ਦਿਲਜੀਤ ਦੋਸਾਂਝ ਦੇ ਪਰਿਵਾਰ ਦੀ ਪ੍ਰਾਈਵੇਸੀ ‘ਤੇ ਬੋਲ ਕੇ ਪਛਤਾਏ ਐਮੀ ਵਿਰਕ, ਵੇਖੋ ਕੀ ਕਿਹਾ ਐਮੀ ਵਿਰਕ ਨੇ

ਗਾਇਕ ਐਮੀ ਵਿਰਕ ਤੇ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬੈਡ ਨਿਊਜ਼’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਦੋਵਾਂ ਦਾ ਕਿਰਦਾਰ ਬਹੁਤ ਹੀ ਮਜ਼ੇਦਾਰ ਹੈ।ਜੋ ਇੱਕ ਕੁੜੀ ਪਿੱਛੇ ਝਗੜਦੇ ਹੋਏ ਨਜ਼ਰ ਆਉਂਦੇ ਹਨ । ਬੀਤੇ ਦਿਨੀਂ ਦੋਵਾਂ ਕਲਾਕਾਰਾਂ ਨੇ ਫ਼ਿਲਮ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਪੀਟੀਸੀ ਦੀ ਟੀਮ ਦੇ ਨਾਲ ਸਾਂਝੀਆਂ ਕੀਤੀਆਂ ।

Reported by: PTC Punjabi Desk | Edited by: Shaminder  |  July 19th 2024 04:16 PM |  Updated: July 19th 2024 04:35 PM

ਦਿਲਜੀਤ ਦੋਸਾਂਝ ਦੇ ਪਰਿਵਾਰ ਦੀ ਪ੍ਰਾਈਵੇਸੀ ‘ਤੇ ਬੋਲ ਕੇ ਪਛਤਾਏ ਐਮੀ ਵਿਰਕ, ਵੇਖੋ ਕੀ ਕਿਹਾ ਐਮੀ ਵਿਰਕ ਨੇ

ਗਾਇਕ ਐਮੀ ਵਿਰਕ (Ammy Virk) ਤੇ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬੈਡ ਨਿਊਜ਼’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਦੋਵਾਂ ਦਾ ਕਿਰਦਾਰ ਬਹੁਤ ਹੀ ਮਜ਼ੇਦਾਰ ਹੈ।ਜੋ ਇੱਕ ਕੁੜੀ ਪਿੱਛੇ ਝਗੜਦੇ ਹੋਏ ਨਜ਼ਰ ਆਉਂਦੇ ਹਨ । ਬੀਤੇ ਦਿਨੀਂ ਦੋਵਾਂ ਕਲਾਕਾਰਾਂ ਨੇ ਫ਼ਿਲਮ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਪੀਟੀਸੀ ਦੀ ਟੀਮ ਦੇ ਨਾਲ ਸਾਂਝੀਆਂ ਕੀਤੀਆਂ । ਇਸ ਦੌਰਾਨ ਸਾਡੀ ਟੀਮ ਨੇ ਜਦੋਂ ਐਮੀ ਵਿਰਕ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਦੇ ਕਿਸੇ ਗੱਲੋਂ ਤੌਬਾ ਕੀਤੀ ਹੈ ਤਾਂ ਇਸ ‘ਤੇ ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਕਿਸੇ ਨੇ ਦਿਲਜੀਤ ਦੋਸਾਂਝ ਦੇ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ ।

ਹੋਰ ਪੜ੍ਹੋ  : ਕੀ ਅਰਮਾਨ ਮਲਿਕ ਤੋਂ ਤਲਾਕ ਲੈਣ ਜਾ ਰਹੀ ਪਾਇਲ ਮਲਿਕ, ਵਾਇਰਲ ਵੀਡੀਓ ਕਾਰਨ ਲੱਗ ਰਹੇ ਕਿਆਸ

ਜਿਸ ‘ਚ ਉਨ੍ਹਾਂ ਨੇ ਪੁੱਛਿਆ ਸੀ ਕਿ ਦਿਲਜੀਤ ਦੋਸਾਂਝ ਆਪਣੇ ਪਰਿਵਾਰ ਦੇ ਬਾਰੇ ਕੁਝ ਵੀ ਰਿਵੀਲ ਨਹੀਂ ਕਰਦੇ । ਇਸ ‘ਤੇ ਐਮੀ ਵਿਰਕ ਨੇ ਕਿਹਾ ਕਿ ਹਾਂ ਅਸੀਂ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਹੀ ਨਿੱਜੀ ਰੱਖਦੇ ਹਾਂ । ਸਾਡੇ ਪਰਿਵਾਰ ਵੀ ਇਹੀ ਕਹਿੰਦੇ ਹਨ ਕਿ ਤੁਸੀਂ ਸਾਨੂੰ ਮੀਡੀਆ ‘ਚ ਡਿਸਕਸ ਨਾ ਕਰਿਆ ਕਰੋ।

ਦਿਲਜੀਤ ਦੋਸਾਂਝ ਨੂੰ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਰੱਖਣਾ ਪਸੰਦ ਕਰਦੇ ਹਨ। ਪਰ ਉਸ ਦੀ ਹੈਡਲਾਈਨ ਬਣ ਕੇ ਆਈ ਕਿ ਐਮੀ ਵਿਰਕ ਨੇ ਕਿਹਾ ਕਿ ਦਿਲਜੀਤ ਦੇ ਪਰਿਵਾਰ ਨੂੰ ਖਤਰਾ ਹੈ ਇਸ ਲਈ ਉਹ ਮੀਡੀਆ ਸਾਹਮਣੇ ਨਹੀਂ ਆਉਂਦੇ । ਜਿਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਤੋਂ ਤੌਬਾ ਕਰ ਲਈ ਸੀ ।

ਐਮੀ ਵਿਰਕ ਦਾ ਵਰਕ ਫ੍ਰੰਟ 

ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਸੋਨਮ ਬਾਜਵਾ ਦੇ ਨਾਲ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਹੋਰ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ । ਜਿਸ ‘ਚ ਕਿਸਮਤ, ਕਿਸਮਤ ੨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network