ਅਮਰ ਨੂਰੀ ਦੀ ਫ਼ਿਲਮ ‘ਪਿੰਡ ਅਮਰੀਕਾ’ ਦਾ ਟੀਜ਼ਰ ਹੋਇਆ ਰਿਲੀਜ਼, ਪ੍ਰਵਾਸ ਦੀ ਪੀੜ ਨੂੰ ਦਰਸਾਉਂਦੀ ਹੈ ਫ਼ਿਲਮ

ਅਮਰ ਨੂਰੀ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਜੀ ਹਾਂ ਅਮਰ ਨੂਰੀ ‘ਪਿੰਡ ਅਮਰੀਕਾ’ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਇੱਕ ਪਿੰਡ ਤੋਂ ਗਏ ਸ਼ਖਸ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ ।

Reported by: PTC Punjabi Desk | Edited by: Shaminder  |  September 08th 2023 05:09 PM |  Updated: September 08th 2023 05:09 PM

ਅਮਰ ਨੂਰੀ ਦੀ ਫ਼ਿਲਮ ‘ਪਿੰਡ ਅਮਰੀਕਾ’ ਦਾ ਟੀਜ਼ਰ ਹੋਇਆ ਰਿਲੀਜ਼, ਪ੍ਰਵਾਸ ਦੀ ਪੀੜ ਨੂੰ ਦਰਸਾਉਂਦੀ ਹੈ ਫ਼ਿਲਮ

ਅਮਰ ਨੂਰੀ (Amar Noori)ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਜੀ ਹਾਂ ਅਮਰ ਨੂਰੀ ‘ਪਿੰਡ ਅਮਰੀਕਾ’ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਇੱਕ ਪਿੰਡ ਤੋਂ ਗਏ ਸ਼ਖਸ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ ।

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਨਰਾਜ਼ ਵਕੀਲ ਨੇ ਆਪਣੀ ਥਾਰ ਨਹਿਰ ਸੁੱਟੀ

ਆਪਣੇ ਵਤਨ ਨੂੰ ਛੱਡ ਕੇ ਪ੍ਰਦੇਸ ‘ਚ ਵੱਸਣ ਵਾਲੇ ਪੰਜਾਬੀਆਂ ਨੂੰ ਪ੍ਰਦੇਸ ‘ਚ ਪ੍ਰਵਾਸ ਦੌਰਾਨ ਮੁਸ਼ਕਿਲਾਂ ਦੇ ਨਾਲ ਨਾਲ ਇਹ ਵੀ ਦਿਖਾਇਆ ਜਾਵੇਗਾ ਕਿ ਵਿਦੇਸ਼ ਜਾ ਕੇ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਆਪਣੀਆਂ ਜੜ੍ਹਾਂ ਦੇ ਨਾਲੋਂ ਟੁੱਟ ਜਾਂਦੀ ਹੈ । 

ਕਮਲਜੀਤ ਨੀਰੂ ਵੀ ਆਉਣਗੇ ਨਜ਼ਰ 

ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਅਮਰ ਨੂਰੀ ਦੇ ਨਾਲ-ਨਾਲ ਬੀ ਕੇ ਰੱਖੜਾ, ਕਮਲਜੀਤ ਨੂਰੀ, ਭਿੰਦਾ ਔਜਲਾ, ਪ੍ਰੀਤੋ ਸਾਹਨੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਨੂੰ ਲੈ ਕੇ ਅਮਰ ਨੂਰੀ ਦੇ ਫੈਨਸ ਵੀ ਕਾਫੀ ਉਤਸ਼ਾਹਿਤ ਹਨ ।

ਇਸ ਤੋਂ ਪਹਿਲਾਂ ਅਮਰ ਨੂਰੀ ਹਰਭਜਨ ਮਾਨ ਦੇ ਨਾਲ ਫ਼ਿਲਮ ‘ਪੀਆਰ’ ‘ਚ ਦਿਖਾਈ ਦਿੱਤੇ ਸਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸਰਦੂਲ ਸਿਕੰਦਰ ਵੀ ਨਜ਼ਰ ਆਏ ਸਨ । ਅਮਰ ਨੂਰੀ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ ।   

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network