ਜਦੋਂ ਵਧਾਈ ਦੇਣ ਵਾਲੇ ਫੋਟੋਗ੍ਰਾਫਰਾਂ ਤੋਂ ਦੀਪਿਕਾ ਨੇ ਮੰਗੀ ਚਾਕਲੇਟ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  November 19th 2018 07:44 AM |  Updated: November 19th 2018 07:44 AM

ਜਦੋਂ ਵਧਾਈ ਦੇਣ ਵਾਲੇ ਫੋਟੋਗ੍ਰਾਫਰਾਂ ਤੋਂ ਦੀਪਿਕਾ ਨੇ ਮੰਗੀ ਚਾਕਲੇਟ ,ਵੇਖੋ ਵੀਡਿਓ 

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਿਆਹ ਕਰਵਾ ਕੇ ਭਾਰਤ ਪਰਤ ਚੁੱਕੇ ਨੇ । ਹੁਣ ਤੱਕ ਉਨ੍ਹਾਂ ਦੀਆਂ ਕਈ ਫੋਟੋਆਂ ਵਾਇਰਲ ਹੋ ਚੁੱਕੀਆਂ ਨੇ । ਪਰ ਦੀਪਿਕਾ ਪਾਦੂਕੋਣ ਦੀਆਂ ਉਨ੍ਹਾਂ ਦੇ ਸਹੁਰਾ ਪਰਿਵਾਰ ਨਾਲ ਕੁਝ ਤਸਵੀਰਾਂ ਵਾਇਰਲ ਹੋਈਆਂ ਨੇ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਪਾਦੁਕੋਣ ਆਪਣੇ ਸਹੁਰਾ ਪਰਿਵਾਰ ਨਾਲ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ।

ਹੋਰ ਵੇਖੋ :ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ‘ਚ ਸ਼ਾਮਿਲ ਹੋਣ ਵਾਲੇ ਬਰਾਤੀਆਂ ਦੀਆਂ ਦੋਖੋ ਤਸਵੀਰਾਂ

https://www.youtube.com/watch?v=VcZV-o2vl6Q

ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਸਵੀਰ 'ਚ ਰਣਵੀਰ ਸਿੰਘ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।ਦੀਪਿਕਾ ਦੇ ਨਾਲ ਰਣਵੀਰ ਦੀ ਮਾਂ ਅੰਜੂ ਅਤੇ ਉਨ੍ਹਾਂ ਦੇ ਦੂਜੇ ਪਾਸੇ ਭੈਣ ਰਿਤਿਕਾ  ਅਤੇ ਪਿਤਾ ਜਗਜੀਤ ਭਵਨਾਨੀ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਵਿਆਹ ਤੋਂ ਬਾਅਦ ਇੱਥੇ ਰਹਿਣਗੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ

deepika ranveer deepika ranveer

ਇਸ ਫੋਟੋ 'ਚ ਸਾਰੇ ਖੁਸ਼ ਨਜ਼ਰ ਆ ਰਹੇ ਨੇ ਅਤੇ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਉਂਝ ਤਾਂ ਵਿਆਹ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਨੇ ਆਪਣੇ ਕਰੀਬੀ ਲੋਕਾਂ ਨੂੰ ਮਠਿਆਈ ਭਿਜਵਾਈ ਹੈ ।

ਪਰ ਮੁੰਬਈ ਪਰਤਣ 'ਤੇ ਉਹ ਫੋਟੋਗ੍ਰਾਫਰਾਂ ਤੋਂ ਚਾਕਲੇਟ ਮੰਗਦੀ ਨਜ਼ਰ ਆਈ । ਜਦੋਂ ਫੋਟੋਗ੍ਰਾਫਰਸ ਦੋਨਾਂ ਨੂੰ ਵਿਆਹ ਦੀ ਵਧਾਈ ਦੇ ਰਹੇ ਸਨ ਤਾਂ ਇਸੇ ਦੌਰਾਨ ਦੀਪਿਕਾ ਨੇ ਫੋਟੋਗ੍ਰਾਫਰ ਨੂੰ ਪੁੱਛਣ ਲੱਗ ਪਈ ਕਿ ਮੇਰੀ ਚਾਕਲੇਟਸ ਕਿੱਥੇ ਹੈ ।

deepika ranveer
deepika ranveer

ਦੀਪਿਕਾ ਦੇ ਅਜਿਹੇ ਸਵਾਲ ਨੂੰ ਸੁਣ ਕੇ ਰਣਵੀਰ ਵੀ ਆਪਣਾ ਹਾਸਾ ਨਹੀਂ ਰੋਕ ਸਕੇ । ਦੋਵਾਂ ਦੀ ਰਿਸੈਪਸ਼ਨ ਇੱਕੀ ਅਤੇ ਅਠਾਈ ਨਵੰਬਰ ਨੂੰ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network