ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ‘ਤੇਰੇ ਜਾਣ ਤੋਂ ਬਾਅਦ ਤੇਰਾ ਪੁੱਤ ਇੱਕਲਾ ਜਿਹਾ ਹੋ ਗਿਆ’
ਅੰਮ੍ਰਿਤ ਮਾਨ (Amrit Maan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕੀਤਾ ਹੈ ।ਗਾਇਕ ਨੇ ਇਸ ਪੋਸਟ ‘ਚ ਲਿਖਿਆ ਕਿ ‘ਮਿਸ ਯੂ ਮਾਂ, ਤੇਰਾ ਪੁੱਤ ਤੇਰੇ ਜਾਣ ਤੋਂ ਬਾਅਦ ਇੱਕਲਾ ਜਿਹਾ ਹੋ ਗਿਆ। ਹਰ ਰੋਜ਼ ਇਹੀ ਸੋਚਦਾ ਰਹਿੰਦਾ ਕਿ ਕਾਸ਼ ਅੱਜ ਮਾਂ ਹੁੰਦੀ ਤਾਂ ਏਦਾਂ ਕਰਨਾ ਸੀ, ਓਦਾਂ ਕਰਨਾ ਸੀ। ਨਿੱਕੀਆਂ ਨਿੱਕੀਆਂ ਸਲਾਹਾਂ ਕਰਦੇ ਸੀ ਆਪਾਂ। ਤੁਸੀਂ ਮੈਨੂੰ ਪਿਆਰ ਨਾਲ ਕਹਿੰਦੇ ਸੀ ਮੇਰਾ ਪਾਲੀ।ਪਰ ਇਸ ਨਾਮ ਨਾਲ ਹੁਣ ਕੋਈ ਨਹੀਂ ਬੁਲਾਉਂਦਾ’।
ਹੋਰ ਪੜ੍ਹੋ :
ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਦਿੱਤੇ ਰਿਐਕਸ਼ਨ
ਅੰਮ੍ਰਿਤ ਮਾਨ ਦੀ ਇਸ ਪੋਸਟ ‘ਤੇ ਰਾਣਾ ਰਣਬੀਰ ਸਣੇ ਕਈ ਪ੍ਰਸ਼ੰਸਕਾਂ ਨੇ ਰਿਐਕਸ਼ਨ ਦਿੱਤੇ ਹਨ । ਰਾਣਾ ਰਣਬੀਰ ਨੇ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਇਸ ਤੋਂ ਇਲਾਵਾ ਇੱਕ ਪ੍ਰਸ਼ੰਸਕ ਨੇ ਲਿਖਿਆ ‘ਰੱਬ ਮਾਂ ਤੋਂ ਵੱਡਾ ਹੋ ਨਹੀਂ ਸਕਦਾ’। ਇੱਕ ਨੇ ਲਿਖਿਆ ‘ਵਾਹਿਗੁਰੂ’। ਇੱਕ ਹੋਰ ਨੇ ਕਿਹਾ ‘ਹੌਸਲਾ ਰੱਖ ਵੀਰੇ’ । ਇਸ ਤੋਂ ਇਲਾਵਾ ਹੋਰ ਕਈ ਫੈਨਸ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤੇ ਹਨ ।
ਅੰਮ੍ਰਿਤ ਮਾਨ ਦਾ ਵਰਕ ਫਰੰਟ
ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ‘ਚ ਬੰਬ ਜੱਟ, ਇੱਕ ਚੰਨ ਰਹਿੰਦਾ ਬੱਦਲਾਂ ‘ਚ ਦੂਜਾ ਨਾਲ ਸੀਟ ‘ਤੇ ਬਹਿੰਦਾ, ਮਿੱਠੀ ਮਿੱਠੀ, ਦੇਸੀ ਦਾ ਡਰੰਮ, ਪੈੱਗ ਦੀ ਵਾਸ਼ਨਾ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
ਅੰਮ੍ਰਿਤ ਮਾਨ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । ਜਿਸ ਤੋਂ ਬਾਅ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਹੁਣ ਕਾਮਯਾਬ ਗਾਇਕ ਦੇ ਨਾਲ-ਨਾਲ ਕਾਮਯਾਬ ਅਦਾਕਾਰ ਵੀ ਹਨ ।
- PTC PUNJABI