ਬ੍ਰੈਸਟ ਕੈਂਸਰ ਦੀ ਸਟੇਜ -3 ਦੇ ਦਰਦ ਨਾਲ ਜੂਝ ਰਹੀ ਅਦਾਕਾਰਾ ਹਿਨਾ ਖ਼ਾਨ, ਕਿਹਾ ‘ਇਲਾਜ ਦੌਰਾਨ ਬਹੁਤ ਦਰਦ ਹੋ ਰਿਹੈ’
ਅਦਾਕਾਰਾ ਹਿਨਾ ਖ਼ਾਨ (Hina khan) ਬ੍ਰੈਸਟ ਕੈਂਸਰ ਸਟੇਜ ੩ (Breast Cancer) ਦੇ ਨਾਲ ਜੂਝ ਰਹੀ ਹੈ। ਅਦਾਕਾਰਾ ਆਪਣਾ ਇਲਾਜ ਕਰਵਾ ਰਹੀ ਹੈ। ਹੁਣ ਉਸ ਨੇ ਆਪਣੀ ਹਾਲਤ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਲੈ ਕੇ ਉਸ ਨੇ ਲਿਖਿਆ ਹੈ ਕਿ ‘ਉਹ ਟ੍ਰੀਟਮੈਂਟ ਕਰਵਾ ਰਹੀ ਹੈ। ਇਸ ਟਰੀਟਮੈਂਟ ਦੇ ਦੌਰਾਨ ਉਸ ਨੂੰ ਬਹੁਤ ਦਰਦ ਹੋ ਰਿਹਾ ਹੈ। ਹਿਨਾ ਨੂੰ ਕੈਂਸਰ ਤੋਂ ਡਰ ਲੱਗ ਰਿਹਾ ਹੈ, ਪਰ ਉਸ ‘ਚ ਹਿੰਮਤ ਨਹੀਂ ਆ ਰਹੀ ਹੈ। ਉਨ੍ਹਾਂ ਨੇ ਖੁਦ ਨੂੰ ਅਤੇ ਕੈਂਸਰ ਦੇ ਨਾਲ ਪੀੜ੍ਹਤ ਉਨ੍ਹਾਂ ਲੋਕਾਂ ਦੇ ਲਈ ਇੱਕ ਪ੍ਰੇਰਣਾਦਾਇਕ ਪੋਸਟ ਵੀ ਆਪਣੀ ਇੰਸਟਾ ਸਟੋਰੀ ‘ਤੇ ਲਿਖੀ ਹੈ। ਇਸ ਪੋਸਟ ਨੂੰ ਅਦਾਕਾਰਾ ਨੇ ‘ਏ ਵਿੰਡੋ ਟੂ ਮਾਈ ਜਰਨੀ’ ਦਾ ਨਾਮ ਦਿੱਤਾ ਹੈ।
ਹੋਰ ਪੜ੍ਹੋ : ਸਰਗੁਨ ਮਹਿਤਾ ਨੂੰ ਅੱਜ ਕੱਲ੍ਹ ਲੋਕਾਂ ਦੇ ਵਿਆਹ ਵੇਖ ਕੇ ਕਿਉਂ ਹੁੰਦੀ ਹੈ ਬੇਚੈਨੀ, ਜਾਣੋ ਅਦਾਕਾਰਾ ਦੀ ਜ਼ੁਬਾਨੀ
ਅਦਾਕਾਰਾ ਹਿਨਾ ਖ਼ਾਨ ਨੇ ਬੀਤੇ ਦਿਨੀਂ ਬ੍ਰੈਸਟ ਕੈਂਸਰ ਸਟੇਜ-੩ ਦੀ ਜਾਣਕਾਰੀ ਫੈਨਸ ਦੇ ਨਾਲ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਹਰ ਕੋਈ ਅਦਾਕਾਰਾ ਨੂੰ ਹੌਸਲਾ ਦੇ ਰਿਹਾ ਹੈ ਅਤੇ ਉਸ ਦੀ ਤੰਦਰੁਸਤੀ ਦੇ ਲਈ ਅਰਦਾਸ ਕਰ ਰਿਹਾ ਹੈ। ਅਦਾਕਾਰਾ ਨੇ ਦੱਸਿਆ ਸੀ ਕਿ ਉਸ ਨੂੰ ਬੈ੍ਰਸਟ ਕੈਂਸਰ ਦੀ ਪੁਸ਼ਟੀ ਹੋਈ ਹੈ।
ਪੰਜਾਬੀ ਫ਼ਿਲਮਾਂ ‘ਚ ਵੀ ਆ ਚੁੱਕੀ ਨਜ਼ਰ
ਅਦਾਕਾਰਾ ਹਿਨਾ ਖ਼ਾਨ ਦਾ ਸਬੰਧ ਸ਼੍ਰੀ ਨਗਰ ਦੇ ਨਾਲ ਹੈ। ਉਸ ਨੇ ਅਨੇਕਾਂ ਹੀ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ। ਪਰ ਉਸ ਨੂੰ ਪਛਾਣ ‘ਯੇ ਰਿਸ਼ਤਾ ਕਯਾ ਕਹਿਲਾਤਾ’ ਦੇ ਨਾਲ ਮਿਲੀ ਸੀ। ਇਸ ਸੀਰੀਅਲ ‘ਚ ਉਸ ਨੇ ‘ਅਕਸ਼ਰਾ’ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ ।ਜੋ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਸੀ। ਇਸ ਤੋਂ ਇਲਾਵਾ ਹਿਨਾ ਖ਼ਾਨ ਹਾਲ ਹੀ ‘ਚ ਗਿੱਪੀ ਗਰੇਵਾਲ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਨਜ਼ਰ ਆਈ ਸੀ।
- PTC PUNJABI