Ammy Virk Birthday : ਐਮੀ ਵਿਰਕ ਦੇ ਜਨਮਦਿਨ 'ਤੇ ਜਾਣੋ ਗਾਇਕ ਦੇ ਸੀਗਤਕ ਸਫਰ ਬਾਰੇ ਖਾਸ ਗੱਲਾਂ
Ammy Virk Birthday : ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਗਾਇਕ ਦੇ ਸਹਿ ਕਲਾਕਾਰ ਤੇ ਫੈਨਜ਼ ਇਸ ਖਾਸ ਮੌਕੇ ਉੱਤੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਐਮੀ ਵਿਰਕ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੇ ਸੰਗੀਤਕ ਸਫ਼ਰ ਬਾਰੇ ਖਾਸ ਗੱਲਾਂ
ਐਮੀ ਵਿਰਕ ਦਾ ਜਨਮ 11 ਮਈ 1992 ਨੂੰ ਪਿੰਡ ਲੋਹਾਰ ਮਾਜਰਾ, ਨਾਭਾ , ਪਟਿਆਲਾ ਵਿਖੇ ਹੋਇਆ। ਪੰਜਾਬੀ ਗਾਇਕ ਐਮੀ ਵਿਰਕ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਐਮੀ ਵਿਰਕ ਦੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਾਈਓਟੈਕਨਾਲਜੀ ਵਿੱਚ ਬੀਐਸਸੀ ਦੀ ਡਿਗਰੀ ਹਾਸਲ ਕੀਤੀ ਹੈ।
ਬਹੁਮੁਖ ਪ੍ਰਤਿਭਾ ਦੇ ਧਨੀ ਐਮੀ ਵਿਰਕ ਮੌਜੂਦਾ ਸਮੇਂ ਵਿੱਚ ਇੱਕ ਗਾਇਕ, ਅਦਾਕਾਰ ਤੇ ਨਿਰਮਾਤਾ ਵਜੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਐਮੀ ਵਿਰਕ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਪੰਜਾਬੀ ਫਿਲਮ ਅੰਗਰੇਜ਼ ਤੋਂ ਕੀਤੀ ਸੀ।
ਇਸ ਫਿਲਮ ਵਿੱਚ ਐਮੀ ਵਿਰਕ ਨੇ ਹਾਕਮ ਸਿੰਘ ਦਾ ਕਿਰਦਾਰ ਅਦਾ ਕੀਤਾ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਕਿਰਦਾਰ ਨੂੰ ਬਖੂਬੀ ਨਿਭਾਉਣ ਲਈ ਐਮੀ ਵਿਰਕ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡਸ ਵਿੱਚ ਸਰਵੋਤਮ ਡੈਬਿਊ ਅਦਾਕਾਰ ਦਾ ਖਿਤਾਬ ਦਿੱਤਾ ਮਿਲਿਆ ਸੀ।
ਐਮੀ ਵਿਰਕ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2012 ਵਿੱਚ ਕੀਤੀ ਸੀ। ਉਨ੍ਹਾਂ ਪਹਿਲਾ ਗੀਤ 'ਚੰਡੀਗੜ੍ਹ ਦੀਆਂ ਕੁੜੀਆਂ' ਨਾਲ ਕੀਤੀ ਸੀ। ਗਾਇਕ ਦੇ ਕਈ ਗੀਤ ਤੇ ਫਿਲਮਾਂ ਜਿਵੇਂ ਕਿ ਕਿਸਮਤ, ਕਿਸਮਤ-2, ਮੌੜ ਅਦਿ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਪੰਜਾਬੀ ਫਿਲਮਾਂ ਦੇ ਨਾਲ-ਨਾਲ ਹੁਣ ਉਹ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਐਮੀ ਵਿਰਕ ਨੇ ਰਣਬੀਰ ਸਿੰਘ ਦੇ ਨਾਲ ਫਿਲਮ '83' ਸਣੇ ਕਈ ਹੋਰ ਕਈ ਫਿਲਮਾਂ ਕੀਤੀਆਂ ਹਨ।
ਹੋਰ ਪੜ੍ਹੋ : ਵਿਕਰਾਂਤ ਮੈਸੀ ਤੇ ਕੈਬ ਡਰਾਈਵਰ ਵਿਚਾਲੇ ਹੋਈ ਲੜਾਈ ਦਾ ਸੱਚ ਆਇਆ ਸਾਹਮਣੇ, ਜਾਨਣ ਲਈ ਪੜ੍ਹੋ ਪੂਰੀ
ਐਮੀ ਵਿਰਕ ਮਹਿਜ਼ ਇੱਕ ਚੰਗੇ ਗਾਇਕ ਹੀ ਨਹੀਂ ਸਗੋਂ ਇੱਕ ਵਧੀਆਂ ਅਦਾਕਾਰ ਵੀ ਹਨ। ਆਪਣੀ ਅਦਾਕਾਰੀ ਦੇ ਸਦਕਾ ਉਨ੍ਹਾਂ ਨੇ ਆਪਣੇ ਫੈਨਜ਼ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਜਲਦ ਹੀ ਐਮੀ ਵਿਰਕ ਆਪਣੀ ਨਵੀਂ ਫਿਲਮ 'ਕੁੜੀ ਹਰਿਆਣੇ ਵੱਲ ਦੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ ਵਿੱਚ ਉਨ੍ਹਾਂ ਨਾਲ ਸੋਨਮ ਬਾਜਵਾ ਵੀ ਨਜ਼ਰ ਆਵੇਗੀ।
- PTC PUNJABI