‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਵਰਗੇ ਗੀਤ ਲਿਖਣ ਵਾਲੇ ਸਵਰਨ ਸੀਵੀਆ ਕਾਰਨ ਅਮਰ ਸਿੰਘ ਚਮਕੀਲਾ ਬਣੇ ਸਨ ਸਟਾਰ, ਕੁਲਦੀਪ ਮਾਣਕ ਦੀ ਗਲਤੀ ਕਾਰਨ ਆਏ ਸਨ ਅੱਗੇ
ਅਮਰ ਸਿੰਘ ਚਮਕੀਲਾ (Amar Singh Chamkila) ਅੱਜ ਭਾਵੇਂ ਦੁਨੀਆ ‘ਤੇ ਮੌਜੂਦ ਨਹੀਂ ਹੈ। ਪਰ ਉਸ ਦੇ ਨਾਂਅ ਦੀ ਤੂਤੀ ਅੱਜ ਵੀ ਬੋਲਦੀ ਹੈ। ਉਨ੍ਹਾਂ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ 'ਚ ਹਾਲ ਹੀ ‘ਚ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਦੇ ਨਾਲ ਜੁੜੇ ਕਈ ਕਿੱਸੇ ਸਾਹਮਣੇ ਆ ਰਹੇ ਹਨ ।
ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਦਿੱਤੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਗਾਇਕਾ ਦੇ ਸੰਘਰਸ਼ ਦੀ ਕਹਾਣੀ
ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਲਈ ਗੀਤ ਲਿਖਣ ਵਾਲੇ ਸਵਰਨ ਸਿੰਘ ਸੀਵੀਆ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਕੁਲਦੀਪ ਮਾਣਕ ਦੇ ਲਈ ਕੁਝ ਕਲੀਆਂ ਲਿਖੀਆਂ ਸਨ, ਪਰ ਜਦੋਂ ਆਪਣੀਆਂ ਲਿਖੀਆਂ ਕਲੀਆਂ ਲੈ ਕੇ ਗਏ ਤਾਂ ਗਾਇਕ ਕਾਫੀ ਰੁੁੱਝਿਆ ਹੋਇਆ ਸੀ ਅਤੇ ਕਿਸੇ ਸ਼ੋਅ ਦੇ ਲਈ ਜਾ ਰਿਹਾ ਸੀ । ਇਸੇ ਦੌਰਾਨ ਸਵਰਨ ਸਿੰਘ ਸੀਵੀਆ ਨੇ ਆਪਣੀਆਂ ਲਿਖੀਆਂ ਕਲੀਆਂ ਨੂੰ ਪੜ੍ਹਨ ਦੇ ਲਈ ਕਿਹਾ ਤਾਂ ਉਨ੍ਹਾਂ ਨੇ ਇਹ ਕਾਗਜ਼ ਪਾੜ ਕੇ ਸੁੱਟ ਦਿੱਤੇ ਸਨ ।
ਜਿਸ ਤੋਂ ਬਾਅਦ ਇਹੀ ਕਲੀਆਂ ਅਮਰ ਸਿੰਘ ਚਮਕੀਲਾ ਜੋ ਉਸ ਸਮੇਂ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਸੰਘਰਸ਼ ਕਰ ਰਹੇ ਸਨ ਨੂੰ ਗਾਉਣ ਦੇ ਲਈ ਦਿੱਤੀਆਂ ਤਾਂ ਚਮਕੀਲੇ ਦੀ ਆਵਾਜ਼ ‘ਚ ਇਹ ਏਨੀਆਂ ਕੁ ਹਿੱਟ ਹੋਈਆਂ ਕਿ ਉਨ੍ਹਾਂ ਦੀ ਗਾਇਕੀ ਦੀ ਹਰ ਪਾਸੇ ਤੂਤੀ ਬੋਲਣ ਲੱਗ ਪਈ । ਇਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ ।
- PTC PUNJABI