ਅਨਮੋਲ ਕਵਾਤਰਾ ਨੂੰ ਕੈਨੇਡਾ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਸਨਮਾਨਿਤ, ਸਮਾਜ ਸੇਵੀ ਨੇ ਪੋਸਟ ਸਾਂਝੀ ਕਰ ਕੀਤਾ ਧੰਨਵਾਦ
Anmol Kwatra gets special honour from Canada govt: ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਪੰਜਾਬ ਦੀ ਨਾਮੀ ਸ਼ਖਸੀਅਤਾਂ ਚੋਂ ਇੱਕ ਹਨ। ਅਨਮੋਲ ਕਵਾਤਰਾ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਹਾਲ ਹੀ ਵਿੱਚ ਅਨਮੋਲ ਕਵਾਤਰਾ ਨੂੰ ਕੈਨੇਡਾ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ ਸਮਾਜ ਸੇਵਾ ਕਰਨ ਦੇ ਨਾਲ ਅਨਮੋਲ ਕਵਾਤਾਰ ਏਕ ਜ਼ਰੀਆ ਫਾਊਂਡੇਸ਼ਨ ਨਾਮ ਦੀ ਐਨਜੀਓ ਚਲਾਉਂਦੇ ਹਨ। ਇਸ ਐਨਜੀਓ ਦੇ ਰਾਹੀਂ ਉਹ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ।
ਹਾਲ ਹੀ ਵਿੱਚ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਸਰਕਾਰ ਨੇ ਅਨਮੋਲ ਕਵਾਤਰਾ ਦਾ ਖਾਸ ਸਨਮਾਨ ਕੀਤਾ ਹੈ। ਇਸ ਦੇ ਲਈ ਉਸ ਨੂੰ ਖਾਸ ਸਰਟੀਫਿਕੇਟ ਵੀ ਦਿੱਤਾ ਗਿਆ ਹੈ, ਜਿਸ 'ਤੇ ਬਰੈਂਪਟਨ ਦੇ ਐਮਪੀ ਵਿਕ ਢਿੱਲੋਂ ਦੇ ਸਾਈਨ ਹਨ। ਢਿੱਲੋਂ ਨੇ ਓਨਟਾਰੀਓ ਦੀ ਸਰਕਾਰ ਵੱਲੋਂ ਕਵਾਤਰਾ ਨੂੰ ਉਨ੍ਹਾਂ ਦੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਹੈ। ਓਨਟਾਰੀਓ ਦੀ ਸਰਕਾਰ ਨੇ ਆਪਣੇ ਸੰਦੇਸ਼ 'ਚ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਨਮੋਲ ਕਵਾਤਰਾ ਇਸੇ ਤਰ੍ਹਾਂ ਪੂਰੀ ਤਨਦੇਹੀ ਨਾਲ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰਦੇ ਰਹਿਣ।
ਅਨਮੋਲ ਕਵਾਤਰਾ ਨੇ ਇਸ ਸਰਟੀਫਿਕੇਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤਾ। ਇਸ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਨੇਡਾ ਵਾਸੀਆਂ ਤੇ ਕੈਨੇਡਾ ਸਰਕਾਰ ਲਈ ਇੱਕ ਖਾਸ ਸੰਦੇ ਵੀ ਲਿਖਿਆ, 'ਕੈਨੇਡਾ ਦੀ ਸਰਕਾਰ ਤੇ ਕੈਨੇਡਾ ਵਾਸੀਆਂ ਦਾ ਧੰਨਵਾਦ, ਔਕਾਤ ਨਾਲੋਂ ਵੱਧ ਪਿਆਰ।'
ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਇੱਕਠੇ ਭੰਗੜਾ ਪਾਉਂਦੇ ਹੋਏ ਆਏ ਨਜ਼ਰ, ਫੈਨਜ਼ ਦਾ ਦਿਲ ਜਿੱਤ ਰਹੀ ਵੀਡੀਓਦੱਸਣਯੋਗ ਹੈ ਕਿ ਅਨਮੋਲ ਕਵਾਤਰਾ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਉਹ ਪੂਰੇ ਮਨ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਇਸ ਦੇ ਲਈ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਸਫਲ ਕਰੀਅਰ ਵੀ ਕੁਰਬਾਨ ਕਰ ਦਿੱਤਾ।
-