ਸੋਨੀ ਮਾਨ ‘ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਨੇ ਲੱਖਾ ਸਿਧਾਣਾ ਸਣੇ ਪੰਜ ਜਣਿਆਂ ‘ਤੇ ਕੀਤਾ ਮਾਮਲਾ ਦਰਜ
ਬੀਤੇ ਦਿਨ ਸੋਨੀ ਮਾਨ (Sony Maan) ‘ਤੇ ਹੋਏ ਹਮਲੇ ਦੇ ਸਬੰਧ ‘ਚ ਤਰਤਾਰਨ ਪੁਲਿਸ ਨੇ ਲੱਖਾ ਸਿਧਾਣਾ (Lakha Sidhana )ਸਣੇ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਇਸ ਤੋਂ ਇਲਾਵਾ ਪੰਦਰਾਂ ਹੋਰ ਅਣਪਛਾਤੇ ਲੋਕਾਂ ਖਿਲਾਫ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ।ਇਹ ਵਿਵਾਦ ਇੱਕ ਗਾਣੇ ਨੂੰ ਲੈ ਕੇ ਸ਼ੁਰੂ ਹੋਇਆ ਸੀ। ਦੱਸ ਦਈਏ ਕਿਸੋਨੀ ਮਾਨ ਅਤੇ ਉਸਦੇ ਪ੍ਰੋਡਿਊਸਰ ਕੰਵਲ ਰਣਬੀਰ ਸਿੰਘ ਨੇ ਲੱਖਾ ਸਿਧਾਣਾ ਤੇ । ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਵੱਲੋਂ ਪੇਸ਼ ਗਾਣਾ ਤੱਤਾ ਨੂੰ ਡਲੀਟ ਕਰਨ ਲਈ ਲੱਖਾ ਸਿਧਾਣਾ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ।
image From instagram
ਹੋਰ ਪੜ੍ਹੋ : ਛੇ ਸਾਲੀਆਂ ਦਾ ਜੀਜਾ ਬਣਨ ਜਾ ਰਿਹਾ ਹੈ ਵਿੱਕੀ ਕੌਸ਼ਲ, ਜਾਣੋਂ ਹੋਰ ਕੌਣ-ਕੌਣ ਹੈ ਕੈਟਰੀਨਾ ਦੇ ਪਰਿਵਾਰ ‘ਚ
ਡਿਲੀਟ ਨਾ ਕਰਨ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਲੱਖਾ ਸਿਧਾਣਾ ਦੇ ਕੁਝ ਸਾਥੀ ਉਨ੍ਹਾਂ ਦੇ ਘਰ ਆਏ ਅਤੇ ਗਾਣਾ ਡਿਲੀਟ ਕਰਨ ਲਈ ਕਿਹਾ ਗਿਆ । ਉਨ੍ਹਾਂ ਵੱਲੋਂ ਇਨਕਾਰ ਕਰਨ ਤੇ ਉਕਤ ਮਾਮਲੇ ‘ਚ ਵਿਅਕਤੀਆਂ ਵੱਲੋਂ ਗਾਲੀ ਗਲੋਚ ਕਰਦਿਆਂ ਉਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਮੋਕੇ ਤੋਂ ਫ਼ਰਾਰ ਹੋ ਗਏ । ਸੋਨੀ ਮਾਨ ਅਤੇ ਉਸਦੇ ਸਾਥੀ ਪ੍ਰੋਡਿਊਸਰ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਜਾਨਮਾਲ ਦੀ ਰਾਖੀ ਦੀ ਮੰਗ ਕੀਤੀ ਹੈ ।
image From instagram
ਉੱਧਰ ਤਰਨਤਾਰਨ ਪੁਲਿਸ ਨੇ ਲੱਖਾ ਸਿਧਾਣਾ , ਜਗਦੀਪ ਰੰਧਾਵਾ , ਕਰਨ ਪਾਠਕ ਵਾਸੀ ਢੋਟੀਆਂ,ਤੇਜ ਪ੍ਰਤਾਪ ਸਿੰਘ ਅਤੇ ਭੋਲਾ ਸਿੰਘ ਵਾਸੀ ਜੋਧਪੁਰ ਅਤੇ 10 ਤੋ 15 ਅਣਪਛਾਤੇ ਵਿਅਕਤੀ ਖਿਲਾਫ ਥਾਣਾ ਸਿਟੀ ਤਰਨਤਾਰਨ ‘ਚ ਦਰਜ ਕਰ ਲਿਆ ਗਿਆ ।
View this post on Instagram
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸੋਨੀ ਮਾਨ ਅਤੇ ਉਸਦੇ ਸਾਥੀ ਪ੍ਰੋਡਿਊਸਰ ਵੱਲੋਂ ਆਪਣੇ ਤੇ ਹਮਲੇ ਦੀ ਸੂਚਨਾ ਮਿਲੀ। ਜਿਸ ਤੇ ਮੋਕੇ ਤੇ ਜਾਂ ਕੇ ਜਾਂਚ ਪੜਤਾਲ ਤੋਂ ਬਾਅਦ ਲੱਖਾ ਸਿਧਾਣਾ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ਼ ਸ਼ੁਰੂ ਕਰ ਦਿੱਤੀ ਗਈ ਹੈ।