ਅਦਾਕਾਰਾ ਪ੍ਰਮਿੰਦਰ ਗਿੱਲ ਦਾ ਫੇਸਬੁੱਕ ਪੇਜ ਹੋਇਆ ਹੈਕ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਫੈਨਸ ਨੂੰ ਦਿੱਤੀ ਜਾਣਕਾਰੀ

ਅੱਜ ਕੱਲ੍ਹ ਹੈਕਰਸ ਏਨੇਂ ਕੁ ਹਾਈਟੇਕ ਹੋ ਗਏ ਹਨ ਕਿ ਕਈ ਵੱਡੇ-ਵੱਡੇ ਸਟਾਰਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਆਈ ਡੀ ਵੀ ਹੈਕ ਕਰ ਲੈਂਦੇ ਹਨ । ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਇੱਕ ਕਲਾਕਾਰ ਦੇ ਨਾਲ ਆਨਲਾਈਨ ਠੱਗੀ ਮਾਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪ੍ਰਮਿੰਦਰ ਗਿੱਲ ਦੀ ਫੇਸਬੁੱਕ ਆਈਡੀ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

Reported by: PTC Punjabi Desk | Edited by: Shaminder  |  August 29th 2023 10:28 AM |  Updated: August 29th 2023 10:28 AM

ਅਦਾਕਾਰਾ ਪ੍ਰਮਿੰਦਰ ਗਿੱਲ ਦਾ ਫੇਸਬੁੱਕ ਪੇਜ ਹੋਇਆ ਹੈਕ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਫੈਨਸ ਨੂੰ ਦਿੱਤੀ ਜਾਣਕਾਰੀ

ਅੱਜ ਕੱਲ੍ਹ ਹੈਕਰਸ ਏਨੇਂ ਕੁ ਹਾਈਟੇਕ ਹੋ ਗਏ ਹਨ ਕਿ ਕਈ ਵੱਡੇ-ਵੱਡੇ ਸਟਾਰਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਆਈ ਡੀ ਵੀ ਹੈਕ ਕਰ ਲੈਂਦੇ ਹਨ । ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਇੱਕ ਕਲਾਕਾਰ ਦੇ ਨਾਲ ਆਨਲਾਈਨ ਠੱਗੀ ਮਾਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪ੍ਰਮਿੰਦਰ ਗਿੱਲ (Parminder Gill)  ਦੀ ਫੇਸਬੁੱਕ ਆਈਡੀ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਹੋਰ ਪੜ੍ਹੋ :  ਰਾਖੀ ਸਾਵੰਤ ਪਹੁੰਚੀ ਮੱਕਾ ਮਦੀਨਾ, ਖੁਦਾ ਨੂੰ ਰੋ-ਰੋ ਕੇ ਦੱਸਿਆ ਹਾਲ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਫੈਨਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ।ਪ੍ਰਮਿੰਦਰ ਗਿੱਲ ਬਰਨਾਲਾ ਦੇ ਨਾਂਅ ‘ਤੇ ਉਨ੍ਹਾਂ ਦੀ ਫੇਸਬੁੱਕ ਆਈਡੀ ਬਣੀ ਹੋਈ ਹੈ । ਪਰ ਉਨ੍ਹਾਂ ਦੇ ਨਾਂਅ ‘ਤੇ ਬਣੇ ਇਸ ਫੇਸਬੁੱਕ ਪੇਜ ‘ਤੇ ਗਲਤ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ । 

ਪ੍ਰਮਿੰਦਰ ਗਿੱਲ ਦਾ ਵਰਕ  ਫ੍ਰੰਟ 

ਪ੍ਰਮਿੰਦਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਅਦਾਕਾਰਾ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਜਿਸ ‘ਚ ਨਿੱਕਾ ਜ਼ੈਲਦਾਰ, ਵੇਖ ਬਰਾਤਾਂ ਚੱਲੀਆਂ, ਵਿੱਚ ਬੋਲੂੰਗਾਂ ਤੇਰੇ ਸਣੇ ਕਈ ਫ਼ਿਲਮਾਂ ਇਸ ਲਿਸਟ ‘ਚ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਸੀਰੀਅਲਸ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਦੇ ਪਤੀ ਸੁਖਜਿੰਦਰ ਗਿੱਲ ਵੀ ਵਧੀਆ ਅਦਾਕਾਰ ਹਨ । ਉਹ ਆਪਣੇ ਪਤੀ ਦੇ ਨਾਲ ਵੀ ਅਕਸਰ ਫਨੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network