ਬੰਟੀ ਬੈਂਸ ‘ਤੇ ਹਮਲਾ ਕਰਨ ਵਾਲਾ ਗ੍ਰਿਫਤਾਰ, ਪੁਲਿਸ ਐਨਕਾਊਂਟਰ ਦੌਰਾਨ ਮੁਲਜ਼ਮ ਨੂੰ ਲੱਗੀ ਗੋਲੀ

Reported by: PTC Punjabi Desk | Edited by: Shaminder  |  February 29th 2024 10:12 AM |  Updated: February 29th 2024 10:12 AM

ਬੰਟੀ ਬੈਂਸ ‘ਤੇ ਹਮਲਾ ਕਰਨ ਵਾਲਾ ਗ੍ਰਿਫਤਾਰ, ਪੁਲਿਸ ਐਨਕਾਊਂਟਰ ਦੌਰਾਨ ਮੁਲਜ਼ਮ ਨੂੰ ਲੱਗੀ ਗੋਲੀ

ਪੰਜਾਬੀ ਇੰਡਸਟਰੀ ਦੇ ਮਸ਼ਹੂਰ (Lyricist) ਗੀਤਕਾਰ ਬੰਟੀ ਬੈਂਸ (Bunty Bains)‘ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ।ਪੁਲਿਸ ਨੇ ਇੱਕ ਐਂਨਕਾਊਂਟਰ ਦੇ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਇਹ ਐਨਕਾਊਂਟਰ ਹਰਿਆਣਾ ਦੇ ਕਰਨਾਲ ‘ਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਇਆ ਸੀ ।ਪੁਲਿਸ ਮੁਤਾਬਕ ਮੁਲਜ਼ਮ ਬੰਬੀਹਾ ਗੈਂਗ ਦੇ ਨਾਲ ਸਬੰਧ ਰੱਖਦਾ ਹੈ।

Bunty Bains With Wife.jpg

ਹੋਰ ਪੜ੍ਹੋ  : ਬੱਚਿਆਂ ਦੇ ਵਧੀਆ ਵਿਕਾਸ ਲਈ ਸਿਖਾਓ ਚੰਗੀਆਂ ਆਦਤਾਂ

ਬੰਟੀ ਬੈਂਸ ‘ਤੇ 26  ਫਰਵਰੀ ਨੂੰ ਹੋਇਆ ਸੀ ਹਮਲਾ 

ਬੰਟੀ ਬੈਂਸ ‘ਤੇ26 ਫਰਵਰੀ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ । ਇਸ ਦੌਰਾਨ ਬੰਟੀ ਬੈਂਸ ਵਾਲ-ਵਾਲ ਬਚ ਗਏ ਸਨ । ਜਿਸ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਭਾਲ ‘ਚ ਜੁਟ ਗਈ ਸੀ ।ਹਰਿਆਣਾ ਐੱਸਟੀਐੱਫ ਨੇ ਇਸ ਮਾਮਲੇ ‘ਚ ਇੱਕ ਮੁਲਜ਼ਮ ਨੂੰ ਧਰ ਦਬੋਚਿਆ ਹੈ। ਪੁਲਿਸ ਮੁਤਾਬਕ ਬੰਬੀਹਾ ਗੈਂਗ ਦੇ ਨਾਲ ਜੁੜੇ ਇੱਕ ਸ਼ੂਟਰ ਨੇ ਬੰਟੀ ਬੈਂਸ ‘ਤੇ ਗੋਲੀਆਂ ਚਲਾਈਆਂ ਸਨ।ਕੈਨੇਡਾ ਤੋਂ ਬੰਟੀ ਬੈਂਸ ਨੂੰ ਫੋਨ ਕਰਕੇ ਧਮਕੀ ਦਿੱਤੀ ਗਈ ਸੀ ਅਤੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ । 

ਸਰਦਾਰੀ ਲੁੱਕ ‘ਚ ਨਜ਼ਰ ਆ ਰਿਹਾ ਇਹ ਮੁੰਡਾ ਹੁਣ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗੀਤਕਾਰ, ਕੀ ਤੁਸੀਂ ਪਛਾਣਿਆ !ਬੰਟੀ ਬੈਂਸ ਦੀ ਨਿੱਜੀ ਜ਼ਿੰਦਗੀ 

 ਗੀਤਕਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 1987 ‘ਚ ਹੋਇਆ ਸੀ ।ਪਟਿਆਲਾ ਜ਼ਿਲ੍ਹੇ ਦੇ ਪਿੰਡ ਧਨੇਠਾ ਦੇ ਉਹ ਜੰਮਪਲ ਹਨ ।ਇੱਥੇ ਹੀ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਪਬਲਿਕ ਸਕੂਲ ਧਨੇਠਾ ਤੋਂ ਕੀਤੀ ਅਤੇ ੯ਵੀਂ ਜਮਾਤ ਤੋਂ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਧੀਆਂ ਨੇ ਜਨਮ ਲਿਆ । ਜਿਨ੍ਹਾਂ ਦੇ ਨਾਮ ਹਨ ਜਸਨੇਹ ਅਤੇ ਜਾਨਵੀ ਕੌਰ ।  

ਬੰਟੀ ਬੈਂਸ ਦਾ ਵਰਕ ਫ੍ਰੰਟ 

ਬੰਟੀ ਬੈਂਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਟਿਆਲਾ ਦੇ ਪਿੰਡ ਧਨੇਠਾ ਦੇ ਜੰਮਪਲ ਹਨ। ਪਰ ਆਪਣੇ ਕੰਮ-ਕਾਜ ਦੇ ਸਿਲਸਿਲੇ ‘ਚ ਉਹ ਮੁਹਾਲੀ ਚਲੇ ਗਏ ਸਨ ।ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਉਨ੍ਹਾਂ ਨੇ ਮਿੱਤਰਾਂ ਦੇ ਬੂਟ,ਹੈਵੀ ਵੇਟ ਭੰਗੜਾ, ਸੁੱਚਾ ਸੂਰਮਾ, ਯਾਰੀ ਜੱਟੀ ਦੀ, ਢਿੱਲੋਂ ਦਾ ਮੁੰਡਾ ਤੇ ਕਈ ਹਿੱਟ ਗੀਤ ਲਿਖੇ ਹਨ ।ਉਹ ਜਲਦ ਹੀ ਕਈ ਫ਼ਿਲਮਾਂ ਵੀ ਲੈ ਕੇ ਆ ਰਹੇ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network