ਤੁਹਾਨੂੰ ਵੀ ਇਸ ਅਦਾਕਾਰ ਦੀ ਤਸਵੀਰ ਵੇਖ ਆ ਜਾਵੇਗਾ ਆਪਣਾ ਬਚਪਨ ਯਾਦ,ਵੇਖੋ ਬਚਪਨ 'ਚ ਇਸ ਤਰ੍ਹਾਂ ਨਜ਼ਰ ਆਉਂਦਾ ਸੀ 'ਸਾਕ' ਫ਼ਿਲਮ ਦਾ ਅਦਾਕਾਰ ਜੋਬਨਪ੍ਰੀਤ

Reported by: PTC Punjabi Desk | Edited by: Shaminder  |  January 17th 2020 10:26 AM |  Updated: January 17th 2020 10:26 AM

ਤੁਹਾਨੂੰ ਵੀ ਇਸ ਅਦਾਕਾਰ ਦੀ ਤਸਵੀਰ ਵੇਖ ਆ ਜਾਵੇਗਾ ਆਪਣਾ ਬਚਪਨ ਯਾਦ,ਵੇਖੋ ਬਚਪਨ 'ਚ ਇਸ ਤਰ੍ਹਾਂ ਨਜ਼ਰ ਆਉਂਦਾ ਸੀ 'ਸਾਕ' ਫ਼ਿਲਮ ਦਾ ਅਦਾਕਾਰ ਜੋਬਨਪ੍ਰੀਤ

ਪੰਜਾਬੀ ਅਦਾਕਾਰ ਜੋਬਨਪ੍ਰੀਤ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ਜਿਸ 'ਚ ਉਨ੍ਹਾਂ ਨੇ ਆਪਣੇ ਵਾਲ ਕੱਟੇ ਹੋਏ ਹਨ ਅਤੇ ਇਸ ਤਸਵੀਰ 'ਚ ਉਹ ਬਹੁਤ ਉਦਾਸ ਨਜ਼ਰ ਆ ਰਹੇ ਨੇ । ਉਦਾਸ ਇਸ ਲਈ ਹਨ ਕਿਉਂਕਿ ਉਨ੍ਹਾਂ ਨੂੰ ਮਨ ਭਾਉਂਦਾ ਹੇਅਰ ਸਟਾਈਲ ਰੱਖਣ ਦੀ ਇਜਾਜ਼ਤ ਪਰਿਵਾਰ ਵੱਲੋਂ ਨਹੀਂ ਦਿੱਤੀ ਗਈ ਸੀ ।ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਹ ਜੋਬਨਪ੍ਰੀਤ ਹੀ ਹਨ । ਕਿਉਂਕਿ ਉਹ ਇਸ ਤਸਵੀਰ 'ਚ ਮੁਸ਼ਕਿਲ ਨਾਲ ਹੀ ਪਛਾਣ 'ਚ ਆ ਰਹੇ ਨੇ ।

ਹੋਰ ਵੇਖੋ:ਜੋਬਨਪ੍ਰੀਤ ਸਿੰਘ ਨੇ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੀ ਖ਼ਾਸ ਤਸਵੀਰ ਕੀਤੀ ਸਾਂਝੀ

https://www.instagram.com/p/B7ZyeMXFD2e/

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ '#donaldduck ਮੇਰਾ ਸਭ ਤੋਂ ਪਸੰਦੀਦਾ ਕਾਰਟੂਨ ਸੀ ਤੇ ਜੋ ਕੋਟੀ ਇਸ ਫੋਟੋ ਵਿੱਚ ਪਾਈ ਆ ਉਹ ਵੀ ਮੈ ਆਪ ਜਾ ਕੇ ਲੈ ਕੇ ਆਇਆ ਸੀ ਕਿਉਕਿ ਉਸ ਤੇ ਮੇਰੀ ਪਸੰਦੀਦਾ ਫੋਟੋ ਸੀ  ਤੇ ਪੈਂਟ ਸਾਡੇ ਪਿੰਡ ਵਾਲਾ ਦਰਜੀ ਆਪ ਈ ਸਿਉ ਦਿੰਦਾ ਸੀ ਉਹ ਸਿਰਫ ਲੰਬਾਈ ਤੇ ਲੱਕ ਦਾ ਨਾਪ ਲੈਂਦਾ ਦੀ ਬਾਕੀ ਸਟਾਈਲ ਜੋ ਚੱਲਦਾ ਹੁੰਦਾ ਸੀ ਉਹੀ ਬਣਾ ਦਿੰਦਾ ਸੀ , ਮੇਰੇ ਵਾਲ ਬਾਰਬਰ ਨੇ ਮੇਰੀ ਮੰਮੀ ਦੇ ਕਹਿਣ ਤੇ ਨਿੱਕੇ ਨਿੱਕੇ ਕਰਤੇ ਸੀ ਨਹੀਂ ਤਾ ਅਜੇ ਦੇਵਗਨ ਸਟਾਇਲ ਚੱਲਦਾ ਸੀ ਉਦੋ ,ਤੇ ਉਹ ਕੱਟ ਦਿੱਤਾ ਸੀ .. ਤਾਹੀ ਉਦਾਸ ਲਗਦਾ ਸੀ ਤੇ ਫੋਟੋ ਨੀ ਖਿੱਚਾ ਰਿਹਾ ਸੀ ... I love this pic ... ਥੋਨੂੰ ਕਿਵੇਂ ਲੱਗੂ

https://www.instagram.com/p/B6h-M-UlFWY/

ਜੋਬਨਪ੍ਰੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ ਆਈ ਸੀ 'ਸਾਕ' ਜਿਸ 'ਚ ਉਨ੍ਹਾਂ ਨੇ ਫੌਜੀ ਕਰਮ ਸਿੰਘ ਦਾ ਕਿਰਦਾਰ ਨਿਭਾਇਆ ਸੀ ਜਦਕਿ ਮੈਂਡੀ ਤੱਖਰ  ਮੁੱਖ ਅਦਾਕਾਰਾ ਦੇ ਤੌਰ 'ਤੇ ਨਜ਼ਰ ਆਏ ਸਨ ਅਤੇ ਇਸ ਫ਼ਿਲਮ ਨੂੰ ਦੀ ਕਹਾਣੀ ਅਤੇ ਡਾਇਰੈਕਸ਼ਨ ਕਮਲਜੀਤ ਸਿੰਘ ਵੱਲੋਂ ਕੀਤੀ ਗਈ ਸੀ  । ਇਸ ਤੋਂ ਇਲਾਵਾ ਜੋਬਨਪ੍ਰੀਤ ਕਰਤਾਰ ਸਿੰਘ ਸਰਾਭਾ ਦੇ ਜੀਵਨ 'ਤੇ ਬਣ ਰਹੀ ਫ਼ਿਲਮ 'ਚ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network