ਮਾਸਟਰ ਸਲੀਮ ਤੋਂ ਬਾਅਦ ਕਨ੍ਹਈਆ ਮਿੱਤਲ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ, ਦਰਜ ਹੋਇਆ ਮਾਮਲਾ

ਬੀਤੇ ਦਿਨੀਂ ਮਾਸਟਰ ਸਲੀਮ ਵਿਵਾਦਾਂ ‘ਚ ਆ ਗਏ ਸਨ । ਜਿਸ ਤੋਂ ਬਾਅਦ ਹੁਣ ਇੱਕ ਹੋਰ ਗਾਇਕ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ । ਦਰਅਸਲ ਭਜਨ ਗਾਇਕ ਕਨ੍ਹਈਆ ਮਿੱਤਲ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ ।

Reported by: PTC Punjabi Desk | Edited by: Shaminder  |  September 27th 2023 01:47 PM |  Updated: September 27th 2023 01:50 PM

ਮਾਸਟਰ ਸਲੀਮ ਤੋਂ ਬਾਅਦ ਕਨ੍ਹਈਆ ਮਿੱਤਲ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ, ਦਰਜ ਹੋਇਆ ਮਾਮਲਾ

ਬੀਤੇ ਦਿਨੀਂ ਮਾਸਟਰ ਸਲੀਮ ਵਿਵਾਦਾਂ ‘ਚ ਆ ਗਏ ਸਨ । ਜਿਸ ਤੋਂ ਬਾਅਦ ਹੁਣ ਇੱਕ ਹੋਰ ਗਾਇਕ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ । ਦਰਅਸਲ ਭਜਨ ਗਾਇਕ ਕਨ੍ਹਈਆ ਮਿੱਤਲ ( Kanhaiya Mittal) ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ । ਸ਼ਿਕਾਇਤ ਮੁਤਾਬਕ ਭਜਨ ਗਾਇਕ ਨੇ ਦਿੱਲੀ ਦੇ ਇੱਕ ਜਾਗਰਨ ‘ਚ ਸਟੇਜ ‘ਤੇ ਈਸਾਈ ਭਾਈਚਾਰੇ ਅਤੇ ਪ੍ਰਭੂ ਯੀਸੂ ਬਾਰੇ ਅਪਸ਼ਬਦ ਬੋਲੇ ਸਨ । ਜਿਸ ਤੋਂ ਬਾਅਦ ਕਨ੍ਹਈਆ ਮਿੱਤਲ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ । 

ਹੋਰ ਪੜ੍ਹੋ :  ਨੀਰੂ ਬਾਜਵਾ ਨੇ ਸਾਂਝੀ ਕੀਤੀ ਹੈਲੋਵੀਨ ਲੁੱਕ ਵਾਲੀ ਵੀਡੀਓ, ਲੋਕਾਂ ਨੇ ਕਿਹਾ ‘ਕੋਈ ਬੰਦਾ ਨਾ ਮਰਵਾ ਦਿਓ ਕਿਤੇ ਕੋਈ’

ਜਲੰਧਰ ਦੇ ਥਾਣਾ ਲਾਂਬੜਾ ‘ਚ ਮਾਮਲਾ ਦਰਜ 

ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਦੇ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਪੰਜਾਬ ਪ੍ਰਧਾਨ ਦੀ ਸ਼ਿਕਾਇਤ ‘ਤੇ ਗਾਇਕ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ । ਈਸਾਈ ਭਾਈਚਾਰੇ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਗਾਇਕ ਨੇ ਈਸਾਈ ਭਾਈਚਾਰੇ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ । 

ਸਭ ਧਰਮਾਂ ਦਾ ਸਨਮਾਨ 

ਧਰਮ ਦੇ ਨਾਂਅ ‘ਤੇ ਅਕਸਰ ਲੋਕ ਇੱਕ ਦੂਜੇ ਦੇ ਨਾਲ ਅਕਸਰ ਲੜਦੇ ਹੋਏ ਨਜ਼ਰ ਆਉਂਦੇ ਹਨ । ਪਰ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਰਹਿਣਾ ਚਾਹੀਦਾ ਹੈ। ਕਿਉਂਕਿ ਕੋਈ ਵੀ ਮਜ਼ਹਬ ਕਿਸੇ ਨੂੰ ਵੀ ਆਪਸੀ ਵੈਰ ਵਿਰੋਧ ਨਹੀਂ ਸਿਖਾਉਂਦਾ । ਸਾਡੇ ਦੇਸ਼ ‘ਚ ਹਰ ਜ਼ਾਤੀ ਧਰਮ ਅਤੇ ਸੱਭਿਆਚਾਰਾਂ ਦੇ ਵਖਰੇਵੇਂ ਵਾਲੇ ਲੋਕ ਰਹਿੰਦੇ ਹਨ । ਪਰ ਇਸ ਦੇ ਬਾਵਜੂਦ ਇਸ ਅਨੇਕਤਾ ਵਿੱਚ ਵੀ ਏਕਤਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network