ਅਮਰ ਸਿੰਘ ਚਮਕੀਲਾ ਦੀ ਧੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਕੀਤੀ ਇਨਸਾਫ ਦੀ ਮੰਗ, ਜਾਣੋ ਕੀ ਕਿਹਾ
Amar Singh Chamkila's daughter on Sidhu Moosewala: ਅਮਰ ਸਿੰਘ ਚਮਕੀਲਾ ਫਿਲਮ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ, ਇਸ 'ਚ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਦੌਰਾਨ ਹਰ ਕੋਈ ਅਮਰ ਸਿੰਘ ਚਮਕੀਲਾ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਵਿੱਚ ਦਿਲਚਸਪੀ ਲੈ ਰਿਹਾ ਹੈ।
ਹਾਲ ਹੀ 'ਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਧੀ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਵੀ ਇੱਕ ਇੰਟਰਵਿਊ ਵਿੱਚ ਗੱਲਬਾਤ ਕੀਤੀ। ਜਿਸ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ ਆਓ ਜਾਣਦੇ ਹਾਂ ਕਿ ਚਮਕੀਲਾ ਦੀ ਧੀ ਨੇ ਸਿੱਧੂ ਬਾਰੇ ਕੀ ਕਿਹਾ।
ਫਿਲਮ ਅਮਰ ਸਿੰਘ ਚਮਕੀਲਾ ਰਿਲੀਜ਼ ਹੋਣ ਮਗਰੋਂ ਲੋਕ ਦੇ ਪਰਿਵਾਰ ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਵਿਚਾਲੇ ਅਮਰ ਸਿੰਘ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਤੇ ਉਨ੍ਹਾਂ ਦੀ ਧੀਆਂ ਦੀ ਕਈ ਇੰਟਰਵਿਊਜ਼ ਵੀ ਹੋਈਆਂ ਹਨ।
ਇਨ੍ਹਾਂ ਚੋਂ ਇੱਕ ਇੰਟਰਵਿਊ ਦੇ ਵਿੱਚ ਅਮਰ ਸਿੰਘ ਚਮਕੀਲਾ ਦੀ ਵੱਡੀ ਧੀ ਕਮਲਦੀਪ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਆਪਣੇ ਪਿਤਾ ਦੇ ਕਤਲ ਬਾਰੇ ਗੱਲ ਕੀਤੀ ਸੀ। ਕਮਲਦੀਪ ਨੇ ਕਿਹਾ ਜੋ ਦੁਖ ਅਸੀਂ ਦੇਖਿਆ ਉਹ ਦੀ ਦੁਖ ਸਿੱਧੂ ਦੇ ਮਾਤਾ-ਪਿਤਾ ਨੇ ਵੇਖਿਆ। ਅੱਜ ਦੇ ਸਮੇਂ ਵਿੱਚ ਸਾਨੂੰ ਡਰ ਲੱਗਦਾ ਹੈ ਕਿ ਜੋ ਕਈ ਵੀ ਤਰੱਕੀ ਕਰਦਾ ਹੈ ਉਸ ਦਾ ਇਹ ਹਸ਼ਰ ਹੁੰਦਾ ਹੈ ਅੱਜ ਕੱਲ੍ਹ ਤਾਂ ਮਸ਼ਹੂਰ ਹੋਣਾ ਵੀ ਇੱਕ ਸਜ਼ਾ ਬਣ ਗਿਆ ਹੈ , ਕੁਝ ਲੋਕ ਅਜਿਹੇ ਹੁੰਦੇ ਨੇ ਜੋ ਜੈਲਸੀ ਕਰਦੇ ਹਨ ਤੇ ਕਿਸੇ ਦੀ ਖੁਸ਼ੀ ਨਹੀਂ ਵੇਖ ਸਕਦੇ।
ਆਪਣੇ ਇਸ ਇੰਟਰਵਿਊ ਦੇ ਦੌਰਾਨ ਜਿੱਥੇ ਕਮਲਦੀਪ ਨੇ ਆਪਣੇ ਪਿਤਾ ਤੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲਬਾਤ ਕੀਤੀ, ਉੱਥੇ ਹੀ ਉਹ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਵੀ ਕਰਦੀ ਨਜ਼ਰ ਆਈ। ਉਸ ਨੇ ਕਿਹਾ ਕਿ ਸਾਡੀ ਮਾਂ ਨੇ ਸਾਨੂੰ ਬੇਹੱਦ ਮੁਸ਼ਕਲਾਂ ਝੱਲਦੇ ਹੋਏ ਪਾਲਿਆ। ਜਿੱਥੇ ਅਜੇ ਤੱਕ ਉਨ੍ਹਾਂ ਦੇ ਪਿਤਾ ਦੀ ਮੌਤ ਦੇ ਗੁਨਾਹਗਾਰ ਨਹੀਂ ਫੜੇ , ਉਵੇਂ ਹੀ ਸਿੱਧੂ ਦੇ ਮਾਤਾ-ਪਿਤਾ ਵੀ ਇਨਸਾਫ ਦੀ ਲਗਾਤਾਰ ਲੜਾਈ ਲੜ ਰਹੇ ਹਨ। ਕਮਲਦੀਪ ਨੇ ਕਿਹਾ ਇਹ ਦੁਖ ਤਾਂ ਉਹ ਹੀ ਜਾਣ ਸਕਦੇ ਨੇ ਜਿਨ੍ਹਾਂ ਉੱਤੇ ਖ਼ੁਦ ਬੀਤੀ ਹੋਵੇ।
ਹੋਰ ਪੜ੍ਹੋ : ਜਾਣੋ ਵਰਤ ਦੇ ਦੌਰਾਨ ਖਾਏ ਜਾਣ ਵਾਲੇ ਸੇਂਧਾ ਨਮਕ ਦੇ ਫਾਇਦੇ, ਕਈ ਬਿਮਾਰੀਆਂ ਤੋਂ ਕਰਦਾ ਹੈ ਬਚਾਅ
ਫੈਨਜ਼ ਕਮਲਦੀਪ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਆਪਣੇ ਨਾਲ-ਨਾਲ ਹੋਰਨਾਂ ਦਾ ਦੁਖ ਵੀ ਮਹਿਸੂਸ ਕਰ ਸਕਦੀ ਹੈ। ਫੈਨਜ਼ ਕਹਿ ਰਹੇ ਨੇ ਜਿੱਥੇ ਇੱਕ ਪਾਸੇ ਇੰਡਸਟਰੀ ਦੇ ਕਈ ਗਾਇਕ ਸਿੱਧੂ ਲਈ ਇਨਸਾਫ ਦੀ ਗੱਲ ਤੱਕ ਨਹੀਂ ਕਰਦੇ ਉੱਥੇ ਹੀ ਦੂਜੇ ਪਾਸੇ ਚਮਕੀਲਾ ਜੀ ਦੀ ਧੀ ਉਸ ਲਈ ਇਨਸਾਫ ਮੰਗ ਰਹੀ ਹੈ।
- PTC PUNJABI