Ammy Virk: ਕੁੱਲੜ੍ਹ ਪੀਜ਼ਾ ਕਪਲ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਬੋਲੇ ਗਾਇਕ ​​ਐਮੀ ਵਿਰਕ, ਕਿਹਾ- 'ਕਿਸੇ ਦੇ ਪਰਿਵਾਰ ਨੂੰ ਐਨਾ ਨਾਂ ਜਲੀਲ ਕਰੋ'

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ (Punjabi singer and actor Ammy Virk) ਇਨ੍ਹੀਂ ਦਿਨੀਂ ਆਪਣੀ ਫਿਲਮ 'ਗੱਡੀ ਜ਼ਾਂਦੀ ਐ ਛਲੰਗਾ ਮਾਰਦੀ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 28 ਸਤੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿਚਾਲੇ ਗਾਇਕ ਦਾ Kulhad Pizza Couple ਦੀ ਵਾਇਰਲ ਹੋਈ ਵੀਡੀਓ ਨੂੰ ਕੇ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਦੇ ਲਈ ਫੈਨਜ਼ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  September 26th 2023 11:21 AM |  Updated: September 26th 2023 11:58 AM

Ammy Virk: ਕੁੱਲੜ੍ਹ ਪੀਜ਼ਾ ਕਪਲ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਬੋਲੇ ਗਾਇਕ ​​ਐਮੀ ਵਿਰਕ, ਕਿਹਾ- 'ਕਿਸੇ ਦੇ ਪਰਿਵਾਰ ਨੂੰ ਐਨਾ ਨਾਂ ਜਲੀਲ ਕਰੋ'

Ammy Virk on Kulhad Pizza Couple : ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ (Punjabi singer and actor Ammy Virk) ਇਨ੍ਹੀਂ ਦਿਨੀਂ ਆਪਣੀ ਫਿਲਮ 'ਗੱਡੀ ਜ਼ਾਂਦੀ ਐ ਛਲੰਗਾ ਮਾਰਦੀ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 28 ਸਤੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿਚਾਲੇ ਗਾਇਕ ਦਾ Kulhad Pizza Couple ਦੀ ਵਾਇਰਲ ਹੋਈ ਵੀਡੀਓ ਨੂੰ ਕੇ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਦੇ ਲਈ ਫੈਨਜ਼ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। 

ਫਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਐਮੀ ਵਿਰਕ ਦਾ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਮਸ਼ਹੂਰ ਕੁੱਲੜ੍ਹ ਪੀਜ਼ਾ ਕਪਲ (Kulhad Pizza Couple) ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਆਪਣੀ ਰਾਏ ਜ਼ਾਹਰ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਕਿਸੇ ਦੇ ਪਰਿਵਾਰ ਦੀ ਇੰਨੀ ਬੇਇੱਜ਼ਤੀ ਨਾ ਕਰੋ.. ਗ਼ਲਤੀ ਇਨਸਾਨ ਤੋਂ ਹੀ ਹੋ ਜਾਂਦੀ ਹੈ.. ਉਨ੍ਹਾਂ ਦੇ ਪੁੱਤਰ ਹੋਇਆ ਹੈ, ਉਨ੍ਹਾਂ ਨੂੰ ਮਰਨ ਲਈ ਮਜ਼ਬੂਰ ਨਾ ਕਰੋ। ਐਮੀ ਵਿਰਕ ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਵਿੱਚ ਕੁਝ ਗ਼ਲਤ ਹੁੰਦਾ ਹੈ, ਤਾਂ ਉਹ ਸਭ ਤੋਂ ਪਹਿਲਾਂ "ਵਾਹਿਗੁਰੂ" ਲਿਖਣ ਵਾਲਾ ਸੀ। ਉਨ੍ਹਾਂ ਕਿਹਾ ਕਿ ਨਫ਼ਰਤ ਦਾ ਕੋਈ ਚੱਕਰ ਨਹੀਂ, ਗਾਲਾਂ ਮੈਨੂੰ ਕੱਢ ਲਵੋ।

ਹੋਰ ਪੜ੍ਹੋ: Gurpeet Ghuggi: ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਹਸਪਤਾਲ ਤੋਂ ਸਾਹਮਣੇ ਆਈ ਵੀਡੀਓ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ 

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਹੁਣ ਮਸ਼ਹੂਰ ਜੋੜੇ ਨੂੰ ਬਦਨਾਮ ਜੋੜਾ ਕਹਿ ਰਹੇ ਹਨ। ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਪਤੀ ਦੇ ਬਚਕਾਨੀ ਹਰਕਤ ਨੇ ਪਤਨੀ ਨੂੰ ਕਿਤੇ ਵੀ ਆਪਣਾ ਮੂੰਹ ਦਿਖਾਉਣ ਦੇ ਲਾਈਕ ਨਹੀਂ ਛੱਡਿਆ। ਪਤਨੀ ਦੀ ਨਗਨ ਵੀਡੀਓ ਕੈਮਰੇ 'ਚ ਕੈਦ ਕਰਨ ਦੀ ਕੀ ਲੋੜ ਸੀ? ਗੁੱਸੇ 'ਚ ਆਏ ਲੋਕਾਂ ਨੇ ਕਿਹਾ ਕਿ ਅਸ਼ਲੀਲਤਾ ਫੈਲਾਉਣ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network