Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਐਲਾਨ ਕੀਤਾ ਅਗਲਾ ਇੰਟਰਨੈਸ਼ਨਲ ਟੂਰ 'Born to Shine 2023'

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਤੇ ਵੱਖਰੇ ਅੰਦਾਜ਼ ਨੂੰ ਲੈ ਕੇ ਬੇਹੱਦ ਮਸ਼ਹੂਰ ਹਨ। ਦਿਲਜੀਤ ਹੁਣ ਪੌਲੀਵੁੱਡ ਹੀ ਨਹੀਂ ਸਗੌਂ ਇੰਟਰਨੈਸ਼ਨਲ ਸੈਨਸੇਸ਼ਨ ਬਣ ਜਾਂਦਾ ਹੈ ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੁਣ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਤੋਂ ਇੰਟਰਨੈਸ਼ਨਲ ਟੂਰ ਦਾ ਐਲਾਨ ਕੀਤਾ ਹੈ।

Reported by: PTC Punjabi Desk | Edited by: Pushp Raj  |  July 12th 2023 12:12 PM |  Updated: July 12th 2023 12:12 PM

Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਐਲਾਨ ਕੀਤਾ ਅਗਲਾ ਇੰਟਰਨੈਸ਼ਨਲ ਟੂਰ 'Born to Shine 2023'

Diljit Dosanjh International Tour: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਬੇਮਿਸਾਲ ਟੈਲੇਂਟ ਰਾਹੀਂ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਦੇਸ਼ ਦੇ ਨਾਲ- ਨਾਲ ਦੁਨੀਆ ਭਰ ‘ਚ ਵੀ ਉੱਚਾ ਕੀਤਾ ਹੈ। ਦਿਲਜੀਤ ਆਪਣੇ ਫੈਨਜ਼ ਲਈ ਲਗਾਤਾਰ ਦੇਸ਼ ਤੇ ਵਿਦੇਸ਼ਾਂ 'ਚ ਮਿਊਜ਼ਿਕਲ ਟੂਰ ‘ਤੇ ਰਹਿੰਦੇ ਹਨ। ਹੁਣ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਤੋਂ ਇੰਟਰਨੈਸ਼ਨਲ ਟੂਰ ਦਾ ਐਲਾਨ ਕੀਤਾ ਹੈ।

ਦਿਲਜੀਤ ਦਾ ਅੰਤਰਰਾਸ਼ਟਰੀ ਟੂਰ ਹੁਣ ਸੈਨਸੇਸ਼ਨ ਬਣ ਜਾਂਦਾ ਹੈ ਜਿਸਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਉਨ੍ਹਾਂ ਦੀ ਗੱਲ ਕਰੀਏ ਤਾਂ ਉਸਦਾ ਅਗਲਾ ਦੌਰਾ ਆਸਟ੍ਰੇਲੀਆ  ਦਾ ਹੈ। ਪਰ ਇਸ ਦੌਰਾਨ ਉਸ ਨੇ ਆਸਟ੍ਰੇਲੀਆ ਤੋਂ ਬਾਅਦ ਆਪਣੇ ਅਗਲੇ ਦੌਰੇ ਦਾ ਵੀ ਐਲਾਨ ਕਰਕੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।

ਜੀ ਹਾਂ, ਆਸਟ੍ਰੇਲੀਆ ਦੇ ਫੈਨਸ ਵਲੋਂ ਉਸਦੇ ਬੌਰਨ ਟੂ ਸ਼ਾਈਨ ਟੂਰ ਦੀ ਉਮੀਦ ਦੇ ਵਿਚਕਾਰ, ਦਿਲਜੀਤ ਨੇ ਨਿਊਜ਼ੀਲੈਂਡ ‘ਚ ਰਹਿੰਦੇ ਆਪਣੇ ਫੈਨਸ ਨੂੰ ਆਸਟ੍ਰੇਲੀਆ ਤੋਂ ਬਾਅਦ ਆਪਣੀ ਅਗਲੀ ਮੰਜ਼ਿਲ ਐਲਾਨ ਕਰਕੇ ਖੁਸ਼ਖਬਰੀ ਦਿੱਤੀ ਹੈ। ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ‘ਤੇ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ ਹੈ ਜਿਸ ਵਿੱਚ ਉਸਨੇ ਸਾਰੀਆਂ ਥਾਵਾਂ ਦਾ ਖੁਲਾਸਾ ਕੀਤਾ ਜਿੱਥੇ ਉਹ 2023 ਵਿੱਚ ਆਪਣੇ ਬੌਰਨ ਟੂ ਸ਼ਾਈਨ ਟੂਰ ਲਈ ਜਾਣਗੇ।

 ਹੋਰ ਪੜ੍ਹੋ: Surinder Shinda Health Update: ਗਾਇਕ ਸੁਰਿੰਦਰ ਸ਼ਿੰਦਾ ਦਾ ਕੀ ਹੈ ਹਾਲ ? ਰਣਜੀਤ ਬਾਵਾ ਤੇ ਸੁਦੇਸ਼ ਕੁਮਾਰੀ ਨੇ ਪੋਸਟ ਸ਼ੇਅਰ ਕਰ ਦਿੱਤੀ ਹੈਲਥ ਅਪਡੇਟ

ਦਿਲਜੀਤ ਦੋਸਾਂਝ ਨੇ ਦੱਸਿਆ ਕਿ ਉਹ ਆਕਲੈਂਡ ਤੋਂ ਬਾਅਦ ਆਸਟ੍ਰੇਲੀਆ  ਵਿੱਚ ਮੈਲਬੋਰਨ, ਸਿਡਨੀ ਅਤੇ ਬ੍ਰਿਸਬੇਨ ‘ਚ ਟੂਰ ਕਰਨਗੇ। ਇਸ ਐਲਾਨ ਨੇ ਦਿਲਜੀਤ ਦੇ ਫੈਨਸ ‘ਚ ਬੱਜ਼ ਪੈਦਾ ਕਰ ਦਿੱਤਾ ਹੈ। ਉਹ ਹੁਣ ਦਿਲਜੀਤ ਦੋਸਾਂਝ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ ਤੇ ਫੈਨਸ ਹੁਣ ਫਾਈਨਲ ਡੇਟਸ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network