ਪਾਲੀਵੁੱਡ ਅਦਾਕਾਰਾ ਰਾਜ ਧਾਲੀਵਾਲ ਦੀ ਮਾਤਾ ਦਾ ਹੋਇਆ ਦਿਹਾਂਤ
ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰਾਜ ਧਾਲੀਵਾਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਦੀ ਮਾਤਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਇੱਕ ਵਾਰ ਤੁਰ ਜਾਣ ਤਾਂ ਮਾਵਾਂ ਲੱਭਦੀਆਂ ਨਈ, ਮਾਂ ਵੀ ਛੱਡ ਕੇ ਤੁਰ ਗਈ।
raj
ਅਜੇ ਤਾਂ ਵੀਰੇ ਨੂੰ ਗਏ ਨੂੰ ਸਾਲ ਵੀ ਨੀਂ ਹੋਇਆ ਆਪ ਵੀ ਉਹਦੇ ਕੋਲ ਚਲੀ ਗਈ । ਇਉਂ ਲੱਗਦਾ ਜਿਵੇਂ ਰੱਬ ਬਾਦ ਈ ਪੈ ਗਿਆ । ਏਨੀ ਚੰਗੀ ਮੇਰੀ ਮਾਂ, ਜੇ ਕਿਤੇ ਅਗਲਾ ਜਨਮ ਹੋਵੇ ਤਾਂ ਮਾਂ ਮੈਂ ਤੇਰੀ ਹੀ ਕੁੱਖੋਂ ਈ ਪੈਦਾ ਹੋਵਾਂ, ਮਿਸ ਯੂ ਮਾਂ”।
ਹੋਰ ਪੜ੍ਹੋ : ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਬਾਲੀਵੁੱਡ ਵਿੱਚ ਹੋਈ ਐਂਟਰੀ, ਪਹਿਲੇ ਗਾਣੇ ਨੇ ਹੀ ਹਰ ਪਾਸੇ ਪਾਈ ਧੂਮ
Raj Dhaliwal
ਦੱਸ ਦਈਏ ਕਿ ਰਾਜ ਧਾਲੀਵਾਲ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਬਾਰਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪੜ੍ਹਾਈ ਨਹੀਂ ਕਰਵਾਈ । ਕਿਉਂਕਿ ਘਰ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੀ ਅੱਗੇ ਪੜ੍ਹੇ।
Raj Dhaliwal
ਪਰ ਜਦੋਂ ਰਾਜ ਧਾਲੀਵਾਲ ਦਾ ਵਿਆਹ ਹੋ ਗਿਆ । ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਹੀ ਇਸ ਫੀਲਡ ਵੱਲ ਆਉਣ ਲਈ ਪ੍ਰੇਰਿਤ ਕੀਤਾ ਅਤੇ ਥੀਏਟਰ ‘ਚ ਇੱਕ ਪਲੇ ਕੀਤਾ । ਜਿਸ ਤੋਂ ਬਾਅਦ ਹੀ ਉਹ ਇੰਡਸਟਰੀ ‘ਚ ਅੱਗੇ ਵੱਧਦੇ ਗਏ ।