ਤੇਜ਼ ਬੁਖਾਰ ਨਾਲ ਪੀੜਤ ਅਦਾਕਾਰਾ ਹਿਨਾ ਖ਼ਾਨ, ਹਸਪਤਾਲ ‘ਚ ਹੋਈ ਭਰਤੀ

Reported by: PTC Punjabi Desk | Edited by: Shaminder  |  December 28th 2023 04:59 PM |  Updated: December 28th 2023 04:59 PM

ਤੇਜ਼ ਬੁਖਾਰ ਨਾਲ ਪੀੜਤ ਅਦਾਕਾਰਾ ਹਿਨਾ ਖ਼ਾਨ, ਹਸਪਤਾਲ ‘ਚ ਹੋਈ ਭਰਤੀ

ਅਦਾਕਾਰਾ ਹਿਨਾ ਖ਼ਾਨ (Hina Khan) ਇਨ੍ਹੀਂ ਦਿਨੀਂ ਭਿਆਨਕ ਬੁਖਾਰ ਦੇ ਨਾਲ ਜੂਝ ਰਹੀ ਹੈ।ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਹੈ । ਅਦਾਕਾਰਾ ਨੇ ਹਸਪਤਾਲ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕਰਦੇ ਹੋਏ ਲਿਖਿਆ ‘ਮੈਨੂੰ ਬਹੁਤ ਤੇਜ਼ ਬੁਖਾਰ ਹੈ ਅਤੇ ਮੇਰੀਆਂ ਪਿਛਲੀਆਂ ਚਾਰ ਰਾਤਾਂ ਬਹੁਤ ਖਰਾਬ ਰਹੀਆਂ ਹਨ ।

Hina khan 22.jpg

ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਦੋਸਤ ਅੰਗਦ ਬੇਦੀ ਦੇ ਨਾਲ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਕੀਤੀ ਮਸਤੀ,ਵੇਖੋ ਵੀਡੀਓ

ਮੇਰੇ ਸਰੀਰ ਦਾ ਤਾਪਮਾਨ ਲਗਾਤਾਰ 102-103 ‘ਤੇ ਰਹਿੰਦਾ ਹੈ ਅਤੇ ਮੇਰੇ ਅੰਦਰ ਹੁਣ ਐਨਰਜੀ ਨਹੀਂ ਬਚੀ ਹੈ।ਜੋ ਲੋਕ ਮੇਰੇ ਲਈ ਚਿੰਤਿਤ ਹਨ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਮੈਂ ਜਲਦ ਹੀ ਵਾਪਸ ਆ ਰਹੀ ਹਾਂ’। ਹਿਨਾ ਖ਼ਾਨ ਦੇ ਫੈਨਸ ਵੀ ਉਸ ਦੀ ਜਲਦ ਤੰਦਰੁਸਤੀ ਲਈ ਦੁਆ ਕਰ ਰਹੇ ਹਨ । 

Hina khan 3.jpgਹਿਨਾ ਖ਼ਾਨ ਦਾ ਵਰਕ ਫ੍ਰੰਟ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਦੇ ਨਾਲ ਮਨੋਰੰਜਨ ਜਗਤ ‘ਚ ਕਦਮ ਰੱਖਿਆ ਸੀ । ਇਸ ਸੀਰੀਅਲ ‘ਚ ਉਨ੍ਹਾਂ ਦੇ ਵੱਲੋਂ ਨਿਭਾਇਆ ਗਿਆ ਅਕਸ਼ਰਾ ਸਿੰਘ ਦਾ ਕਿਰਦਾਰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸੇ ਸੀਰੀਅਲ ਦੇ ਨਾਲ ਹਿਨਾ ਖ਼ਾਨ ਦੀ ਪਛਾਣ ਇੰਡਸਟਰੀ ‘ਚ ਬਣੀ ਸੀ । ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਡੈਬਿਊ ਕਰ ਚੁੱਕੀ ਹੈ। ਉਨ੍ਹਾਂ ਨੇ ਕਈ ਸ਼ਾਰਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਉਹ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫ਼ਿਲਮ ‘ਚ ਵੀ ਕੰਮ ਕਰ ਚੁੱਕੇ ਹਨ । 2 ਅਕਤੂਬਰ 1987 ਨੂੰ ਜਨਮੀ ਹਿਨਾ ਖ਼ਾਨ ਸ਼੍ਰੀ ਨਗਰ ਦੀ ਜੰਮਪਲ ਹੈ ਅਤੇ ਉਨ੍ਹਾਂ ਦਾ ਭਰਾ ਆਮਿਰ ਖ਼ਾਨ ਇੱਕ ਟ੍ਰੈਵਲ ਏਜੰਸੀ ਦੇ ਮਾਲਕ ਹਨ ।ਮਨੋਰੰਜਨ ਦੀ ਦੁਨੀਆ ਦੇ ਨਾਲ ਕੋਈ ਨਾਤਾ ਹੋਣ ਦੇ ਬਾਵਜੂਦ ਵੀ ਅਦਾਕਾਰਾ ਨੇ ਮਨੋਰੰਜਨ ਜਗਤ ‘ਚ ਆਪਣੀ ਜਗ੍ਹਾ ਬਣਾਈ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network