ਵਿਆਹ ਤੋਂ ਬਾਅਦ ਖੁਦ ਡੋਲੀ ਵਾਲੀ ਕਾਰ ਡਰਾਈਵ ਕਰਕੇ ਗਈ ਗੋਵਿੰਦਾ ਦੀ ਭਾਣਜੀ ਆਰਤੀ
ਵਿਆਹ ਤੋਂ ਬਾਅਦ ਖੁਦ ਡੋਲੀ ਵਾਲ ਕਾਰ ਚਲਾ ਕੇ ਗਈ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ (Aarti singh) ਤੇ ਦੀਪਕ ਚੌਹਾਨ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰਤੀ ਸਿੰਘ ਨੇ ਲਾਲ ਰੰਗ ਦਾ ਲਹਿੰਗਾ ਚੋਲੀ ਪਾਇਆ ਹੋਇਆ ਹੈ। ਜਦੋਂਕਿ ਦੀਪਕ ਚੌਹਾਨ ਨੇ ਆਫ਼ ਵਾੲ੍ਹੀਟ ਕਲਰ ਦਾ ਸੂਟ ਪਾਇਆ ਹੋਇਆ ਹੈ।
ਹੋਰ ਪੜ੍ਹੋ : ਪਦਮ ਸ਼੍ਰੀ ਮਿਲਣ ਤੋਂ ਬਾਅਦ ਨਿਰਮਲ ਰਿਸ਼ੀ ਨੇ ਵੀਡੀਓ ਸਾਂਝਾ ਕਰ ਕੀਤਾ ਸਭ ਦਾ ਧੰਨਵਾਦ, ਕਿਹਾ ‘ਤੁਹਾਡੀਆਂ ਦੁਆਵਾਂ ਸਦਕਾ ਪੁੱਜੀ ਇਸ ਮੁਕਾਮ ‘ਤੇ’
ਆਰਤੀ ਸਿੰਘ ਦੇ ਵਿਆਹ ਦੇ ਕਈ ਵੀਡੀਓ ਸਾਹਮਣੇ ਆ ਰਹੇ ਹਨ । ਜਿਨ੍ਹਾਂ ‘ਚ ਆਰਤੀ ਵਿਆਹ ਦੀਆਂ ਰਸਮਾਂ ਨਿਭਾਉਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਉਸ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰਤੀ ਖੁਦ ਡੋਲੀ ਵਾਲੀ ਕਾਰ ਚਲਾ ਕੇ ਜਾਂਦੀ ਹੋਈ ਦਿਖ ਰਹੀ ਹੈ।ਇਸ ਤੋਂ ਇਲਾਵਾ ਆਰਤੀ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਆਰਤੀ ਨੂੰ ਉਸ ਦਾ ਪਤੀ ਮੰਗਲ ਸੂਤਰ ਪਹਿਨਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਆਰਤੀ ਇਮੋਸ਼ਨਲ ਹੋ ਜਾਂਦੀ ਹੈ।
ਆਰਤੀ ਦੇ ਵਿਆਹ ‘ਚ ਸ਼ਾਮਿਲ ਹੋਈਆਂ ਕਈ ਹਸਤੀਆਂ
ਦੱਸ ਦਈਏ ਕਿ ਆਰਤੀ ਦੇ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ । ਜਿਸ ‘ਚ ਬਿਪਾਸ਼ਾ ਬਾਸੂ, ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਸਣੇ ਕਈ ਹਸਤੀਆਂ ਸ਼ਾਮਿਲ ਸਨ ।
- PTC PUNJABI