ਪਾਕਿਸਤਾਨ ਤੋਂ ਭਾਰਤ ਆਏ ਸਨ ਅਦਾਕਾਰ ਸੁਰੇਸ਼ ਓਬਰਾਏ ਦੇ ਮਾਪੇ, ਫ਼ਿਲਮਾਂ ‘ਚ ਕਮਾਇਆ ਖੂਬ ਨਾਮ, ਕਦੇ ਰੋਟੀ ਤੋਂ ਵੀ ਸਨ ਮੁਹਤਾਜ਼
ਸੁਰੇਸ਼ ਓਬਰਾਏ (Suresh Oberoi) ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ।ਉਨ੍ਹਾਂ ਨੇ ਅਮਿਤਾਬ ਬੱਚਨ, ਅਮਜ਼ਦ ਖ਼ਾਨ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਜਿਸ ਵੇਲੇ ਬਿੱਗ ਬੀ ਵਰਗੇ ਵੱਡੇ ਕਲਾਕਾਰਾਂ ਦੀ ਤੂਤੀ ਬੋਲਦੀ ਸੀ । ਉਸ ਸਮੇਂ ਸੁਰੇਸ਼ ਓਬਰਾਏ ਨੂੰ ਬਾਲੀਵੁੱਡ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ । ਪਰ ਉਨ੍ਹਾਂ ਨੇ ਕਰੈਕਟਰ ਆਰਟਿਸਟ ਦੇ ਤੌਰ ‘ਤੇ ਆਪਣੀ ਪਛਾਣ ਬਣਾਈ ਅਤੇ ਕਈ ਫ਼ਿਲਮਾਂ ‘ਚ ਆਪਣੇ ਕਿਰਦਾਰਾਂ ਦੇ ਨਾਲ ਨਾਮ ਕਮਾਇਆ । ਸੁਰੇਸ਼ ਓਬਰਾਏ ਆਪਣੀ ਦਮਦਾਰ ਆਵਾਜ਼ ਦੇ ਲਈ ਜਾਣੇ ਜਾਂਦੇ ਹਨ ਅਤੇ ਇਸੇ ਆਵਾਜ਼ ਦੀ ਬਦੌਲਤ ਉਨ੍ਹਾਂ ਨੂੰ ਰੇਡੀਓ ‘ਤੇ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਅੱਗੇ ਚੱਲ ਕੇ ਇਹੀ ਆਵਾਜ਼ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਈ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ।
ਹੋਰ ਪੜ੍ਹੋ : ਗੁਰਦਾਸ ਮਾਨ ਛੋਟੇ ਜਿਹੇ ਬੱਚੇ ਦੇ ਨਾਲ ਖੇਡਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਵੀਡੀਓ
ਸੁਰੇਸ਼ ਓਬਰਾਏ ਦੇ ਮਾਪੇ ਆਏ ਸਨ ਪਾਕਿਸਤਾਨ ਤੋਂ
ਸੁਰੇਸ਼ ਓਬਰਾਏ ਉਦੋਂ ਬਹੁਤ ਛੋਟੇ ਸਨ । ਜਦੋਂ ਉਹ ਆਪਣੇ ਮਾਪਿਆਂ ਦੇ ਨਾਲ ਪਾਕਿਸਤਾਨ ਤੋਂ ਭਾਰਤ ਆ ਗਏ ਸਨ । ਇਸ ਤੋਂ ਬਾਅਦ ਕਾਫੀ ਸਮਾਂ ਸੁਰੇਸ਼ ਓਬਰਾਏ ਦਾ ਪਰਿਵਾਰ ਤੰਗਹਾਲੀ ‘ਚ ਦਿਨ ਗੁਜ਼ਾਰਦਾ ਰਿਹਾ । ਕਦੇ ਕਦੇ ਤਾਂ ਘਰ ‘ਚ ਰੋਟੀ ਦੇ ਨਾਲ ਸਬਜ਼ੀ ਵੀ ਨਹੀਂ ਸੀ ਬਣਦੀ।ਘਰ ਦੇ ਜੀਅ ਖੰਡ ਦੇ ਨਾਲ ਰੋਟੀ ਖਾ ਕੇ ਗੁਜ਼ਾਰਾ ਕਰਦੇ ਸਨ । ਵੰਡ ਤੋਂ ਕਾਫੀ ਸਮੇਂ ਬਾਅਦ ਸੁਰੇਸ਼ ਓਬਰਾਏ ਦੇ ਪਿਤਾ ਪਾਕਿਸਤਾਨ ਗਏ ਅਤੇ ਆਪਣੀ ਸਾਰੀ ਜਾਇਦਾਦ ਵੇਚ ਕੇ ਆਏ ।
ਜਿਸ ਤੋਂ ਬਾਅਦ ਪੂਰਾ ਪਰਿਵਾਰ ਸੈਟਲ ਹੋਇਆ ਅਤੇ ਸੁਰੇਸ਼ ਓਬਰਾਏ ਫ਼ਿਲਮੀ ਦੁਨੀਆ ‘ਚ ਸਰਗਰਮ ਹੋ ਗਏ । ਸੁਰੇਸ਼ ਓਬਰਾਏ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ ਅਤੇ ਉਨ੍ਹਾਂ ਦਾ ਪੁੱਤਰ ਵਿਵੇਕ ਓਬਰਾਏ ਵੀ ਫ਼ਿਲਮਾਂ ‘ਚ ਸਰਗਰਮ ਹੈ । ਪਰ ਉਹ ਆਪਣੇ ਪਿਤਾ ਦੇ ਵਾਂਗ ਏਨੀਂ ਕਾਮਯਾਬੀ ਹਾਸਲ ਨਹੀਂ ਕਰ ਸਕਿਆ ਜਿੰਨੀ ਕਿ ਉਨ੍ਹਾਂ ਦੇ ਪਿਤਾ ਸੁਰੇਸ਼ ਓਬਰਾਏ ਨੂੰ ਮਿਲੀ ਸੀ ।
ਫ਼ਿਲਮ ‘ਐਨੀਮਲ’ ‘ਚ ਨਿਭਾਇਆ ਰਣਬੀਰ ਦੇ ਦਾਦੇ ਦਾ ਕਿਰਦਾਰ ਸੁਰੇਸ਼ ਓਬਰਾਏ ਨੇ ਹਾਲ ਹੀ ‘ਚ ਫ਼ਿਲਮ ‘ਐਨੀਮਲ’ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਸਨ। ਫ਼ਿਲਮ ‘ਚ ਉਨ੍ਹਾਂ ਨੇ ਰਣਬੀਰ ਕਪੂਰ ਦੇ ਦਾਦੇ ਦਾ ਕਿਰਦਾਰ ਨਿਭਾਇਆ ਸੀ।
-