ਅਫਸਾਨਾ ਖ਼ਾਨ ਆਪਣੇ ਦਾਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਸ਼ੇਅਰ ਕਰ ਹੋਈ ਭਾਵੁਕ, ਜਾਣੋ ਅਦਾਕਾਰਾ ਨੇ ਕੀ ਕਿਹਾ

ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੇ ਵੀ ਸੋਗ ਪ੍ਰਗਟਾਇਆ ਹੈ। ਇਸ ਵਿਚਕਾਰ ਅਫਸਾਨਾ ਖ਼ਾਨ ਨੇ ਆਪਣੇ ਦਾਦਾ ਜੀ ਨਾਲ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।

Reported by: PTC Punjabi Desk | Edited by: Pushp Raj  |  April 28th 2023 04:50 PM |  Updated: April 29th 2023 10:22 AM

ਅਫਸਾਨਾ ਖ਼ਾਨ ਆਪਣੇ ਦਾਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਸ਼ੇਅਰ ਕਰ ਹੋਈ ਭਾਵੁਕ, ਜਾਣੋ ਅਦਾਕਾਰਾ ਨੇ ਕੀ ਕਿਹਾ

Afsana khan share his grandfather pic with Parkash Singh Badal: ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋ ਗਿਆ। ਬੀਤੇ ਦਿਨ ਉਨ੍ਹਾਂ ਦੇ ਅੰਤਿਮ ਸਸਕਾਰ ਦੌਰਾਨ ਵੱਡੀ ਗਿਣਤੀ 'ਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਤੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ। 

ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਸਿਆਸੀ ਆਗੂਆਂ  ਦੇ ਨਾਲ-ਨਾਲ ਪੰਜਾਬੀ ਫ਼ਿਲਮ ਤੇ  ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੇ ਵੀ ਸੋਗ ਪ੍ਰਗਟਾਇਆ ਹੈ। ਇਸ ਵਿਚਕਾਰ ਅਫਸਾਨਾ ਖ਼ਾਨ ਨੇ ਆਪਣੇ ਦਾਦਾ ਜੀ ਨਾਲ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖਾਨ ਬੇਹੱਦ ਭਾਵੁਕ ਹੋ ਗਈ।

ਗਾਇਕਾ ਨੇ ਬਾਦਲ ਸਾਹਿਬ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਲਿਖਿਆ, ਬਾਦਲ ਸਾਹਿਬ ਦਾ ਸਾਡੇ ਦਾਦੇ ਨਾਲ ਬਹੁਤ ਪਿਆਰੀ। ਇਹ ਤਸਵੀਰ ਬੇਹੱਦ ਪੁਰਾਣੀ ਹੈ। ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਫਸਾਨਾ ਦੇ ਦਾਦਾ ਜੀ ਨਾਲ ਖੜ੍ਹੇ ਨਜ਼ਰ ਆ ਰਹੇ ਨੇ ਤੇ ਪਿਆਰ ਨਾਲ ਉਨ੍ਹੀਮ ਨੂੰ ਕੁਝ ਖਿਲਾਉਂਦੇ ਹੋਏ ਨਜ਼ਰ ਆ ਰਹੇ ਹਨ। 

ਅਫਸਾਨਾ ਖ਼ਾਨ ਨੇ ਇਹ ਤਸਵੀਰ ਤੇ ਇੱਕ ਵੀਡੀਓ ਸਾਂਝੀ ਸ਼ੇਅਰ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ। ਇਸ ਦੇ ਨਾਲ ਹੀ ਗਾਇਕਾ ਨੇ ਆਪਣੀ ਪੋਸਟ ਵਿੱਚ ਸਾਬਕਾ ਮੁੱਖ ਮੰਤਰੀ ਤੇ ਆਪਣੇ ਦਾਦੇ ਦੇ ਦੋਸਤੀ ਭਰੇ ਰਿਸ਼ਤੇ ਤੇ ਪਰਿਵਾਰ ਸਾਂਝ ਦਾ ਵੀ ਜ਼ਿਕਰ ਕੀਤਾ। 

ਅਫਸਾਨਾ ਖ਼ਾਨ ਨੇ ਤਸਵੀਰ 'ਤੇ ਕੈਪਸ਼ਨ ਦਿੰਦੇ ਹੋਏ ਲਿਖਿਆ, "RIP ਬਾਪੂ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੇ ਮੇਰੇ ਦਾਦਾ ਜੀ। " ਇਸ ਦੇ ਨਾਲ ਹੀ ਇੱਕ ਵੀਡੀਓ ਪੋਸਟ ਕਰਦੇ ਹੋਏ ਅਫਸਾਨਾ ਨੇ ਲਿਖਿਆ, 'ਅਸੀਂ ਇੱਕੋ ਪਿੰਡ ਦੇ ਆ। ਸਾਡੇ ਦਾਦਾ ਜੀ ਨਾਲ ਬਹੁਤ ਪਿਆਰ ਸੀ। ਸਾਡਾ ਪਿਆਰ ਕੋਈ ਰਾਜਨੀਤਕ ਤੌਰ ਤੇ ਨਹੀਂ ਸੀ। ਸਾਡਾ ਉਨ੍ਹਾਂ ਨਾਲ ਪਰਿਵਾਰਕ ਰਿਸ਼ਤਾ ਸੀ ਅੱਜ ਸੁਣ ਕੇ ਬਹੁਤ ਹੀ ਦੁੱਖ ਹੋਇਆ। ਬਾਦਲ ਸਾਹਿਬ ਵਰਗਾ ਰਾਜਨੀਤੀ ਵਿੱਚ ਨਾਂ ਸੀ ਨਾ ਹੈ ਨਾ ਹੋਣਾ ਸਾਨੂੰ ਮਾਣ ਹੈ ਏਨਾ ਤੇ 😭😔 '

ਅਫਸਾਨਾ ਖ਼ਾਨ ਦੀ ਇਸ ਪੋਸਟ ਨੂੰ ਪੜ੍ਹ ਕੇ ਫੈਨਜ਼ ਵੀ ਭਾਵੁਕ ਹੋ ਗਏ। ਕਈ ਫੈਨਜ਼ ਨੇ ਗਾਇਕਾ ਦੀ ਇਸ ਪੋਸਟ 'ਤੇ ਵੱਖ-ਵੱਖ ਕਮੈਂਟ ਕਰਦੇ ਹੋਏ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, ' ਬਾਦਲ ਸਾਹਿਬ ਚੰਗੇ ਇਨਸਾਨ ਸੀ, ਉਨ੍ਹਾਂ ਦੇ ਜਾਣ ਨਾਲ ਸਿਆਸਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਰੱਬ ਚਰਨਾਂ 'ਚ ਨਿਵਾਸ ਬਖ਼ਸ਼ੇ🙏🙏 । ਕੁਝ ਹੋਰ ਯੂਜ਼ਰਸ ਨੇ ਲਿਖਿਆ, 'ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ,ਸੱਜਣਾ ਵੀ ਮਰ ਜਾਣਾ 🙏🙏।' ਜਿਨੇ ਮੂੰਹ ਓਨੀਆਂ ਹੀ ਗੱਲਾਂ... ਅੱਧਾ ਪੰਜਾਬ ਖੁਸ਼ ਹੋਇਆ ਹੋਣਾ ਇਹ ਗਲ ਸੁਣ ਕੇ ਪਰ ਸੱਚ ਵੀ ਕੌੜਾ  ਆ ਜੋ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਲਈ ਕੀਤਾ ਓਹ ਨਾਂ ਤਾਂ ਕਾਂਗਰਸ ਤੋਂ ਹੋਇਆ ਨਾਂ ਹੀ ਆਮ ਆਦਮੀ ਪਾਰਟੀ ਤੋਂ ਤੇ ਬਾਕੀ ਨਾਂ ਹੀ ਹੀ ਓਹਨਾ ਦੇ  ਪੁੱਤ ਸੁਖਬੀਰ ਬਾਦਲ ਤੋਂ ਹੋਇਆ । 🙌🙌 । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network