Afsana khan: ਰੱਖੜੀ ਦੇ ਮੌਕੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਗਾਇਕਾ ਨੇ ਸਰਕਾਰ ਕੋਲੋ ਕੀਤੀ ਇਨਸਾਫ ਦੀ ਮੰਗ

ਬੀਤੇ ਦਿਨੀਂ ਵਿਸ਼ਵ ਭਰ ‘ਚ ਰੱਖੜੀ ਦਾ ਤਿਓਹਾਰ ਮਨਾਇਆ ਗਿਆ । ਇਸ ਮੌਕੇ ਮਸ਼ਹੂਰ ਗਾਇਕਾ ਅਫਸਾਨਾ ਖਾਨ ਆਪਣੇ ਮਰਹੂਮ ਭਰਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਈ। ਅਫਸਾਨਾ ਨੇ ਸਰਕਾਰ ਕੋਲੋਂ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਹੈ।

Reported by: PTC Punjabi Desk | Edited by: Pushp Raj  |  September 01st 2023 02:12 PM |  Updated: September 01st 2023 02:12 PM

Afsana khan: ਰੱਖੜੀ ਦੇ ਮੌਕੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਗਾਇਕਾ ਨੇ ਸਰਕਾਰ ਕੋਲੋ ਕੀਤੀ ਇਨਸਾਫ ਦੀ ਮੰਗ

Afsana khan Sidhu Moose Wala   On Raksha Bandhan: ਬੀਤੇ ਦਿਨੀਂ ਵਿਸ਼ਵ ਭਰ ‘ਚ ਰੱਖੜੀ ਦਾ ਤਿਓਹਾਰ ਮਨਾਇਆ ਗਿਆ ।ਇਸ ਮੌਕੇ ਸਾਰੇ ਭੈਣ ਭਰਾ ਇਕੱਠੇ ਹੁੰਦੇ ਹਨ।ਇਸ ਖਾਸ ਮੌਕੇ ਨੂੰ ਨਾ ਸਿਰਫ ਆਮ ਲੋਕ ਬਲਕਿ ਫਿਲਮ ਜਗਤ ਨਾਲ ਜੁੜੇ ਸਿਤਾਰੇ ਵੀ ਖੁਸ਼ੀਆਂ ਨਾਲ ਸੈਲਿਬ੍ਰੇਟ ਕਰ ਰਹੇ ਹਨ। ਇਸ ਵਿਚਾਲੇ ਮਸ਼ਹੂਰ ਗਾਇਕਾ  ਅਫਸਾਨਾ ਖਾਨ  (Afsana khan) ਆਪਣੇ ਮਰਹੂਮ ਭਰਾ  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ( Sidhu Moose Wala )   ਨੂੰ ਯਾਦ ਕਰ ਭਾਵੁਕ ਹੋ ਗਈ। 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਤੇ ਅਫਸਾਨਾ ਖਾਨ ਦੋਵਾਂ ਵਿਚਲਾ ਭੈਣ-ਭਰਾ ਦਾ ਰਿਸ਼ਤਾ ਕਿਸੇ ਕੋਲੋਂ ਲੁੱਕਿਆ ਨਹੀਂ ਹੈ। ਅਕਸਰ ਅਫਸਾਨਾ ਖਾਨ ਮੂਸੇਵਾਲਾ ਦੀ ਯਾਦ ਵਿੱਚ ਤਸਵੀਰਾਂ ਅਤੇ ਵੀ਼ਡੀਓ ਸਾਂਝੇ ਕਰਦੀ ਰਹਿੰਦੀ ਹੈ। ਇਸ ਵਿਚਾਲੇ ਰੱਖੜੀ ਮੌਕੇ ਅਫਸਾਨਾ ਆਪਣੇ ਭਰਾ ਨੂੰ ਯਾਦ ਕਰ ਭਾਵੁਕ ਹੋ ਗਈ।

ਪੰਜਾਬੀ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਮੂਸੇਵਾਲਾ ਨਾਲ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਅੱਜ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਸਾਰੀਆਂ ਭੈਣਾਂ ਦਾ ਭਰਾ ਗੁਆ ਦਿੱਤਾ ਹੈ 😞ਅਸੀਂ ਸਾਰੇ ਨੌਜਵਾਨਾਂ ਦੀ ਪ੍ਰੇਰਨਾ ਗੁਆ ਲਈ ਕਿਰਪਾ ਕਰਕੇ ਸਿੱਧੂ ਮੂਸੇ ਵਾਲਾ ਸਾਨੂੰ ਉਸ ਲਈ ਇਨਸਾਫ ਚਾਹੀਦਾ ਹੈ।

 ਹੋਰ ਪੜ੍ਹੋ: Sunny Deol : ਸੰਨੀ ਦਿਓਲ ਨੇ ਖ਼ਾਸ ਅੰਦਾਜ਼ 'ਚ ਮਾਂ ਪ੍ਰਕਾਸ਼ ਕੌਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰਾਂ ਦੇ ਨਾਲ ਸਾਂਝਾ ਕੀਤਾ ਪਿਆਰਾ ਮੈਸੇਜ

ਅਸੀਂ ਆਪਣਾ ਭਰਾ ਗੁਆ ਦਿੱਤਾ😞ਮੈਂ ਸਿਰਫ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। 😡ਸਾਨੂੰ ਇਨਸਾਫ਼ ਚਾਹੀਦਾ ਹੈ ਸਾਰੇ ਸੰਸਾਰ ਨੂੰ ਸਾਡੇ ਭਰਾ ਲਈ ਇਨਸਾਫ਼ ਚਾਹੀਦਾ ਹੈ. ਸਾਨੂੰ ਉਸਦੇ ਮਾਪਿਆਂ ਲਈ ਉਸਦੇ ਪ੍ਰਸ਼ੰਸਕਾਂ ਲਈ ਉਸਦੇ ਸਮਰਥਕਾਂ ਲਈ ਉਸਦੀ ਭੈਣਾਂ ਲਈ ਇਨਸਾਫ ਚਾਹੀਦਾ ਹੈ। ਸਾਨੂੰ ਨਿਆਂ ਦੀ ਲੋੜ ਹੈ ਉਹ ਦੰਤਕਥਾ ਸੀ ਉਹ ਸਹੀ ਸੀ। ਉਨ੍ਹਾਂ ਦੀ ਗੱਲ ‘ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਾਡੇ ਭਰਾ ਇਨਸਾਫ਼ ਲਈ ਕਾਰਵਾਈ ਕਰਨੀ ਚਾਹੀਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network