾਇਕ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਸਥਾਨਕ ਪਹਿਰਾਵੇ ‘ਚ ਨਜ਼ਰ ਆ ਰਹੇ ਹਨ ਅਤੇ ਸ਼ੇਖਾਂ ਵਾਲਾ ਗੇਟਅੱਪ ਦਿਖਾਈ ਦੇ ਰਿਹਾ ਹੈ । ਸੋਸ਼ਲ ਮੀਡੀਆ ਤੇ ਏਪੀ ਢਿੱਲੋਂ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਨ੍ਹਾਂ ਤਸਵੀਰਾਂ ‘ਤੇ ਖੂਬ ਰਿਐਕਸ਼ਨ ਦਿੱਤੇ ।
ਹੋਰ ਪੜ੍ਹੋ : ਬੱਬੂ ਮਾਨ ਦਾ ਕਿਸਾਨ ਅੰਦੋਲਨ ਨੂੰ ਸਮਰਿਪਤ ਗੀਤ ‘ਧਰਨੇ ਵਾਲੇ’ ਰਿਲੀਜ਼, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ
ਏਪੀ ਢਿੱਲੋਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਸਲ ਨਾਂਅ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ। ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਏਪੀ ਢਿੱਲੋਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਏਪੀ ਢਿੱਲੋਂ ਪੰਜਾਬ ਦੇ ਗੁਰਦਾਸਪੁਰ ਜ਼ਿਲੇ੍ਹ ਦੇ ਛੋਟੇ ਜਿਹੇ ਪਿੰਡ ‘ਚ ਹੋਇਆ । 1993 ਨੂੰ ਜਨਮੇ ਏਪੀ ਢਿੱਲੋਂ ਨੇ ਆਪਣੀ ਸਕੂਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪੂਰੀ ਕੀਤੀ ਸੀ। ਇਸੇ ਦੌਰਾਨ ਉਨ੍ਹਾਂ ਦੀ ਦਿਲਚਸਪੀ ਗਾਇਕੀ ‘ਚ ਹੋਈ ।
ਸਕੂਲੀ ਪੜ੍ਹਾਈ ਤੋਂ ਬਾਅਦ ਏਪੀ ਢਿੱਲੋਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ।ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਤੇ ਕੋਮੋਸਨ ਕਾਲਜ ‘ਚ ਐਡਮਿਸ਼ਨ ਲਿਆ ਅਤੇ ਬਿਜਨੇਸ ਐਡਮਿਨੀਸਟ੍ਰੇਸ਼ਨ ਅਤੇ ਮੈਨੇਜਮੈਂਟ ‘ਚ ਪੋਸਟ ਗ੍ਰੈਜੂਏਸ਼ਨ ਕੀਤੀ ।
ਮਿਊਜ਼ਿਕ ਇੰਡਸਟਰੀ ‘ਚ ਏਪੀ ਢਿੱਲੋਂ ਦੀ ਐਂਟਰੀ
ਸਾਲ 2019 ਚ ਏਪੀ ਢਿੱਲੋਂ ਨੇ ਆਪਣਾ ਪਹਿਲਾ ਪੰਜਾਬੀ ਟ੍ਰੈਕ ਫਰਾਰ ਅਤੇ ਟੌਪ ਬੁਆਏ ਰਿਲੀਜ਼ ਕੀਤਾ । ਏਪੀ ਢਿੱਲੋਂ ਦੇ ਗਾਣਿਆਂ ਨੂੰ ਵਧੀਆ ਰਿਸਪਾਂਸ ਮਿਲਿਆ । ਏਪੀ ਨੇ ਪੰਜਾਬੀ ਲਿਰਿਕਸ ਅਤੇ ਵੈਸਟਨ ਮਿਊਜ਼ਿਕ ਦੇ ਨਾਲ ਤਜ਼ਰਬਾ ਕੀਤਾ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ ।
-