ਅਮਰ ਸਿੰਘ ਚਮਕੀਲਾ ਦੇ ਬੇਟੇ ਜੈਮਨ ਕੀ ਪਿਤਾ ਦੀ ਪਹਿਲੀ ਪਤਨੀ ਨਾਲ ਸੰਪਰਕ 'ਚ ਹਨ ? ਜਾਨਣ ਲਈ ਪੜ੍ਹੋ
Amar Singh Chamkila Son : ਅਮਰ ਸਿੰਘ ਚਮਕੀਲਾ ਫਿਲਮ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ, ਇਸ 'ਚ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਦੌਰਾਨ ਹਰ ਕੋਈ ਅਮਰ ਸਿੰਘ ਚਮਕੀਲਾ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਵਿੱਚ ਦਿਲਚਸਪੀ ਲੈ ਰਿਹਾ ਹੈ ਤੇ ਲੋਕ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਚਮਕੀਲਾ ਤੇ ਅਮਰਜੋਤ ਦੇ ਬੇਟੇ ਜੈਮਨ ਕਿ ਮਰਹੂਮ ਗਾਇਕ ਦੀ ਪਹਿਲੀ ਪਤਨੀ ਨਾਲ ਸੰਪਰਕ 'ਚ ਹਨ ਜਾਂ ਨਹੀਂ , ਇਸ ਬਾਰੇ ਜੈਮਨ ਨੇ ਖੁਲਾਸਾ ਕੀਤਾ ਹੈ।
ਹਾਲ ਹੀ ਵਿੱਚ ਚਮਕੀਲਾ ਦੇ ਬੇਟੇ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਸ ਨੇ ਆਪਣੇ ਪਿਤਾ ਦੀ ਪਹਿਲੀ ਪਤਨੀ ਦੇ ਸੰਪਰਕ ਵਿੱਚ ਹੋਣ ਦਾ ਖੁਲਾਸਾ ਕੀਤਾ ਹੈ।
ਇਮਤਿਆਜ਼ ਅਲੀ ਨੇ ਪੰਜਾਬ ਦੇ ਮਸ਼ਹੂਰ ਗਾਇਕ ਚਮਕੀਲਾ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹਰ ਕੋਈ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਅਤੇ ਦੁਖਦਾਈ ਮੌਤ ਬਾਰੇ ਜਾਨਣ 'ਚ ਦਿਲਚਸਪੀ ਲੈ ਰਿਹਾ ਹੈ। ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਸ ਫਿਲਮ 'ਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ ਜਦੋਂ ਕਿ ਪਰਿਣੀਤੀ ਚੋਪੜਾ ਨੇ ਉਨ੍ਹਾਂ ਦੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ।
ਦੱਸ ਦਈਏ ਕਿ ਅਮਰਜੋਤ ਨਾਲ ਵਿਆਹ ਤੋਂ ਪਹਿਲਾਂ ਚਮਕੀਲਾ ਦਾ ਵਿਆਹ ਗੁਰਮੇਲ ਕੌਰ ਨਾਲ ਹੋਇਆ ਸੀ। ਚਮਕੀਲਾ ਦੇ ਦੋਹਾਂ ਪਤਨੀਆਂ ਤੋਂ ਬੱਚੇ ਸਨ, ਜਿੱਥੇ ਪਹਿਲੇ ਵਿਆਹ ਤੋਂ ਬੇਟੀਆਂ ਅਮਨਦੀਪ ਕੌਰ ਅਤੇ ਕਮਲਦੀਪ ਕੌਰ ਅਤੇ ਦੂਜੇ ਵਿਆਹ ਤੋਂ ਪੁੱਤਰ ਜੈਮਨ ਚਮਕੀਲਾ ਨੇ ਜਨਮ ਲਿਆ। ਪਿਛਲੇ ਸਾਲ ਇੱਕ ਇੰਟਰਵਿਊ ਵਿੱਚ, ਜੈਮਨ ਨੇ ਖੁਲਾਸਾ ਕੀਤਾ ਸੀ ਕਿ ਉਹ ਅਜੇ ਵੀ ਆਪਣੇ ਪਿਤਾ ਦੀ ਪਹਿਲੀ ਪਤਨੀ ਦੇ ਸੰਪਰਕ ਵਿੱਚ ਹਨ।
ਜੈਮਨ ਆਪਣੀਆਂ ਭੈਣਾਂ ਨਾਲ ਵੀ ਸੰਪਰਕ ਦੇ ਵਿੱਚ ਹਨ
ਪੰਜਾਬੀ ਕੰਟੈਂਟ ਪਲੇਟਫਾਰਮ ਸਿਨੇ ਪੰਜਾਬੀ ਨਾਲ ਗੱਲ ਕਰਦਿਆਂ, ਜ਼ੈਮਨ ਚਮਕੀਲਾ ਨੇ ਖੁਲਾਸਾ ਕੀਤਾ ਕਿ ਉਹ ਨਾਂ ਸਿਰਫ ਆਪਣੇ ਪਿਤਾ ਦੀ ਪਹਿਲੀ ਪਤਨੀ ਗੁਰਮੇਲ ਕੌਰ, ਬਲਕਿ ਆਪਣੀਆਂ ਦੋਂ ਭੈਣਾਂ ਦੇ ਵੀ ਸੰਪਰਕ ਵਿੱਚ ਹਨ, ਉਸ ਨੇ ਕਿਹਾ, 'ਮੈਂ ਚਮਕੀਲਾ ਦੇ ਪਹਿਲੇ ਪਰਿਵਾਰ ਦੇ ਸੰਪਰਕ ਵਿੱਚ ਹਾਂ। ਉਨ੍ਹਾਂ ਦੀ ਪਹਿਲੀ ਪਤਨੀ ਤੋਂ ਮੇਰੀਆਂ ਦੋ ਭੈਣਾਂ ਹਨ, ਅਮਨਦੀਪ ਅਤੇ ਕਮਲਦੀਪ। ਅਮਨਦੀਪ ਵਿਆਹਿਆ ਹੋਈ ਹੈ ਅਤੇ ਉਸ ਦੇ ਦੋ ਬੱਚੇ ਹਨ ਅਤੇ ਨਿੱਕੀ ਭੈਣ ਕਮਲ ਦਾ ਬੀਤੇ ਸਾਲ (2023) ਵਿਆਹ ਹੋਇਆ ਹੈ।
ਮਤਰੇਈ ਮਾਂ ਨੇ ਕੀਤਾ ਜੈਮਨ ਦਾ ਸੁਆਗਤ
ਇਸੇ ਇੰਟਰਵਿਊ 'ਚ ਜੈਮਨ ਚਮਕੀਲਾ ਨੇ ਕਿਹਾ, 'ਜਦੋਂ ਮੈਂ ਆਪਣੀ ਵੱਡੀ ਮਾਂ ਨੂੰ ਮਿਲਣ ਜਾਂਦਾ ਹਾਂ ਤਾਂ ਉਹ ਮੇਰਾ ਸੁਆਗਤ ਕਰਦੀ ਹੈ ਅਤੇ ਸ਼ੁਰੂ ਤੋਂ ਹੀ ਅਜਿਹਾ ਹੁੰਦਾ ਆ ਰਿਹਾ ਹੈ। ਇਹ ਨਾਂ ਤਾਂ ਉਨ੍ਹਾਂ ਦਾ ਕਸੂਰ ਹੈ ਅਤੇ ਨਾ ਹੀ ਸਾਡੇ ਬੱਚਿਆਂ ਦਾ।' ਇਹ ਪੁੱਛਣ 'ਤੇ ਕਿ ਕੀ ਉਸ ਨੇ ਚਮਕੀਲਾ ਨੂੰ ਗੁਆਉਣ ਦਾ ਦੁੱਖ ਸਾਂਝਾ ਕੀਤਾ, ਜੈਮਨ ਨੇ ਕਿਹਾ, 'ਕਈ ਵਾਰ ਅਸੀਂ ਗੱਲ ਕਰਦੇ ਹਾਂ ਅਤੇ ਉਹ ਕਹਿੰਦੀ ਹੈ ਜੇਕਰ ਤੁਹਾਡੇ ਪਿਤਾ ਜੀ ਸਾਡੇ ਨਾਲ ਹੁੰਦੇ ਤਾਂ ਸਾਡੀ ਅਜਿਹੀ ਹਾਲਤ ਨਾਂ ਹੁੰਦੀ। ਉਨ੍ਹਾਂ ਨੇ ਬਹੁਤ ਮਿਹਨਤ ਕੀਤੀ, ਲੋਕਾਂ ਦੀਆਂ ਬੁਰੀਆਂ ਨਜ਼ਰਾਂ ਉਸ ਉੱਤੇ ਪਈਆਂ, ਉਸ ਦੇ ਬਹੁਤ ਸਾਰੇ ਦੁਸ਼ਮਣ ਸਨ। ਮੇਰੀਆਂ ਵੀ ਭੈਣਾਂ ਹਨ, ਅਸੀਂ ਆਪਣੇ ਦਰਦ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਫਿਲਮ 'ਚਮਕੀਲਾ ' ਤੋਂ ਸ਼ੇਅਰ ਕੀਤੀ ਬੀਟੀਐਸ ਵੀਡੀਓ, ਦੱਸਿਆ ਕਿੰਝ ਲੱਗਦਾ ਸੀ ਚਮਕੀਲੇ ਦਾ ਅਖਾੜਾ
ਜੈਮਨ ਚਮਕੀਲਾ ਵੀ ਆਪਣੇ ਪਿਤਾ ਅਤੇ ਭੈਣ ਦੇ ਨਕਸ਼ੇ ਕਦਮਾਂ 'ਤੇ ਚੱਲਦਾ ਹੋਇਆਬਤੌਰ ਗਾਇਕ ਕੰਮ ਕਰ ਰਹੇ ਹਨ। ਉਸ ਦਾ ਪਾਲਣ ਪੋਸ਼ਣ ਉਸ ਦੇ ਨਾਨਾ-ਨਾਨੀ ਵੱਲੋਂ ਕੀਤਾ ਗਿਆ ਸੀ। ਹਰ ਸਾਲ, ਪਿਤਾ ਅਮਰ ਸਿੰਘ ਚਮਕੀਲਾ ਦੀ ਬਰਸੀ 'ਤੇ, ਜੈਮਨ ਅਤੇ ਉਸਦੀਆਂ ਭੈਣਾਂ ਪਿਤਾ ਦੇ ਸਨਮਾਨ ਵਿੱਚ ਮੇਲਾ ਲਗਾਉਂਦੀਆਂ ਹਨ। ਉਹ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਨੂੰ ਚਮਕੀਲਾ ਦੇ ਸੰਗੀਤ ਅਤੇ ਯਾਦ ਦਾ ਜਸ਼ਨ ਮਨਾਉਣ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਨ।
- PTC PUNJABI