ਅੰਮ੍ਰਿਤਪਾਲ ਸਿੰਘ ਬਿੱਲਾ ਦਾ ਪੂਰਾ ਪਰਿਵਾਰ ਹੈ ਅੰਮ੍ਰਿਤਧਾਰੀ, ਸਾਬਤ ਸੂਰਤ ਸਿੱਖ ਸਰੂਪ ‘ਚ ਕਰਦੇ ਹਨ ਫ਼ਿਲਮਾਂ ‘ਚ ਹਰ ਕਿਰਦਾਰ
ਪੰਜਾਬੀ ਇੰਡਸਟਰੀ ਦਿਨੋਂ ਦਿਨ ਵਧ ਫੁਲ ਰਹੀ ਹੈ । ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਦਾ ਅਦਾਕਾਰੀ ਦੇ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਸੀ, ਪਰ ਆਪਣੀ ਅਦਾਕਾਰੀ ਦੇ ਨਾਲ ਉਸ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ। ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਪਾਲ ਸਿੰਘ ਬਿੱਲਾ ਦੀ (Amritpal Singh Billa)। ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ ।ਉਹ ਭੰਗੜਾ ਪਾਉਣ ‘ਚ ਵੀ ਮਾਹਿਰ ਹਨ ਅਤੇ ਕਈ ਗੀਤਾਂ ‘ਚ ਉਹ ਭੰਗੜਾ ਪਾਉਂਦੇ ਹੋਏ ਵੀ ਦਿਖਾਈ ਦਿੱਤੇ ਹਨ ।
ਹੁਣ ਤੱਕ ਉਹ ਪੰਦਰਾਂ ਸੌ ਦੇ ਕਰੀਬ ਗੀਤਾਂ ‘ਚ ਕੰਮ ਕਰ ਚੁੱਕੇ ਹਨ । ਉਹ 'ਆ ਗਏ ਪੱਗਾਂ ਪੋਚਵੀਆਂ ਵਾਲੇ' ਗੀਤ ‘ਚ ਵੀ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਵੱਡੇ ਪੱਧਰ ਦੀਆਂ 50 ਤੋਂ ਵੱਧ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਸ਼ਾਰਟ ਮੂਵੀਸ ਦੀ ਗਿਣਤੀ ਤਾਂ ਅਣਗਿਣਤ ਹੈ।
ਅਸੂਲਾਂ ਨਾਲ ਨਹੀਂ ਕੀਤਾ ਸਮਝੌਤਾ
ਅੰਮ੍ਰਿਤਪਾਲ ਸਿੰਘ ਬਿੱਲਾ ਨੇ ਕਦੇ ਵੀ ਆਪਣੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ । ਉਨ੍ਹਾਂ ਨੇ ਸਾਬਤ ਸੂਰਤ ਸਿੱਖ ਰੂਪ ‘ਚ ਹੀ ਫ਼ਿਲਮਾਂ ‘ਚ ਕਿਰਦਾਰ ਨਿਭਾਏ ਹਨ । ਹਾਲਾਂਕਿ ਕਈ ਵਾਰ ਉਨ੍ਹਾਂ ਨੂੰ ਅਜਿਹੇ ਆਫ਼ਰ ਵੀ ਆਏ ਜਿਸ ‘ਚ ਉਨ੍ਹਾਂ ਨੂੰ ਵਾਲ ਅਤੇ ਦਾੜ੍ਹੀ ਕਟਵਾਉਣ ਦੇ ਲਈ ਆਖਿਆ ਗਿਆ ਸੀ, ਪਰ ਉਨ੍ਹਾਂ ਨੇ ਕਦੇ ਵੀ ਆਪਣੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਅਤੇ ਕਈ ਵੱਡੇ ਆਫਰ ਠੁਕਰਾ ਦਿੱਤੇ ।
ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਸ਼ਰਾਬ ਨੂੰ ਪ੍ਰਮੋਟ ਕਰਦਾ ਕੋਈ ਵੀ ਗੀਤ ਨਹੀਂ ਕਰਦੇ ਅਤੇ ਭਵਿੱਖ ‘ਚ ਵੀ ਇਸ ਤਰ੍ਹਾਂ ਦਾ ਕੋਈ ਕਿਰਦਾਰ ਨਹੀਂ ਨਿਭਾਉਂਦੇ ਜਿਸ ‘ਚ ਅਸ਼ਲੀਲਤਾ ਜਾਂ ਨਸ਼ੇ ਨੂੰ ਪ੍ਰਮੋਟ ਕੀਤਾ ਹੋਵੇ ।
ਪਿਤਾ ਤੋਂ ਲੱਗੀ ਅਦਾਕਾਰੀ ਦੀ ਚਿਣਗ
ਅੰਮ੍ਰਿਤਪਾਲ ਸਿੰਘ ਬਿੱਲਾ ਖੁਦ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ਅਤੇ ਅੰਬਾਲਾ ਦੇ ਨਜ਼ਦੀਕ ਕਿਸੇ ਪਿੰਡ ਦੇ ਰਹਿਣ ਵਾਲੇ ਹਨ । ਹਾਲਾਂਕਿ ਅੱਜ ਕੱਲ੍ਹ ਉਹ ਪਰਿਵਾਰ ਦੇ ਨਾਲ ਮੋਹਾਲੀ ‘ਚ ਸੈਟਲ ਹਨ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਅੰਮ੍ਰਿਤ ਛਕਾ ਕੇ ਗੁਰੁ ਦੇ ਲੜ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਲੀਵੁੱਡ ‘ਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਸ ਨੂੰ ਵੇਖ ਕੇ ਉਨ੍ਹਾਂ ਨੂੰ ਬਹੁਤ ਗੁੱਸਾ ਆਉਂਦਾ ਹੈ ।ਕਿਉਂਕਿ ਬਾਲੀਵੁੱਡ ‘ਚ ਸਿੱਖਾਂ ਨੂੰ ਸਿਰਫ਼ ਮਜ਼ਾਕੀਆ ਪਾਤਰ ਦੇ ਵਜੋਂ ਪੇਸ਼ ਕੀਤਾ ਜਾਂਦਾ ਹੈ ।
ਪਿਤਾ ਤੋਂ ਲੱਗੀ ਅਦਾਕਾਰੀ ਦੀ ਚਿਣਗ
ਉਨ੍ਹਾਂ ਦੇ ਪਿਤਾ ਜੀ ਛੋਟੇ ਮੋਟੇ ਪਲੇਅ ਸਟੇਜ ‘ਤੇ ਕਰਦੇ ਹੁੰਦੇ ਸਨ ਅਤੇ ਇੱਥੋਂ ਹੀ ਉਨ੍ਹਾਂ ਨੂੰ ਅਦਾਕਾਰੀ ਦੀ ਚਿਣਗ ਲੱਗੀ ਸੀ।ਅੰਮ੍ਰਿਤਪਾਲ ਸਿੰਘ ਬਿੱਲਾ ਖੁਦ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ਅਤੇ ਅੰਬਾਲਾ ਦੇ ਨਜ਼ਦੀਕ ਕਿਸੇ ਪਿੰਡ ਦੇ ਰਹਿਣ ਵਾਲੇ ਹਨ । ਹਾਲਾਂਕਿ ਅੱਜ ਕੱਲ੍ਹ ਉਹ ਪਰਿਵਾਰ ਦੇ ਨਾਲ ਮੋਹਾਲੀ ‘ਚ ਸੈਟਲ ਹਨ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਅੰਮ੍ਰਿਤ ਛਕਾ ਕੇ ਗੁਰੁ ਦੇ ਲੜ ਲਾਇਆ ਹੈ।
- PTC PUNJABI