ਦਿਲਜੀਤ ਦੁਸਾਂਝ ਨੇ ਗੁਲਜ਼ਾਰ ਦੀ ਕਵਿਤਾ ਨੂੰ "ਸੂਰਮਾ" 'ਚ ਆਵਾਜ਼ ਦਿੱਤੀ
ਦੁਸਾਂਝਾਂ ਵਾਲੇ ਦਿਲਜੀਤ ਵੱਡੀ ਗਿਣਤੀ ਵਿਚ ਬਾਲੀਵੁੱਡ ਫਿਲਮਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਸੁਫ਼ਲਤਾ ਦੀ ਸੀੜੀ ਚੜ ਰਹੇ ਨੇ | ਦਿਲਜੀਤ ਆਪਣੇ ਆਗਾਮੀ ਪ੍ਰੋਜੈਕਟਾਂ ਨੂੰ ਲੈ ਕੇ ਕੰਮ ਵਿਚ ਰੁੱਝਿਆ ਹੋਇਆ ਹੈ | ਦਿਲਜੀਤ ਆਪਣਾ ਇਕ ਹੋਰ ਸੁਪਨਾ ਪੂਰਾ ਕਰਨ ਲਈ ਤਿਆਰ ਹੈ | ਤੇ ਉਹ ਸੁਪਨਾ ਹੈ ਮਹਾਨ ਲੇਖਕ ਤੇ ਗੀਤਕਾਰ ਗੁਲਜ਼ਾਰ ਨਾਲ ਕੰਮ ਕਰਨ ਦਾ |
ਹਾਲ ਹੀ 'ਚ ਇਕ ਇੰਟਰਵਿਊ ਦੇ ਦੌਰਾਨ ਦਿਲਜੀਤ Diljit Dosanjh ਨੇ ਦਸਿਆ ਕਿ ਉਨ੍ਹਾਂ ਨੇ ਸੂਰਮਾ 'ਚ ਗੁਲਜ਼ਾਰ ਸਾਬ ਦੇ ਲਿਖੇ ਇਕ ਗੀਤ ਨੂੰ ਗਾਇਆ ਹੈ | ਨਾਲ ਹੀ ਉਨ੍ਹਾਂ ਨੇ ਇਹ ਵੀ ਦਸਿਆ ਕਿ ਉਨ੍ਹਾਂ ਨੇ ਕਦੇ ਨੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਗੁਲਜ਼ਾਰ ਸਾਬ ਵਰਗੇ ਮਹਾਨ ਲੇਖਕ ਦੁਆਰਾ ਲਿਖੇ ਗੀਤ ਨੂੰ ਗਾਉਣ ਦਾ ਮੌਕਾ ਮਿਲੇਗਾ | ਗੁਲਜ਼ਾਰ ਜੀ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗੁਲਜ਼ਾਰ ਜੀ ਇਕ ਸ਼ਾਨਦਾਰ ਕਵੀ ਨੇ ਤੇ ਜੇ ਉਹ ਫ਼ਿਲਮਾਂ 'ਚ ਕੰਮ ਨਹੀਂ ਕਰਦੇ, ਤੇ ਸ਼ਾਇਦ ਉਨ੍ਹਾਂ ਨੂੰ ਇਹ ਮੌਕਾ ਨਹੀਂ ਸੀ ਮਿਲਣਾ | ਇਸ ਕਰਕੇ ਉਹ ਬਹੁਤ ਖੁਸ਼ ਨੇ | ਹੁਣ ਦੇਖਣਾ ਇਹ ਹੈ ਕਿ ਉਨ੍ਹਾਂ ਦੇ ਇਸ ਗੀਤ ਦੇ ਰਿਲੀਜ਼ ਹੋਣ ਤੇ ਲੋਕੀ ਕੀ ਪ੍ਰਤੀਕ੍ਰਿਆ ਦਿੰਦੇ ਨੇ |ਦਿਲਜੀਤ ਦੁਸਾਂਝ ਨੇ ਗੁਲਜ਼ਾਰ ਦੀ ਕਵਿਤਾ ਨੂੰ ਸੂਰਮਾ ਵਿਚ ਆਵਾਜ਼ ਪ੍ਰਦਾਨ ਕੀਤੀ ਜੋ ਹਾਕੀ ਦੇ ਮਹਾਨ ਖਿਡਾਰੀ ਸੰਦੀਪ ਸਿੰਘ ਤੇ ਅਧਾਰਿਤ ਇੱਕ ਬਾਇਓਪਿਕ ਹੈ | ਸ਼ਾਦ ਅਲੀ ਦੁਆਰਾ ਨਿਰਦੇਸ਼ਤ ਇਸ ਫਿਲਮ ਵਿਚ ਸੰਗੀਤ ਰਚਿਆ ਹੈ ਸ਼ੰਕਰ-ਏਹਸਾਨ-ਲੋਅ ਨੇ |
ਇਸ ਫਿਲਮ ਵਿਚ ਇਕ ਹਾਕੀ ਖਿਡਾਰੀ ਦੀ ਕਹਾਣੀ ਦੱਸੀ ਗਈ ਹੈ, ਜੋ 2006 ਵਿਚ ਦੁਰਘਟਨਾ ਚ ਗੋਲੀ ਲੱਗਣ ਦੇ ਕਾਰਣ ਅਧਰੰਗ ਹੋ ਕੇ 2 ਸਾਲ ਲਈ ਵ੍ਹੀਲਚੇਅਰ ਨਾਲ ਜੁੜਿਆ ਸੀ | ਸੂਰਮਾ ਦੀ ਟੈਗ ਲਾਇਨ ਹੈ ‘ਦ ਗ੍ਰੇਟੇਸਟ ਕਮਬੈਕ ਸਟੋਰੀ ਓਫ ਦ ਹਾਕੀ ਲੇਜੇਂਡ ਸੰਦੀਪ ਸਿੰਘ’.