ਅਮਨ ਗੁਪਤਾ ਨੇ ਪੀਐੱਮ ਮੋਦੀ ਵੱਲੋਂ ਸਰਾਹੇ ਗਏ ਸਟਾਰਟ ਅੱਪ ਨੂੰ 36ਲੱਖ ਦੇਣ ਤੋਂ ਕੀਤਾ ਇਨਕਾਰ, ਕਿਹਾ ‘ਇਹ ਬਿਜਨੇਸ ਨਹੀਂ ਹੈ’
ਸਟਾਰਟ ਅੱਪ ਕਾਰੋਬਾਰ ‘ਤੇ ਅਧਾਰਿਤ ਟੀਵੀ ਸ਼ੋਅ ਸ਼ਾਰਕ ਇੰਡੀਆ (Shark Tank India) ਦੇ ਤੀਜੇ ਸੀਜ਼ਨ ਦਾ ਹਾਲ ਹੀ ‘ਚ ਪ੍ਰੀਮੀਅਰ ਹੋਇਆ ਹੈ।ਨਵੇਂ ਐਪੀਸੋਡ ‘ਚ ਸਾਰਿਆਂ ਜੱਜਾਂ ਨੂੰ ਪੱਤਰ ਮਿਲੇ, ਜਿਸ ਤੋਂ ਬਾਅਦ ਸੰਸਥਾਪਕਾਂ ਨੇ ਵੱਖ-ਵੱਖ ਹਸਤੀਆਂ ਦੀ ਪ੍ਰਤੀਕਿਰਿਆ ਦਾ ਹਵਾਲਾ ਦਿੰਦੇ ਹੋਏ ਆਪਣੀਆਂ ਯੋਜਨਾਵਾਂ ਅਤੇ ਵਪਾਰ ‘ਚ ਪ੍ਰਵੇਸ਼ ਕਰਨ ਦੇ ਲਈ ਆਪਣੀ ਪ੍ਰੇਰਣਾ ਦੇ ਬਾਰੇ ਦੱਸਿਆ । ਕਈਆਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਵੀ ਹੱਲਾਸ਼ੇਰੀ ਮਿਲੀ।ਜਿਨ੍ਹਾਂ ਨੇ ਪੱਤਰ ਲਿਖ ਕੇ ਡਾਕ ਰੂਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰ ਨਿਰਮਾਣ ‘ਚ ਉਨ੍ਹਾਂ ਦੇ ਯੋਗਦਾਨ ਨੂੰ ਸਰਾਹਿਆ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ।ਅਮਨ ਗੁਪਤਾ ਅਤੇ ਪੀਯੂਸ਼ ਬੰਸਲ ਨੂੰ ਛੱਡ ਕੇ ਸ਼ਾਰਕ ਇਸ ਦੇ ਪ੍ਰਭਾਵ ਤੋਂ ਪ੍ਰਭਾਵਿਤ ਹੋਏ ।ਅਮਨ ਗੁਪਤਾ ਨੇ 36 ਲੱਖ ਸਟਾਰਟ ਅੱਪ ਨੁੰ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਕੋਈ ਵਪਾਰ ਨਹੀਂ ਹੈ।
ਹੋਰ ਪੜ੍ਹੋ : ਮੈਂਡੀ ਤੱਖਰ ਦੇ ਵਿਆਹ ਤਸਵੀਰਾਂ ਆਈਆਂ ਸਾਹਮਣੇ, ਪਤੀ ਦੇ ਨਾਲ ਵੇਖੋ ਪਹਿਲੀ ਤਸਵੀਰ
ਈਅਰਫੋਨ ਤੋਂ ਲੈ ਕੇ ਹੈਡਫੋਨ ਸਮੇਤ ਕਈ ਇਲੈਕਟ੍ਰਾਨਿਕ ਸਮਾਨ ਬਨਾਉਣ ਵਾਲੀ ਕੰਪਨੀ ਬੋਟ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ । ਬਹੁਤ ਘੱਟ ਸਮੇਂ ‘ਚ ਇਸ ਕੰਪਨੀ ਦੇ ਪ੍ਰੋਡਕਟ ਨੇ ਬਜ਼ਾਰ ‘ਚ ਆਪਣੀ ਵੱਡੀ ਪਛਾਣ ਬਣਾਈ ਹੈ।ਇਸ ਦੇ ਵੱਲੋਂ ਬਣਾਏ ਗਏ ਪ੍ਰੋਡਕਟ ਮਲਟੀਨੈਸ਼ਨਲ ਕੰਪਨੀਆਂ ਦੇ ਪਸੀਨੇ ਛੁਡਵਾ ਰਹੇ ਹਨ । ਮਹਿਜ਼ ਅੱਠ ਸਾਲ ਪਹਿਲਾਂ ਸ਼ੁਰੂ ਹੋਈ ਇਸ ਕੰਪਨੀ ਦੀ ਮਾਰਕਿਟ ਵੈਲਿਊ 9,800 ਕਰੋੜ ਰੁਪਏ ਹੋ ਗਈ ਹੈ। ਬੋਟ ਕੰਪਨੀ ਦੇ ਕੋ-ਫਾੳਂੂਡਰ ਅਮਨ ਗੁਪਤਾ ਦੀ ਸਕਸੈੱਸ ਸਟੋਰੀ ਵੀ ਕਿਸੇ ਕੰਪਨੀ ਦੀ ਕਾਮਯਾਬੀ ਦੀ ਤਰ੍ਹਾਂ ਬੇਹੱਦ ਦਿਲਚਸਪ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਕੰਪਨੀਆਂ ਸ਼ੁਰੂ ਕੀਤੀਆਂ ਸਨ ।
ਪਰ ਪੰਜਾਂ ਵਿੱਚੋਂ ਇੱਕ ਵੀ ਨਹੀਂ ਸੀ ਚੱਲੀ ।ਇਸ ਦੇ ਬਾਵਜੂਦ ਉਨ੍ਹਾਂ ਨੇ ਉਦਯੋਗਪਤੀ ਬਣਨ ਦੀ ਜ਼ਿੱਦ ਨਹੀਂ ਛੱਡੀ ਅਤੇ ਅੱਜ ਨਤੀਜੇ ਤੁਹਾਡੇ ਸਭ ਦੇ ਸਾਹਮਣੇ ਹੈ । ਉਹ ਭਾਰਤ ਦੇ ਕਾਮਯਾਬ ਸਟਾਰਟ ਅੱਪ ‘ਚੋਂ ਇੱਕ ਦੇ ਮਾਲਕ ਹਨ ।ਬੋਟ ਦੇ ਕੋ-ਫਾਊਂਡਰ ਅਤੇ ਸ਼ਾਰਕ ਇੰਡੀਆ ਦੇ ਜੱਜ ਅਮਨ ਗੁਪਤਾ ਦਾ ਜਨਮ 1984 ‘ਚ ਦਿੱਲੀ ‘ਚ ਹੋਇਆ ਸੀ ।ਪੇਸ਼ੇ ਤੋਂ ਉਹ ਚਾਰਟੇਡ ਅਕਾਊਂਟੈਂਟ ਅਮਨ ਨੇ ਦਿੱਲੀ ‘ਚ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਹ ਉਚੇਰੀ ਸਿੱਖਿਆ ਦੇ ਲਈ ਅਮਰੀਕਾ ਗਏ ਸਨ।
-