ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸਿੱਧੂ ਪਰਿਵਾਰ ਨੇ ਮਨਾਇਆ ਹੋਲੀ ਦਾ ਤਿਉਹਾਰ, ਪਿਤਾ ਬਲਕੌਰ ਸਿੱਧੂ ਨੇ ਸ਼ੇਅਰ ਕੀਤੀ ਭਾਵੁਕ ਪੋਸਟ

Reported by: PTC Punjabi Desk | Edited by: Shaminder  |  March 26th 2024 03:43 PM |  Updated: March 26th 2024 06:43 PM

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸਿੱਧੂ ਪਰਿਵਾਰ ਨੇ ਮਨਾਇਆ ਹੋਲੀ ਦਾ ਤਿਉਹਾਰ, ਪਿਤਾ ਬਲਕੌਰ ਸਿੱਧੂ ਨੇ ਸ਼ੇਅਰ ਕੀਤੀ ਭਾਵੁਕ ਪੋਸਟ

 ਬੀਤੇ ਦਿਨ ਹੋਲੀ (Holi 2024) ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ ।ਇਸ ਮੌਕੇ ਮੂਸੇਵਾਲਾ ਪਿੰਡ ‘ਚ ਵੀ ਲੋਕਾਂ ਨੇ ਖੂਬ ਹੋਲੀ ਮਨਾਈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦਾ ਪੁੱਤਰ ਸਿੱਧੂ ਮੂਸੇਵਾਲਾ ਨਜ਼ਰ ਆ ਰਿਹਾ ਹੈ ਅਤੇ ਹੋਲੀ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਗੁਰਬਾਣੀ ‘ਚ ਹੋਲੀ ਦੇ ਮਹੱਤਵ ਦੇ ਬਾਰੇ ਵੀ ਦੱਸਿਆ ਹੈ।

Balkaur sidhu Video Viral 556.jpg

ਹੋਰ ਪੜ੍ਹੋ : ਗੁਰੂ ਰੰਧਾਵਾ ਆਪਣੇ ਪਿੰਡ ਪਹੁੰਚੇ, ਖੇਤਾਂ ‘ਚ ਖੂਬ ਕੀਤੀ ਮਸਤੀ

ਆਜੁ ਹਮਾਰੈ ਬਨੇ ਫਾਗੁ।।    ਪ੍ਰਭ ਸੰਗੀ ਮਿਲੀ ਖੇਲਨ ਲਾਗੁ।।ਹੋਲੀ ਕੀਨੀ ਸੰਤ ਸੇਵ।।ਰੰਗਿ ਲਾਗਾ ਅਤਿ ਲਾਲ ਦੇਵ।।(ਅੰਗ ੧੧੮੦)ਅਰਥ ; ਗੁਰੂ ਮਹਾਰਾਜ ਆਖਦੇ ਹਨ,"ਮੈਂ ਅੱਜ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ।ਸਵਾਮੀ ਦੇ ਸਾਥੀਆਂ ਸੰਗ ਮਿਲ ਕੇ ਮੈਂ ਖੇਲਣ ਲੱਗ ਗਿਆ ਹਾਂ। ਸਾਧੂਆਂ ਦੀ ਨਿਸ਼ਕਾਮ ਸੇਵਾ ਹੀ ਸਾਡੀ ਹੋਲੀ ਹੈ। ਡਾਹਢੇ ਦਾ ਲਾਲ ਸੂਹਾ ਰੰਗ ਮੈਨੂੰ ਚੜ੍ਹਿਆ ਹੋਇਆ ਹੈ ।"ਬੜਾ ਸੌਖਾ ਜਾ ਧਰਮ ਹੈ ਮੇਰਾਹਿੰਦੂਆਂ ਸੰਗ ਹਿੰਦੂਮੁਸਲਮਾਨ ਸੰਗ ਮੁਸਲਮਾਨਈਸਾਈ ਸੰਗ ਈਸਾਈਸਿੱਖਾਂ ਸੰਗ ਸਿੱਖਕਿਉਂਕਿਇਨਸਾਨ ਜੋ ਹੋਇਆ।

Charan kaur with New born baby.jpg

ਹੇ ਪਿਆਰੇ!ਨਫ਼ਰਤ ਦਾ ਇੱਕ ਕਾਰਨ ਹੁੰਦਾ ਹੈ,ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ।ਨਫ਼ਰਤ ਦਿਮਾਗ ਦੀ ਇਕ ਪਦਾਰਥਕ ਪ੍ਰਕਿਰਿਆ ਹੈ।ਪਿਆਰ ਨਾ ਤਾਂ ਪਦਾਰਥਕ ਹੈ ਅਤੇ ਨਾ ਹੀ ਕੋਈ ਪ੍ਰਕਿਰਿਆ।ਨਫ਼ਰਤ ਪਿਆਰ 'ਤੇ ਕੰਮ ਨਹੀਂ ਕਰ ਸਕਦੀ ਪਰ ਪਿਆਰ ਨਫ਼ਰਤ' ਤੇ ਕੰਮ ਕਰ ਸਕਦਾ ਹੈ।  

Hobby Dhaliwal with Charan kaur and new born baby.jpg

 ਸਿੱਧੂ ਮੁੂਸੇਵਾਲਾ ਦੇ ਫੈਨਸ ਨੇ ਦਿੱਤੇ ਰਿਐਕਸ਼ਨ 

ਸਿੱਧੂ ਮੂਸੇਵਾਲਾ ਦੇ ਫੈਨਸ ਨੇ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੱਤੇ ਹਨ ।ਇਸ ਦੇ ਨਾਲ ਹੀ ਫੈਨਸ ਵੀ ਭਾਵੁਕ ਹੋ ਰਹੇ ਨੇ ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਿੰਡ ਮੂਸਾ ‘ਚ ਪਹਿਲੀ ਵਾਰ ਹੋਲੀ ਮਨਾਈ ਗਈ ਹੈ।ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਤੋਂ ਬਾਅਦ ਪਰਿਵਾਰ ਬਹੁਤ ਖੁਸ਼ ਹੈ ਅਤੇ ਪਿੰਡ ਵਾਲੇ ਵੀ ਬੱਚੇ ਦੇ ਜਨਮ ਨੂੰ ਲੈ ਕੇ ਪੱਬਾਂ ਭਾਰ ਹਨ । ਕਿਉਂਕਿ ਮਾਪਿਆਂ ਨੂੰ ਮੁੜ ਤੋਂ ਉਨ੍ਹਾਂ ਦੀ ਹਵੇਲੀ ਦਾ ਵਾਰਸ ਮਿਲ ਗਿਆ ਹੈ। 

ਆਜੁ ਹਮਾਰੈ ਬਨੇ ਫਾਗੁ।। ਪ੍ਰਭ ਸੰਗੀ ਮਿਲੀ ਖੇਲਨ ਲਾਗੁ।। ਹੋਲੀ ਕੀਨੀ ਸੰਤ ਸੇਵ।। ਰੰਗਿ ਲਾਗਾ ਅਤਿ ਲਾਲ ਦੇਵ।।(ਅੰਗ 1180) ਅਰਥ ; ਗੁਰੂ ਮਹਾਰਾਜ...

Posted by Balkaur Singh on Monday, March 25, 2024

   

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network