ਅਫਸਾਨਾ ਖ਼ਾਨ ਨੇ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ, ਕਿਹਾ ‘ਜਿਸ ਤੇ ਜੱਗ ਹੱਸਿਆ ਹੈ ਉਸੇ ਨੇ ਇਤਿਹਾਸ ਰਚਿਆ ਹੈ’
ਅਫਸਾਨਾ ਖ਼ਾਨ (Afsana Khan) ਦਾ ਨਾਂਅ ਅੱਜ ਚੋਟੀ ਦੇ ਕਲਾਕਾਰਾਂ ‘ਚ ਆਉਂਦਾ ਹੈ ।ਪਰ ਅਫਸਾਨਾ ਖ਼ਾਨ ਨੂੰ ਇੰਡਸਟਰੀ ‘ਚ ਇਹ ਮੁਕਾਮ ਇੰਝ ਹੀ ਨਹੀਂ ਮਿਲਿਆ । ਇਸ ਪਿੱਛੇ ਉਸ ਦੇ ਸਾਲਾਂ ਦੀ ਅਣਥੱਕ ਮਿਹਨਤ ਤੇ ਸੰਘਰਸ਼ ਹੈ । ਜਿਸ ਦੀ ਬਦੌਲਤ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਅਫਸਾਨਾ ਖ਼ਾਨ ਅਕਸਰ ਭਾਵੁਕ ਹੋ ਜਾਂਦੀ ਹੈ। ਅਫਸਾਨਾ ਨੇ ਕੁਝ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਸੁਰਿੰਦਰ ਲਾਡੀ ਦਾ ਅੱਜ ਹੈ ਜਨਮ ਦਿਨ, ਜਾਣੋਂ ਕਿਵੇਂ ਮਾਪਿਆਂ ਦੇ ਵਿਰੋਧ ਦੇ ਬਾਵਜੂਦ ਪੰਜਾਬੀ ਇੰਡਸਟਰੀ ‘ਚ ਬਣਾਈ ਜਗ੍ਹਾ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਹਰ ਵੱਡੀ ਕਾਮਯਾਬੀ ਦੇ ਪਿੱਛੇ ਇੱਕ ਵੱਡੇ ਸੰਘਰਸ਼ ਦੀ ਕਹਾਣੀ ਛੁਪੀ ਹੁੰਦੀ ਹੈ।ਸਫਲਤਾ ਦਾ ਦੀਵਾ ਸਖਤ ਮਿਹਨਤ ਦੇ ਨਾਲ ਹੀ ਜਗਦਾ ਹੈ।ਕਾਮਯਾਬ ਹੋਣ ਦੇ ਵਾਸਤੇ ਇੱਕਲੇ ਹੀ ਅੱਗੇ ਵਧਣਾ ਪੈਂਦਾ ਹੈ।ਜਦੋਂ ਤੁਸੀਂ ਕਾਮਯਾਬ ਹੋਣ ਲੱਗਦੇ ਹਪ ਤਾਂ ਲੋਕ ਤੁਹਾਡੀਆਂ ਲੱਤਾਂ ਖਿੱਚਣ ਵਾਸਤੇ ਤਿਆਰ ਬੈਠੇ ਹੁੰਦੇ ਹਨ ।ਜਿਸ ਜਿਸ ‘ਤੇ ਜੱਗ ਹੱਸਿਆ ਹੈ, ਉਸੇ ਨੇ ਇਤਿਹਾਸ ਰਚਿਆ ਹੈ’। ਇਸ ਦੇ ਨਾਲ ਹੀ ਗਾਇਕਾ ਨੇ ਕੁਝ ਪੁਰਾਣੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਅਫਸਾਨਾ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ
ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਧੱਕਾ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਵਧਾਈਆਂ, ਯਾਰ ਮੇਰਾ ਤਿੱਤਲੀਆਂ ਵਰਗਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
ਮਾਂ ਨੂੰ ਦਿੰਦੀ ਕਾਮਯਾਬੀ ਦਾ ਸਿਹਰਾ
ਅਫਸਾਨਾ ਖ਼ਾਨ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੀ ਹੈ। ਕਿਉਂਕਿ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਦੇ ਲਈ ਉਨ੍ਹਾਂ ਦੀ ਮਾਂ ਨੇ ਮਿਹਨਤ ਮਜ਼ਦੂਰੀ ਕੀਤੀ ਅਤੇ ਅਫਸਾਨਾ ਨੂੰ ਇਸ ਮੁਕਾਮ ‘ਤੇ ਪਹੁੰਚਾਇਆ ।
ਅਫਸਾਨਾ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਫਸਾਨਾ ਖ਼ਾਨ ਨੇ ਸਾਜ਼ ਦੇ ਨਾਲ ਵਿਆਹ ਕਰਵਾਇਆ ਹੈ । ਸਾਜ਼ ਵੀ ਇੱਕ ਬਿਹਤਰੀਨ ਗਾਇਕ ਹੈ ਅਤੇ ਅਫਸਾਨਾ ਖ਼ਾਨ ਦਾ ਭਰਾ ਖੁਦਾਬਖਸ਼ ਵੀ ਵਧੀਆ ਗਾਇਕਾਂ ‘ਚ ਆਉਂਦਾ ਹੈ।
- PTC PUNJABI