ਐਮੀ ਵਿਰਕ ਦੀ ਫ਼ਿਲਮ 'ਗੱਡੀ ਜਾਂਦੀ ਐ ਛਲਾਂਗਾ ਮਾਰਦੀ' ਦਾ ਦੂਜਾ ਗੀਤ 'ਦਾਰੂ ਦੇ ਡਰਮ' ਹੋਇਆ ਰਿਲੀਜ਼, ਵੇਖੋ ਵੀਡੀਓ

ਐਮੀ ਵਿਰਕ, ਬਿਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਸਟਾਰਰ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ। 'ਦਾਰੂ ਦੇ ਡਰੱਮ' ਗੀਤ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਵਿਆਹ ਦਾ ਸੀਨ ਦਿਖਾਇਆ ਗਿਆ ਹੈ। ਫਿਲਮ 'ਚ ਇਹ ਐਮੀ ਤੇ ਜੈਸਮੀਨ ਬਾਜਵਾ ਦੇ ਵਿਆਹ ਸੀਕਵੈਂਸ ਹੈ।

Reported by: PTC Punjabi Desk | Edited by: Pushp Raj  |  September 07th 2023 05:58 PM |  Updated: September 07th 2023 05:58 PM

ਐਮੀ ਵਿਰਕ ਦੀ ਫ਼ਿਲਮ 'ਗੱਡੀ ਜਾਂਦੀ ਐ ਛਲਾਂਗਾ ਮਾਰਦੀ' ਦਾ ਦੂਜਾ ਗੀਤ 'ਦਾਰੂ ਦੇ ਡਰਮ' ਹੋਇਆ ਰਿਲੀਜ਼, ਵੇਖੋ ਵੀਡੀਓ

Song 'Daru De Drum': ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇੰਨੀ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਐਮੀ ਵਿਰਕ ਦੇਵ ਖਰੌੜ ਨਾਲ ਫਿਲਮ 'ਮੌੜ' 'ਚ ਨਜ਼ਰ ਆਏ ਹਨ।  ਇਸ ਤੋਂ ਬਾਅਦ ਹੁਦ ਐਮੀ ਦੀ ਇੱਕ ਹੋਰ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਇਸ ਤੋਂ ਪਹਿਲਾਂ ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ।  

ਹੁਣ ਐਮੀ ਵਿਰਕ, ਬਿਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਸਟਾਰਰ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ। 'ਦਾਰੂ ਦੇ ਡਰੱਮ' ਗੀਤ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਵਿਆਹ ਦਾ ਸੀਨ ਦਿਖਾਇਆ ਗਿਆ ਹੈ। ਫਿਲਮ 'ਚ ਇਹ ਐਮੀ ਤੇ ਜੈਸਮੀਨ ਬਾਜਵਾ ਦੇ ਵਿਆਹ ਸੀਕਵੈਂਸ ਹੈ। ਵਿਆਹ ਦੀ ਪਾਰਟੀ ਦੌਰਾਨ ਇਹ ਗਾਣਾ ਫਿਲਮਾਇਆ ਗਿਆ ਹੈ। ਇਸ ਗਾਣੇ 'ਚ ਐਮੀ ਵਿਰਕ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਐਮੀ ਨੇ ਗੀਤ ਦੀ ਵੀਡੀਓ ਰਿਲੀਜ਼ ਕਰਦਿਆਂ ਕੈਪਸ਼ਨ ਲਿਖੀ, 'ਸਪੀਕਰਾਂ ਦੀ ਵਾਲਿਊਮ ਫੁੱਲ ਕਰ ਲਓ ਦਾਰੂ ਦੇ ਡਰੱਮ ਰਿਲੀਜ਼ ਹੋ ਗਿਆ ਹੈ।'

ਐਮੀ ਵਿਰਕ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਦਾਜ ਦੇ ਲੋਭੀ ਮਾਪਿਆਂ ਦੇ ਆਲੇ ਦੁਆਲੇ ਘੁੰਮਦਾ ਹੈ, ਜੋ ਕਿ ਆਪਣੇ ਐਮਬੀਏ ਪਾਸ ਮੁੰਡੇ ਲਈ ਅਜਿਹੀ ਕੁੜੀ ਦੀ ਤਲਾਸ਼ 'ਚ ਹਨ, ਜਿਸ ਦਾ ਪਰਿਵਾਰ ਉਨ੍ਹਾਂ ਨੂੰ ਕਾਰ ਗਿਫਟ ਕਰ ਸਕੇ। 

ਹੋਰ ਪੜ੍ਹੋ: Karan Aujla: ਕਰਨ ਔਜਲਾ ਨੇ ਪਹਿਲੀ ਵਾਰ ਇੰਟਰਵਿਊ 'ਚ ਪਤਨੀ ਪਲਕ ਬਾਰੇ ਕੀਤੀ ਗੱਲ, ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ 

ਹਾਲ ਹੀ 'ਚ ਐਮੀ ਵਿਰਕ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਦਾਜ ਦੇ ਲੋਭੀ ਮਾਪਿਆਂ ਦੇ ਆਲੇ ਦੁਆਲੇ ਘੁੰਮਦਾ ਹੈ, ਜੋ ਕਿ ਆਪਣੇ ਐਮਬੀਏ ਪਾਸ ਮੁੰਡੇ ਲਈ ਅਜਿਹੀ ਕੁੜੀ ਦੀ ਤਲਾਸ਼ 'ਚ ਹਨ, ਜਿਸ ਦਾ ਪਰਿਵਾਰ ਉਨ੍ਹਾਂ ਨੂੰ ਕਾਰ ਗਿਫਟ ਕਰ ਸਕੇ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network