ਅਨੰਤ ਅੰਬਾਨੀ ਲੈ ਕੇ ਨਿਕਲੇ ਬਰਾਤ,ਬਰਾਤੀ ਨੱਚਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਅਨੰਤ ਅੰਬਾਨੀ (Anant Ambani )ਤੇ ਰਾਧਿਕਾ ਦੇ ਵਿਆਹ ਲਈ ਮਹਿਮਾਨ ਆਉਣੇ ਸ਼ੁਰੂ ਹੋ ਚੁੱਕੇ ਹਨ।ਰਾਧਿਕਾ ਤੇ ਅਨੰਤ ਅੰਬਾਨੀ ਦੇ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਮੁੰਬਈ ਦੇ ਜੀਓ ਵਰਲਡ ਸੈਂਟਰ ‘ਚ ਵਿਆਹ ਸਮਾਰੋਹ ਰੱਖਿਆ ਹੈ । ਅਸੀਂ ਤੁਹਾਨੂੰ ਅਨੰਤ ਤੇ ਰਾਧਿਕਾ ਦੇ ਵਿਆਹ ਦੀਆਂ ਅਪਡੇਟਸ ਲਗਾਤਾਰ ਦੇ ਰਹੇ ਹਾਂ । ਅਨੰਤ ਅੰਬਾਨੀ ਆਪਣੇ ਘਰੋਂ ਬਰਾਤ ਲੈ ਕੇ ਨਿਕਲ ਚੁੱਕੇ ਹਨ ।
ਹੋਰ ਪੜ੍ਹੋ : ਇਸ ਅਦਾਕਾਰਾ ਦਾ ਕੈਂਸਰ ਦੇ ਕਾਰਨ ਹੋਇਆ ਦਿਹਾਂਤ, ਚੌਥੇ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਸੀ ਅਦਾਕਾਰਾ
ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨੰਤ ਅੰਬਾਨੀ ਕਾਰ ‘ਚ ਸਵਾਰ ਹਨ ਅਤੇ ਉਨ੍ਹਾਂ ਦੇ ਅੱਗੇ ਅੱਗੇ ਬਰਾਤੀ ਨੱਚਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
#WATCH | Anant Ambani leaves from Antilia - the Ambani residence. He is set to tie the knot with Radhika Merchant today in Mumbai. pic.twitter.com/yWd0WkY191
— ANI (@ANI) July 12, 2024
ਅਦਾਕਾਰ ਰਾਜ ਕੁਮਾਰ ਰਾਓ ਪਤਨੀ ਨਾਲ ਪੁੱਜੇ
ਅਨੰਤ ਅੰਬਾਨੀ ਦੇ ਵਿਆਹ ‘ਚ ਸ਼ਾਮਿਲ ਹੋਣ ਦੇ ਲਈ ਸਿਤਾਰੇ ਪਹੁੰਚ ਰਹੇ ਹਨ । ਰਾਜ ਕੁਮਾਰ ਰਾਓ ਵੀ ਆਪਣੀ ਪਤਨੀ ਪੱਤਰਲੇਖਾ ਦੇ ਨਾਲ ਵਿਆਹ ਸਮਾਰੋਹ ‘ਚ ਪੁੱਜੇ ਹਨ । ਇਸ ਤੋਂ ਇਲਾਵਾ ਕਿਮ ਕਾਰਦੀਸ਼ਅਨ, ਪ੍ਰਿਯੰਕਾ ਚੋਪੜਾ, ਨਿੱਕ ਜੋਨਾਸ ਵੀ ਵਿਆਹ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚ ਚੁੱਕੇ ਹਨ । ਇਸ ਤੋਂ ਇਲਾਵਾ ਸ਼ਾਮ ਤੱਕ ਹੋਰ ਵੀ ਕਈ ਸਿਤਾਰਿਆਂ ਦੇ ਪੁੱਜਣ ਦੀ ਉਮੀਦ ਜਤਾਈ ਜਾ ਰਹੀ ਹੈ।ਇਸ ਤੋਂ ਇਲਾਵਾ ਹਾਲੀਵੁੱਡ ਅਦਾਕਾਰ ਜਾਨ ਸੀਨਾ ਵੀ ਰਿਵਾਇਤੀ ਪਹਿਰਾਵੇ ‘ਚ ਵਿਆਹ ਸਮਾਰੋਹ ‘ਚ ਸ਼ਾਮਿਲ ਹੋਣ ਦੇ ਲਈ ਪੁੱਜੇ ਹਨ ।
- PTC PUNJABI