Jyoti Nooran: ਆਮਿਰ ਖ਼ਾਨ ਤੇ ਕਿਰਨ ਰਾਓ ਨੇ ਬੰਨੇ ਜੋਤੀ ਨੂਰਾਂ ਦੀ ਤਰੀਫਾਂ ਦੇ ਪੁੱਲ, ਅਦਾਕਾਰ ਨੇ ਕਿਹਾ ਅਸੀਂ ਤੁਹਾਡੇ ਵੱਡੇ ਫੈਨ ਹਾਂ

ਪੰਜਾਬ ਦੀ ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਆਹੁਤਾ ਜ਼ਿੰਦਗੀ ਦੇ ਕਲੇਸ਼ ਤੋਂ ਬਾਹਰ ਨਿਕਲ ਜੋਤੀ ਨੂਰਾਂ ਇਨ੍ਹੀਂ ਦਿਨੀਂ ਉਸਮਾਨ ਨੂਰ ਨਾਲ ਦਿਖਾਈ ਦੇ ਰਹੀ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਜੋਤੀ ਨੂਰਾਂ ਦੀ ਤਰੀਫਾਂ ਦੇ ਪੁੱਲ ਬੰਨਦੇ ਨਜ਼ਰ ਆਏ।

Reported by: PTC Punjabi Desk | Edited by: Pushp Raj  |  August 21st 2023 02:40 PM |  Updated: August 21st 2023 02:40 PM

Jyoti Nooran: ਆਮਿਰ ਖ਼ਾਨ ਤੇ ਕਿਰਨ ਰਾਓ ਨੇ ਬੰਨੇ ਜੋਤੀ ਨੂਰਾਂ ਦੀ ਤਰੀਫਾਂ ਦੇ ਪੁੱਲ, ਅਦਾਕਾਰ ਨੇ ਕਿਹਾ ਅਸੀਂ ਤੁਹਾਡੇ ਵੱਡੇ ਫੈਨ ਹਾਂ

Aamir Khan and Kiran Rao praised Jyoti Nooran: ਪੰਜਾਬ ਦੀ ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਆਹੁਤਾ ਜ਼ਿੰਦਗੀ ਦੇ ਕਲੇਸ਼ ਤੋਂ ਬਾਹਰ ਨਿਕਲ ਜੋਤੀ ਨੂਰਾਂ ਇਨ੍ਹੀਂ ਦਿਨੀਂ ਉਸਮਾਨ ਨੂਰ ਨਾਲ ਦਿਖਾਈ ਦੇ ਰਹੀ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਜੋਤੀ ਨੂਰਾਂ ਦੀ ਤਰੀਫਾਂ ਦੇ ਪੁੱਲ ਬੰਨਦੇ ਨਜ਼ਰ ਆਏ। 

ਦੱਸ ਦਈਏ ਕਿ ਜਿੱਥੇ ਇੱਕ ਪਾਸੇ ਜੋਤੀ ਨੂਰਾਂ ਉਸਮਾਨ ਨੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਗਾਇਕਾ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਜੋਤੀ ਆਪਣੇ ਕੰਮ ਨੂੰ ਲੈ ਵੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿੱਚ ਗਾਇਕਾ ਜੋਤੀ ਨੂਰਾਂ ਵੱਲੋਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਇੱਕ ਖਾਸ ਮਿਊਜ਼ਿਕ ਵੀਡੀਓ ਭੇਜਿਆ ਗਿਆ। ਜਿਸ ਨੂੰ ਦੇਖਣ ਤੋਂ ਬਾਅਦ ਆਮਿਰ ਖਾਨ ਨੇ ਆਪਣੀ ਸਾਬਕਾ ਪਤਨੀ ਕਿਰਨ ਰਾਓ ਨਾਲ ਮਿਲ ਸੂਫ਼ੀ ਗਾਇਕਾ ਦੀ ਰੱਜ ਕੇ ਸ਼ਲਾਘਾ ਕੀਤੀ। 

ਜੋਤੀ ਨੂਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਆਮਿਰ ਖਾਨ  ਤੇ ਕਿਰਨ ਰਾਓ  ਜੋਤੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਰਹੇ ਹਨ। ਇਸ ਦੌਰਾਨ ਆਮਿਰ ਖਾਨ ਨੇ ਕਿਹਾ ਕਿ ਤੁਸੀਂ ਮੁੰਬਈ ਆਓ ਜਦੋਂ ਤੁਸੀਂ ਗੀਤ ਗਾਉਂਗੇ ਤਾਂ ਅਸੀ ਵੀ ਉੱਥੇ ਮੌਜੂਦ ਰਹਾਂਗੇ। ਇਸ ਦੇ ਨਾਲ ਹੀ ਆਮਿਰ ਨੇ ਜੋਤੀ ਨੂੰ ਆਪਣੇ ਘਰ ਆਉਣ ਦਾ ਵੀ ਸੱਦਾ ਦਿੱਤਾ। 

ਜੋਤੀ ਨੂਰਾਂ ਨੇ ਵੀ ਇਸ ਵੀਡੀਓ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗਾਇਕਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕਰਦੇ ਹੋਏ ਅਦਾਕਾਰ ਤੇ ਉਸ ਦੀ ਪਤਨੀ ਦਾ ਧੰਨਵਾਦ ਕੀਤਾ। ਜੋਤੀ ਨੂਰਾਂ ਨੇ ਕੈਪਸ਼ਨ ਵਿੱਚ ਲਿਖਿਆ,  ਥੈਂਕਯੂ ਆਮਿਰ ਭਾਜੀ ਤੇ ਭਰਜਾਈ ਜੀ ਇਨ੍ਹਾਂ ਪਿਆਰ ਦੇਣ ਲਈ। ਤੁਹਾਡੇ ਵੱਲੋਂ ਦਿੱਤੀਆਂ ਅਸੀਸਾਂ ਤੇ ਰਿਸਪੈਕਟ ਲਈ ਧੰਨਵਾਦ।' 

ਹੋਰ ਪੜ੍ਹੋ: HB'Day Shivjot: ਗਾਇਕ ਸ਼ਿਵਜੋਤ ਆਪਣੇ ਜਨਮਦਿਨ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ , ਸਾਂਝੀਆਂ ਕੀਤੀਆਂ ਤਸਵੀਰਾਂ

ਵਰਕਫਰੰਟ ਦੀ ਗੱਲ ਕਰਿਏ ਤਾਂ ਜੋਤੀ ਨੂਰਾਂ ਲਗਾਤਾਰ ਸਟੇਜ ਸ਼ੋਅ ਲਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਗਾਇਕਾ ਵੱਲੋਂ ਆਪਣੇ ਪਲ-ਪਲ ਦੀ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੋਤੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਪਤੀ ਕੁਨਾਲ ਪਾਸੀ ਨੂੰ ਛੱਡ ਜੋਤੀ ਨੂੰ ਉਸਮਾਨ ਨੂਰ ਨਾਲ ਦੇਖਿਆ ਜਾ ਰਿਹਾ ਹੈ। ਫਿਲਹਾਲ ਜੋਤੀ ਨੂਰਾਂ ਅਤੇ ਕੁਨਾਲ ਪਾਸੀ ਆਪਣੀ-ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network