ਆਜ਼ਾਦੀ ਦਾ ਅਜਿਹਾ ਪਰਵਾਨਾ ਜੋ ਰਿਹਾ ਅਣਗੌਲਿਆ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸੀ ਗੁਰੁ, ਜਾਣੋ ਸਚਿੰਦਰਨਾਥ ਸਾਨਿਆਲ ਬਾਰੇ

ਅੱਜ ਅਸੀਂ ਤੁਹਾਨੂੰ ਅਜਿਹੇ ਆਜ਼ਾਦੀ ਘੁਲਾਟੀਏ ਬਾਰੇ ਦੱਸਾਂਗੇ । ਜਿਸ ਨੂੰ ਕਿਤੇ ਨਾ ਕਿਤੇ ਅਣਗੌਲਿਆ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਸਚਿੰਦਰਨਾਥ ਸਾਨਿਆਲ ਦੀ । ਜੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਗੁਰੁ ਵੀ ਰਹੇ ਸਨ ।

Reported by: PTC Punjabi Desk | Edited by: Shaminder  |  August 14th 2024 08:00 AM |  Updated: August 14th 2024 08:00 AM

ਆਜ਼ਾਦੀ ਦਾ ਅਜਿਹਾ ਪਰਵਾਨਾ ਜੋ ਰਿਹਾ ਅਣਗੌਲਿਆ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸੀ ਗੁਰੁ, ਜਾਣੋ ਸਚਿੰਦਰਨਾਥ ਸਾਨਿਆਲ ਬਾਰੇ

ਦੇਸ਼ ਦੀ ਆਜ਼ਾਦੀ ਦੇ ਲਈ ਪਤਾ ਨਹੀਂ ਕਿੰਨੇ ਕੁ ਆਜ਼ਾਦੀ ਘੁਲਾਟੀਆਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਅੱਜ ਅਸੀਂ ਤੁਹਾਨੂੰ ਅਜਿਹੇ ਆਜ਼ਾਦੀ ਘੁਲਾਟੀਏ ਬਾਰੇ ਦੱਸਾਂਗੇ । ਜਿਸ ਨੂੰ ਕਿਤੇ ਨਾ ਕਿਤੇ ਅਣਗੌਲਿਆ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਸਚਿੰਦਰਨਾਥ ਸਾਨਿਆਲ (Sachindra Nath Sanyal ) ਦੀ । ਜੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਗੁਰੁ ਵੀ ਰਹੇ ਸਨ । ਇਸ ਆਜ਼ਾਦੀ ਘੁਲਾਟੀਏ ਦਾ ਸਬੰਧ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਨਾਲ ਰਿਹਾ ਹੈ । ਕਾਕੋਰੀ ਵਾਲੇ ਸਾਕੇ ‘ਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ।

ਹੋਰ ਪੜ੍ਹੋ : ਗੁਰੂ ਰੰਧਾਵਾ ਬੱਚਿਆਂ ਦੇ ਨਾਲ ਬੰਟੇ ਖੇਡਦੇ ਆਏ ਨਜ਼ਰ, ਵੇਖੋ ਵੀਡੀਓ

ਉਨ੍ਹਾਂ ਦੇ ਘਰ ਸੁਭਾਸ਼ ਚੰਦਰ ਬੋਸ ਵਰਗੇ ਨੇਤਾ ਵੀ ਆਏ ਸਨ ।ਸਚਿੰਦਰਨਾਥ ਸਾਨਿਆਲ ਸਰਦਾਰ ਭਗਤ ਸਿੰਘ ਸਣੇ ਕਈ ਕ੍ਰਾਂਤੀਕਾਰੀਆਂ ਦੇ ਗੁਰੁ ਸਨ ।ਕਾਕੋਰੀ ਲੁੱਟ ਦੇ ਸਾਕੇ ‘ਚ ਉਨ੍ਹਾਂ ਦੀ ਮੱਹਤਵਪੂਰਨ ਭੂਮਿਕਾ ਸੀ ।ਇਸ ਲਈ ਹਥਿਆਰ ਸਚਿੰਦਰਨਾਥ ਨੇ ਹੀ ਮੁੱਹਈਆ ਕਰਵਾਏ ਸਨ। ਬੰਗਾਲੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਸਚਿੰਦਰਨਾਥ ਸਾਨਿਆਲ ਦਾ ਜਨਮ ੧੮੯੦ ‘ਚ ਬਨਾਰਸ ‘ਚ ਹੋਇਆ ਸੀ ।

ਸ਼ੁਰੂਆਤੀ ਸਿੱਖਿਆ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਰਮ ਭੂਮੀ ਗੋਰਖਪੁਰ ਨੂੰ ਬਣਾਇਆ ।ਗੋਰਖਪੁਰ ਦੇ ਕਾਲੀ ਮੰਦਰ ਦੇ ਕੋਲ ਹੀ ਉਹਨਾਂ ਦੇ ਵੱਡੇ ਭਰਾ ਰਵਿੰਦਰਨਾਥ ਜੋ ਸੈਂਟ ਐਂਡਰਿਊਜ ਡਿਗਰੀ ਕਾਲਜ ‘ਚ ਪ੍ਰੋਫੈਸਰ ਸਨ ਉਨ੍ਹਾਂ ਦਾ ਇੱਕ ਮਕਾਨ  ਅੱਜ ਵੀ ਉੱਥੇ ਮੌਜੂਦ ਹੈ, ਜਿੱਥੇ ਉਹ ਪਲੇ ਅਤੇ ਜਵਾਨ ਹੋਏ ।ਇਸ ਤੋਂ ਇਲਾਵਾ ਕੈਂਟ ਥਾਣਾ ਖੇਤਰ ਦੇ ਸੇਵਾ ਆਸ਼ਰਮ ਦੇ ਕੈਂਪਸ ‘ਚ ਉਨ੍ਹਾਂ ਦਾ ਆਪਣਾ ਮਕਾਨ ਵੀ ਹੈ । ਜਿੱਥੇ ਉਨ੍ਹਾਂ ਨੇ ਆਪਣਾ ਆਖਰੀ ਸਮਾਂ ਬਿਤਾਇਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network