ਅਦਾਕਾਰਾ ਮਹਿਮਾ ਚੌਧਰੀ ਦੀਆਂ ਧੀ ਦੇ ਨਾਲ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ
ਅਦਾਕਾਰਾ ਮਹਿਮਾ ਚੌਧਰੀ ਫ਼ਿਲਮੀ ਦੁਨੀਆ ਤੋਂ ਦੂਰ ਹੈ । ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਦਾ ਆਪਣੀ ਧੀ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਮਹਿਮਾ ਚੌਧਰੀ ਆਪਣੀ ਧੀ ਦੇ ਨਾਲ ਨਜ਼ਰ ਆ ਰਹੇ ਹਨ । ਦੋਨੇ ਤਸਵੀਰਾਂ ‘ਚ ਬਹੁਤ ਹੀ ਖੂਬਸੂਰਤ ਵਿਖਾਈ ਦੇ ਰਹੀ ਹੈ । ਦੋਨਾਂ ਨੇ ਚਿਹਰੇ ‘ਤੇ ਮਾਸਕ ਲਗਾ ਰੱਖਿਆ ਹੈ ।
Image From instagram
ਹੋਰ ਪੜ੍ਹੋ : ‘ਰਾਮ ਤੇਰੀ ਗੰਗਾ ਮੈਲੀ’ ਫ਼ਿਲਮ ਦੀ ਹੀਰੋਇਨ ਮੰਦਾਕਿਨੀ ਅੱਜ ਕੱਲ੍ਹ ਇਸ ਤਰ੍ਹਾਂ ਦਿੰਦੀ ਹੈ ਦਿਖਾਈ, ਤਾਜ਼ਾ ਤਸਵੀਰਾਂ ਵਾਇਰਲ
Image From instagram
ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ।ਆਰਿਆਨਾ ਚੌਧਰੀ ਵੀ ਆਪਣੀ ਮਾਂ ਵਾਂਗ ਖੂਬਸੂਰਤੀ ਦੇ ਮਾਮਲੇ ‘ਚ ਹਰ ਕਿਸੇ ਨੂੰ ਪਿੱਛੇ ਛੱਡ ਰਹੀ ਹੈ । ਦੱਸ ਦਈਏ ਕਿ ਮਹਿਮਾ ਚੌਧਰੀ ਆਪਣੀ ਧੀ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।
Image From instagram
ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀਆਂ ਹਨ ।ਮਹਿਮਾ ਚੌਧਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪ੍ਰਦੇਸ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਅਦਾਕਾਰਾ ਨੇ ਹੁਣ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ ।