ਪਿਤਾ ਦੀ ਮੌਤ ਤੋਂ ਬਾਅਦ ‘ਡਾਕੂ ਪਰਿਵਾਰ’ ‘ਚ ਪਰਤੀਆਂ ਖੁਸ਼ੀਆਂ, ਪੁੱਤਰ ਦਾ ਹੋਇਆ ਮੰਗਣਾ, ਮਿਲ ਰਹੀਆਂ ਵਧਾਈਆਂ

‘ਡਾਕੂ ਪਰਿਵਾਰ’ ਦੇ ਨਾਂਅ ਨਾਲ ਸੋਸ਼ਲ ਮੀਡੀਆ ‘ਤੇ ਮਸ਼ਹੂਰ ਡਾਕੂ ਪਰਿਵਾਰ ‘ਚ ਇੱਕ ਵਾਰ ਮੁੜ ਤੋਂ ਖੁਸ਼ੀਆਂ ਪਰਤ ਆਈਆਂ ਹਨ । ਕਿਉਂਕਿ ਮਰਹੂਮ ਪਰਮਜੀਤ ਸਿੰਘ ਪੰਮਾ ਦੇ ਪੁੱਤਰ ਦੀ ਮੰਗਣੀ ਹੋ ਗਈ ਹੈ ।

Reported by: PTC Punjabi Desk | Edited by: Shaminder  |  April 05th 2024 12:04 PM |  Updated: April 05th 2024 12:05 PM

ਪਿਤਾ ਦੀ ਮੌਤ ਤੋਂ ਬਾਅਦ ‘ਡਾਕੂ ਪਰਿਵਾਰ’ ‘ਚ ਪਰਤੀਆਂ ਖੁਸ਼ੀਆਂ, ਪੁੱਤਰ ਦਾ ਹੋਇਆ ਮੰਗਣਾ, ਮਿਲ ਰਹੀਆਂ ਵਧਾਈਆਂ

‘ਡਾਕੂ ਪਰਿਵਾਰ’ (Daaku Family) ਦੇ ਨਾਂਅ ਨਾਲ ਸੋਸ਼ਲ ਮੀਡੀਆ ‘ਤੇ ਮਸ਼ਹੂਰ ਡਾਕੂ ਪਰਿਵਾਰ ‘ਚ ਇੱਕ ਵਾਰ ਮੁੜ ਤੋਂ ਖੁਸ਼ੀਆਂ ਪਰਤ ਆਈਆਂ ਹਨ । ਕਿਉਂਕਿ ਮਰਹੂਮ ਪਰਮਜੀਤ ਸਿੰਘ ਪੰਮਾ ਦੇ  ਪੁੱਤਰ (son engagement)  ਦੀ ਮੰਗਣੀ ਹੋ ਗਈ ਹੈ । ਜਿਸ ਦੀਆਂ ਕੁਝ ਤਸਵੀਰਾਂ ਪਰਮਜੀਤ ਸਿੰਘ ਪੰਮਾ ਦੇ ਪੁੱਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪਰਮਜੀਤ ਸਿੰਘ ਪੰਮਾ ਦਾ ਪੁੱਤਰ ਆਪਣੀ ਮੰਗੇਤਰ ਦੇ ਨਾਲ ਨਜ਼ਰ ਆ ਰਿਹਾ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ ‘ਚ ਉਸ ਨੇ ਆਪਣੀ ਮੰਗੇਤਰ ਦਾ ਚਿਹਰਾ ਰਿਵੀਲ ਨਹੀਂ ਕੀਤਾ ਹੈ। 

ਹੋਰ ਪੜ੍ਹੋ : ਬੀ ਪਰਾਕ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ 

ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਵਧਾਈਆਂ 

ਜਿਉਂ ਹੀ ਡਾਕੂ ਫੈਮਿਲੀ ਦੇ ਪੁੱਤਰ ਨੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਤਾਂ ਉਸ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਕਈਆਂ ਨੇ ਕਿਹਾ ਕਿ ਵੀਰੇ ਭਾਬੀ ਦਾ ਚਿਹਰਾ ਤਾਂ ਦਿਖਾ ਦੇ ।ਇੱਕ ਹੋਰ ਨੇ ਲਿਖਿਆ ‘ਵਧਾਈ ਹੋਵੇ’।ਇਸ ਤੋਂ ਇਲਾਵਾ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਵਧਾਈ ਦਿੰਦੇ ਹੋਏ ਲਿਖਿਆ ‘ਵੀਰੇ ਹਮੇਸ਼ਾ ਖੁਸ਼ ਰਹੋ ਦੋਵੇਂ, ਆਂਟੀ ਨੂੰ ਵੀ ਬਹੁਤ ਸਾਰੀਆਂ ਵਧਾਈਆਂ’।

ਇੱਕ ਹੋਰ ਨੇ ਕਿਹਾ ਭਾਈ ਕਦੇ ਵੀ ਵਾਈਫ ਨੂੰ ਕੈਮਰੇ ਸਾਹਮਣੇ ਨਾ ਲੈ ਕੇ ਆਇਓ, ਧੰਨਵਾਦ’।ਇੱਕ ਹੋਰ ਨੇ ਕਮੈਂਟ ਕਰਦੇ ਹੋਏ ਲਿਖਿਆ ‘ਭਾਜੀ ਕਹਿੰਦੇ ਹੁੰਦੇ ਨੇ ਢਿੱਡ ਜਿੰਨਾ ਮਰਜ਼ੀ ਲੁਕਾ ਲਓ, ਬੱਚਾ ਆਉਣਾ ਤਾਂ ਹੈ ਬਾਹਰ ਹੀ। ਫਿਰ ਭਾਬੀ ਦੀ ਸ਼ਕਲ ਲੁਕਾਉਣ ਦਾ ਕੋਈ ਫਾਇਦਾ ਨਹੀਂ ।ਕਿਤੇ ਨਹੀਂ ਨਜ਼ਰ ਲੱਗਦੀ ਹੁੰਦੀ’। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਕਮੈਂਟਸ ਕੀਤੇ ਹਨ ।

 

ਜਨਵਰੀ ‘ਚ ਹੋਈ ਪਿਤਾ ਦੀ ਮੌਤ 

ਦੱਸ ਦਈਏ ਕਿ ਡਾਕੂ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਪੰਮਾ ਦੀ ਜਨਵਰੀ ੨੦੨੪ ‘ਚ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network