ਤਿੰਨ ਧੀਆਂ ਦੇ ਜਨਮ ਤੋਂ ਬਾਅਦ ਨੀਰੂ ਬਾਜਵਾ ਨੂੰ ਸੁਣਨੇ ਪਏ ਸਨ ਲੋਕਾਂ ਦੇ ਤਾਅਨੇ
ਨੀਰੂ ਬਾਜਵਾ (Neeru Bajwa) ਪਾਲੀਵੁੱਡ ਇੰਡਸਟਰੀ (Pollywood)ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ। ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਅਦਾਕਾਰਾ ਨੇ ਹੈਰੀ ਜਵੰਦਾ ਦੇ ਨਾਲ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ । ਇੱਕ ਧੀ ਦੇ ਜਨਮ ਤੋਂ ਬਾਅਦ ਅਦਾਕਾਰਾ ਲਾਕਡਾਊਨ ਦੇ ਦੌਰਾਨ ਦੂਜੀ ਵਾਰ ਪ੍ਰੈਗਨੇਂਟ ਹੋਈ ਤਾਂ ਉਸ ਦੇ ਘਰ ਦੋ ਜੁੜਵਾ ਧੀਆਂ ਨੇ ਮੁੜ ਤੋਂ ਜਨਮ ਲਿਆ ਸੀ । ਪਰ ਧੀਆਂ ਦੇ ਜਨਮ ਤੋਂ ਬਾਅਦ ਅਦਾਕਾਰਾ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਸਨ । ਕਈ ਲੋਕ ਤਾਂ ਇੱਥੋਂ ਤੱਕ ਕਹਿੰਦੇ ਸਨ ਕਿ ਤਿੰਨ ਧੀਆਂ, ਹੋਰ ਨਹੀਂ ਕਰਨਾ। ਨੀਰੂ ਬਾਜਵਾ ਨੇ ਕਿਹਾ ਕਿ ਮੈਨੂੰ ਇਹ ਸਭ ਕੁਝ ਸੁਣਨ ਨੂੰ ਮਿਲਦਾ ਹੈ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਧੀਆਂ ਨੂੰ ਲੈ ਕੇ ਸਮਾਜ ਦੀ ਸੋਚ ਕਦੋਂ ਬਦਲੇਗੀ ।
ਹੋਰ ਪੜ੍ਹੋ : ਰਵੀਨਾ ਟੰਡਨ ਧੀ ਰਾਸ਼ਾ ਥਡਾਨੀ ਦੇ ਨਾਲ ਪਹੁੰਚੀ ਸੋਮਨਾਥ ਮੰਦਰ
ਨੀਰੂੂ ਬਾਜਵਾ ਦੇ ਘਰ ਜਿੱਥੇ ਤਿੰਨ ਧੀਆਂ ਨੇ ਜਨਮ ਲਿਆ ਹੈ, ਉੱਥੇ ਹੀ ਅਦਾਕਾਰਾ ਖੁਦ ਤਿੰਨ ਭੈਣਾਂ ਹਨ । ਨੀਰੂ ਬਾਜਵਾ ਤੋਂ ਇਲਾਵਾ ਉਸ ਦੀਆਂ ਦੋ ਹੋਰ ਭੈਣ ਹਨ ਰੁਬੀਨਾ ਤੇ ਸਬਰੀਨਾ ਬਾਜਵਾ ।ਅਦਾਕਾਰਾ ਆਪਣੀਆਂ ਭੈਣਾਂ ਦੇ ਨਾਲ ਵੀ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਰੁਬੀਨਾ ਬਾਜਵਾ ਤਾਂ ਪਾਲੀਵੁੱਡ ‘ਚ ਸਰਗਰਮ ਹੈ। ਜਦੋਂਕਿ ਸਬਰੀਨਾ ਦਾ ਫ਼ਿਲਮੀ ਦੁਨੀਆ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਹੈ।
ਸਮਾਜ ‘ਚ ਬੇਸ਼ੱਕ ਅੱਜ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੱਕ ਦੇਣ ਅਤੇ ਬਰਾਬਰ ਸਮਝਣ ਦੇ ਦਾਅਵੇ ਕੀਤੇ ਜਾਂਦੇ ਹਨ । ਪਰ ਇਨ੍ਹਾਂ ਦਾਅਵਿਆਂ ਦੀ ਹਕੀਕਤ ਕੁਝ ਹੋਰ ਹੀ ਹੈ। ਸਮਾਜ ‘ਚ ਅੱਜ ਵੀ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਵੰਸ਼ ਨੂੰ ਅੱਗੇ ਵਧਾਉਣ ਦੇ ਲਈ ਮੁੰਡਿਆਂ ਦੇ ਜਨਮ ਨੂੰ ਜ਼ਰੂਰੀ ਸਮਝਦੇ ਹਨ । ਇਸੇ ਕਾਰਨ ਕਈ ਔਰਤਾਂ ਨੂੰ ਸਹੁਰਾ ਪਰਿਵਾਰ ਦੀਆਂ ਜ਼ਿਆਦਤੀਆਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਹਾਲਾਂਕਿ ਸਮਾਜ ਦੇ ਕੁਝ ਵਰਗਾਂ ‘ਚ ਲੋਕਾਂ ਦੀ ਸੋਚ ਬਦਲੀ ਹੈ। ਪਰ ਹਾਲਾਤ ਹਾਲੇ ਵੀ ਪੂਰੇ ਤਰ੍ਹਾਂ ਸੁਧਰੇ ਨਹੀਂ ਹਨ ।ਕਿਤੇ ਨਾ ਕਿਤੇ ਅਜਿਹੇ ਲੋਕ ਮਿਲ ਹੀ ਜਾਂਦੇ ਹਨ ਜੋ ਕੁੜੀਆਂ ਮੁੰਡਿਆਂ ‘ਚ ਭੇਦਭਾਵ ਕਰਦੇ ਵੇਖੇ ਜਾਂਦੇ ਹਨ ।
-